ਬਜ਼ੁਰਗ ਨਾਲ ਕੁੱਟਮਾਰ ਮਾਮਲੇ ਵਿਚ ਸਪਾ ਨੇਤਾ ਉਮੇਦ ਪਹਿਲਵਾਨ ਦਿੱਲੀ ਤੋਂ ਗ੍ਰਿਫਤਾਰ
ਨਵੀਂ ਦਿੱਲੀ: ਗਾਜ਼ੀਆਬਾਦ ਦੇ ਲੋਨੀ ਵਿਚ ਮੁਸਲਮਾਨ ਬਜ਼ੁਰਗ ਨਾਲ ਕੁੱਟਮਾਰ ਦੇ ਮਾਮਲੇ ਵਿਚ ਪੁਲਿਸ ਨੇ ਸ਼ਨੀਵਾਰ ਨੂੰ ਸਪਾ ਨੇਤਾ ਉਮੇਦ ਪਹਿਲਵਾਨ ਨੂੰ ਗ੍ਰਿਫਤਾਰ ਕਰ ਲਿਆ। ਉਸਦੇ ਨਾਲ-ਨਾਲ ਗੁਲਸ਼ਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਦੋਵਾਂ ਨੂੰ ਦਿੱਲੀ ਦੇ ਲੋਕਨਾਇਕ ਜੈ ਪ੍ਰਕਾਸ਼ ਹਸਪਤਾਲ ਦੇ ਕੋਲੋਂ ਗ੍ਰਿਫਤਾਰ ਕੀਤਾ ਗਿਆ ਹੈ। 5 ਜੂਨ ਨੂੰ ਗਾਜ਼ੀਆਬਾਦ ਦੇ ਲੋਨੀ ਵਿੱਚ ਬਜ਼ੁਰਗ ਨਾਲ ਕੁੱਟਮਾਰ ਹੋਈ ਸੀ। ਪੜੋ ਹੋਰ ਖਬਰਾਂ: ਦੇਸ਼ ‘ਚ ਮੁੜ ਸਕੂਲ ਖੋਲੇ ਜਾਣ ਦੇ ਸਵਾਲਾਂ ਉੱਤੇ ਕੇਂਦਰ ਨੇ ਦਿੱਤਾ ਇਹ ਜਵਾਬ ਉਮੇਦ ਪਹਿਲਵਾਨ ਉੱਤੇ ਸੋਸ਼ਲ ਮੀਡੀਆ ਉੱਤੇ ਭੜਕਾਊ ਪੋਸਟ ਪਾਉਣ ਦਾ ਇਲਜ਼ਾਮ ਹੈ। ਬਜ਼ੁਰਗ ਦੀ ਕੁੱਟਮਾਰ ਦੇ ਇਲਜ਼ਾਮ ਵਿਚ ਆਖਰੀ ਦੋਸ਼ੀ ਗੁਲਸ਼ਨ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਗਾਜ਼ੀਆਬਾਦ ਕਾਂਡ ਵਿਚ ਹੁਣ ਸਾਰੇ 11 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਕਿਉਂਕਿ ਦੋਵਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਇਸ ਲਈ ਹੁਣ ਦੋਵਾਂ ਨੂੰ ਗਾਜ਼ੀਆਬਾਦ ਲਿਆਂਦਾ ਜਾਵੇਗਾ। ਪੜੋ ਹੋਰ ਖਬਰਾਂ: ਦਿੱਲੀ ‘ਚ ਨਕਲੀ ਫੌਜੀ ਅਧਿਕਾਰੀ ਨੂੰ ਕੀਤਾ ਗਿਆ ਗ੍ਰਿਫ਼ਤਾਰ , ਕਈ ਮੋਬਾਈਲ ਅਤੇ ਨਕਲੀ ਆਈਡੀ ਕਾਰਡ ਬਰਾਮਦ ਇਸ ਮਾਮਲੇ ਵਿਚ ਉਮੇਦ ਪਹਿਲਵਾਨ ਉੱਤੇ ਐੱਫਆਈਆਰ ਦਰਜ ਹੋਣ ਦੇ ਬਾਅਦ ਉਸਦੀ ਆਖਰੀ ਲੋਕੇਸ਼ਨ ਦਿੱਲੀ-ਨੋਏਡਾ ਦੇ ਵਿਚ ਵੇਖੀ ਗਈ ਸੀ। ਉਮੇਦ ਪਹਿਲਵਾਨ ਪਿਛਲੇ ਕਈ ਦਿਨਾਂ ਤੋਂ ਫਰਾਰ ਚੱਲ ਰਿਹਾ ਸੀ। ਗਾਜ਼ੀਆਬਾਦ ਦੇ ਐੱਸਐੱਸਪੀ ਅਮਿਤ ਪਾਠਕ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੂੰ ਗਾਜ਼ੀਆਬਾਦ ਲਿਆਂਦਾ ਜਾਵੇਗਾ ਅਤੇ ਇਥੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਪੜੋ ਹੋਰ ਖਬਰਾਂ: Coronavirus Updates : 74 ਦਿਨਾਂ ਬਾਅਦ ਕੋਰੋਨਾ ਦੇ ਐਕਟਿਵ ਕੇਸ ਸਭ ਤੋਂ ਘੱਟ , 24 ਘੰਟਿਆਂ ਵਿੱਚ 1647 ਮੌਤਾਂ -PTC News