ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਘਰ ਬੈਠੇ ਇੰਝ ਬਣਾਓ ਰਾਸ਼ਨ ਕਾਰਡ
ਨਵੀਂ ਦਿੱਲੀ : ਜੇਕਰ ਤੁਹਾਡੇ ਕੋਲ ਵੀ ਰਾਸ਼ਨ ਕਾਰਡ (Ration Card) ਹੈ ਤਾਂ ਸਰਕਾਰ ਦੀ ਵਿਸ਼ੇਸ਼ ਸਕੀਮ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਤੁਹਾਨੂੰ ਵੀ ਇਸ ਮਹੀਨੇ ਰਾਸ਼ਨ ਮਿਲ ਸਕਦਾ ਹੈ। ਦਰਅਸਲ 'ਚ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਰਕਾਰ ਨੇ ਗਰੀਬਾਂ ਨੂੰ ਮੁਫ਼ਤ ਰਾਸ਼ਨ ਦੇਣ ਦਾ ਐਲਾਨ ਕੀਤਾ ਸੀ। ਇਸ ਕੜੀ ਵਿਚ ਕਈ ਸੂਬੇ ਆਪਣੇ ਨਾਗਰਿਕਾਂ ਨੂੰ ਮੁਫ਼ਤ ਰਾਸ਼ਨ ਦੇ ਰਹੇ ਹਨ। ਦਿੱਲੀ ਅਤੇ ਯੂਪੀ ਵਿਚ ਸਰਕਾਰ ਬਿਨਾਂ ਰਾਸ਼ਨ ਕਾਰਡ ਦੇ ਰਾਸ਼ਨ ਦੇ ਰਹੀ ਹੈ। [caption id="attachment_503214" align="aligncenter" width="300"] ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਘਰ ਬੈਠੇ ਇੰਝ ਬਣਾਓ ਰਾਸ਼ਨ ਕਾਰਡ[/caption] ਪੜ੍ਹੋ ਹੋਰ ਖ਼ਬਰਾਂ : 'ਫਲਾਇੰਗ ਸਿੱਖ' ਮਿਲਖਾ ਸਿੰਘ ਦੀ ਮੁੜ ਵਿਗੜੀ ਸਿਹਤ , PGI 'ਚ ਕਰਵਾਇਆ ਗਿਆ ਦਾਖ਼ਲ ਦਿੱਲੀ ਅਤੇ ਯੂਪੀ ਵਿਚ ਤਾਂ ਸਰਕਾਰ ਬਿਨਾਂ ਰਾਸ਼ਨ ਕਾਰਡ ਦੇ ਰਾਸ਼ਨ ਦੇ ਰਹੀ ਹੈ ਪਰ ਜੇ ਤੁਹਾਡੇ ਕੋਲ ਅਜੇ ਰਾਸ਼ਨ ਕਾਰਡ ਨਹੀਂ ਹੈ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਹੁਣ ਤੁਸੀਂ ਘਰ ਬੈਠੇ ਆਪਣੇ ਸਮਾਰਟਫੋਨ ਤੋਂ ਰਾਸ਼ਨ ਕਾਰਡ ਲਈ ਆਨਲਾਈਨ ਅਪਲਾਈ ਕਰ ਸਕਦੇ ਹੋ। ਇਸਦੇ ਲਈ ਸਾਰੇ ਰਾਜਾਂ ਨੇ ਆਪਣੀ ਤਰਫੋਂ ਇੱਕ ਵੈਬਸਾਈਟ ਬਣਾਈ ਹੈ। ਤੁਸੀਂ ਜਿਸ ਵੀ ਸੂਬੇ ਦੇ ਰਹਿਣ ਦੇ ਵਾਲੇ ਹੋ , ਉਸ ਰਾਜ ਦੀ ਵੈਬਸਾਈਟ 'ਤੇ ਜਾਉ ਅਤੇ ਰਾਸ਼ਨ ਕਾਰਡ ਲਈ ਅਪਲਾਈ ਕਰ ਦਿਓ। [caption id="attachment_503215" align="aligncenter" width="300"] ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਘਰ ਬੈਠੇ ਇੰਝ ਬਣਾਓ ਰਾਸ਼ਨ ਕਾਰਡ[/caption] ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਆਨਲਾਈਨ ਅਪਲਾਈ - ਰਾਸ਼ਨ ਕਾਰਡ ਬਣਾਉਣ ਲਈ ਸਭ ਤੋਂ ਪਹਿਲਾਂ ਆਪਣੇ ਰਾਜ ਦੀ ਅਧਿਕਾਰਤ ਵੈਬਸਾਈਟ 'ਤੇ ਜਾਓ। - ਜੇ ਤੁਸੀਂ ਉੱਤਰ ਪ੍ਰਦੇਸ਼ ਦੇ ਵਸਨੀਕ ਹੋ ਤਾਂ ਤੁਸੀਂ https://fcs.up.gov.in/FoodPortal.aspx 'ਤੇ ਜਾ ਕੇ ਫਾਰਮ ਡਾਊਨਲੋਡ ਕਰ ਸਕਦੇ ਹੋ। - ਓਥੇ ਹੀ ਬਿਹਾਰ ਤੋਂ ਬਿਨੈਕਾਰ mahfood.gov.in 'ਤੇ hindiyojana.in/apply-ration-card-bihar/ ਅਤੇ ਮਹਾਰਾਸ਼ਟਰ ਦੇ ਬਿਨੈਕਾਰ mahafood।gov।in 'ਤੇ ਕਲਿਕ ਕਰਕੇ ਅਰਜ਼ੀ ਦੇ ਸਕਦੇ ਹਨ। ਇਸ ਤੋਂ ਬਾਅਦ ਰਾਸ਼ਨ ਕਾਰਡ ਲਈ ਆਨਲਾਈਨ ਅਪਲਾਈ ਕਰਨ ਵਾਲੇ ਲਿੰਕ 'ਤੇ ਕਲਿੱਕ ਕਰੋ। -ਆਧਾਰ ਕਾਰਡ, ਵੋਟਰ ਆਈ ਡੀ, ਪਾਸਪੋਰਟ, ਹੈਲਥ ਕਾਰਡ, ਡ੍ਰਾਇਵਿੰਗ ਲਾਇਸੈਂਸ, ਆਦਿ ਰਾਸ਼ਨ ਕਾਰਡ ਪ੍ਰਾਪਤ ਕਰਨ ਲਈ ਆਈ.ਡੀ ਪਰੂਫ ਦੇ ਤੌਰ 'ਤੇ ਦਿੱਤੇ ਜਾ ਸਕਦੇ ਹਨ। - ਰਾਸ਼ਨ ਕਾਰਡ ਲਈ ਅਰਜ਼ੀ ਦੀ ਫੀਸ 05 ਤੋਂ ਲੈ ਕੇ 45 ਰੁਪਏ ਤੱਕ ਹੈ। ਐਪਲੀਕੇਸ਼ਨ ਨੂੰ ਭਰਨ ਤੋਂ ਬਾਅਦ ਫੀਸ ਦਾ ਭੁਗਤਾਨ ਕਰੋ ਅਤੇ ਬਿਨੈ-ਪੱਤਰ ਜਮ੍ਹਾਂ ਕਰੋ। -ਫੀਲਡ ਵੈਰੀਫਿਕੇਸ਼ਨ ਤੋਂ ਬਾਅਦ ਜੇ ਤੁਹਾਡੀ ਐਪਲੀਕੇਸ਼ਨ ਸਹੀ ਪਾਈ ਜਾਂਦੀ ਹੈ ਤਾਂ ਤੁਹਾਡਾ ਰਾਸ਼ਨ ਕਾਰਡ ਤਿਆਰ ਹੋਵੇਗਾ। [caption id="attachment_503217" align="aligncenter" width="300"] ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਘਰ ਬੈਠੇ ਇੰਝ ਬਣਾਓ ਰਾਸ਼ਨ ਕਾਰਡ[/caption] ਕੌਣ ਕਰ ਸਕਦਾ ਹੈ ਰਾਸ਼ਨ ਕਾਰਡ ਦੇ ਲਈ ਅਪਲਾਈ ? ਜਿਹੜਾ ਵਿਅਕਤੀ ਭਾਰਤ ਦਾ ਨਾਗਰਿਕ ਹੈ, ਉਹ ਰਾਸ਼ਨ ਕਾਰਡ ਲਈ ਅਰਜ਼ੀ ਦੇ ਸਕਦਾ ਹੈ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਨਾਮ ਮਾਪਿਆਂ ਦੇ ਰਾਸ਼ਨ ਕਾਰਡ ਵਿੱਚ ਸ਼ਾਮਲ ਹੈ। ਹਾਲਾਂਕਿ 18 ਸਾਲ ਤੋਂ ਵੱਧ ਉਮਰ ਦੇ ਉਹ ਆਪਣੇ ਲਈ ਵੱਖਰੇ ਰਾਸ਼ਨ ਕਾਰਡ ਲਈ ਅਰਜ਼ੀ ਦੇ ਸਕਦੇ ਹਨ। [caption id="attachment_503216" align="aligncenter" width="300"] ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਘਰ ਬੈਠੇ ਇੰਝ ਬਣਾਓ ਰਾਸ਼ਨ ਕਾਰਡ[/caption] ਇਹ ਦਸਤਾਵੇਜ਼ ਲੋੜੀਂਦੇ ਹਨ ਆਧਾਰ ਕਾਰਡ, ਵੋਟਰ ਆਈ ਡੀ, ਪਾਸਪੋਰਟ, ਕਿਸੇ ਵੀ ਸਰਕਾਰ ਦੁਆਰਾ ਜਾਰੀ ਕੀਤੇ ਗਏ ਆਈਡੀ ਕਾਰਡ, ਹੈਲਥ ਕਾਰਡ, ਡ੍ਰਾਇਵਿੰਗ ਲਾਇਸੈਂਸ ਰਾਸ਼ਨ ਕਾਰਡ ਬਣਾਉਣ ਲਈ ਆਈ.ਡੀ ਪਰੂਫ ਦੇ ਤੌਰ 'ਤੇ ਦਿੱਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਪੈਨ ਕਾਰਡ, ਪਾਸਪੋਰਟ ਸਾਈਜ਼ ਫੋਟੋ, ਇਨਕਮ ਸਰਟੀਫਿਕੇਟ, ਬਿਜਲੀ ਦਾ ਬਿੱਲ, ਗੈਸ ਕਨੈਕਸ਼ਨ ਬੁੱਕ, ਟੈਲੀਫੋਨ ਬਿੱਲ, ਬੈਂਕ ਸਟੇਟਮੈਂਟ ਜਾਂ ਪਾਸ ਬੁੱਕ, ਕਿਰਾਏ ਦੇ ਸਮਝੌਤੇ ਵਰਗੇ ਦਸਤਾਵੇਜ਼ ਵੀ ਪਤੇ ਦੇ ਸਬੂਤ ਵਜੋਂ ਲੋੜੀਂਦੇ ਹੋਣਗੇ। -PTCNews