Thu, Jan 16, 2025
Whatsapp

ਗੜ੍ਹਸ਼ੰਕਰ ਦਾ ਚਮਨ ਲਾਲ ਬਣਿਆ ਕਰੋੜਪਤੀ, ਜਾਣੋ ਕੀ ਹੈ ਰਾਜ

Reported by:  PTC News Desk  Edited by:  Pardeep Singh -- February 15th 2022 11:17 AM
ਗੜ੍ਹਸ਼ੰਕਰ ਦਾ ਚਮਨ ਲਾਲ ਬਣਿਆ ਕਰੋੜਪਤੀ, ਜਾਣੋ ਕੀ ਹੈ ਰਾਜ

ਗੜ੍ਹਸ਼ੰਕਰ ਦਾ ਚਮਨ ਲਾਲ ਬਣਿਆ ਕਰੋੜਪਤੀ, ਜਾਣੋ ਕੀ ਹੈ ਰਾਜ

ਹੁਸ਼ਿਆਰਪੁਰ : ਗੜ੍ਹਸ਼ੰਕਰ ਦੇ ਚਮਨ ਲਾਲ ਜਿਸਨੇ ਕੁੱਝ ਦਿਨ ਪਹਿਲਾਂ ਹੀ ਲਾਟਰੀ ਦੀ ਟਿਕਟ ਖਰੀਦੀ ਸੀ ਅਤੇ ਉਸ ਟਿਕਟ ਨੇ ਉਸ ਨੂੰ ਕਰੋੜਪਤੀ ਬਣਾ ਦਿੱਤਾ। ਚਮਨ ਲਾਲ ਦੀ ਦੋ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਗੜ੍ਹਸ਼ੰਕਰ ਦਾ ਚਮਨ ਲਾਲ ਬਣਿਆ ਕਰੋੜਪਤੀ, ਜਾਣੋਂ ਕੀ ਹੈ ਰਾਜ ਇਸ ਬਾਰੇ ਪਰਮਜੀਤ ਸਿੰਘ ਦਿਆਲ ਨੇ ਦੱਸਿਆ ਹੈ ਕਿ ਉਸ ਕੋਲੋਂ ਚਮਨ ਲਾਲ ਪੁੱਤਰ ਗੁਰਦੇਵ ਸਿੰਘ ਵਾਸੀ ਵਾਰਡ ਨੰਬਰ 8 ਗੜ੍ਹਸ਼ੰਕਰ ਨੇ ਕੁੱਝ ਦਿਨ ਪਹਿਲਾਂ ਮਹੀਨਾਵਾਰ ਲਾਟਰੀ ਦੀ ਟਿਕਟ ਖਰੀਦੀ ਸੀ ਅਤੇ ਪੰਜਾਬ ਸਰਕਾਰ ਵੱਲੋਂ ਇਹ ਪਹਿਲਾ ਮਹੀਨਾਵਾਰ ਡਰਾਅ ਸ਼ੁਰੂ ਕੀਤਾ ਗਿਆ ਸੀ। ਜਿਹੜਾ ਕਿ ਪਹਿਲਾ ਡਰਾਅ ਹੀ ਗੜ੍ਹਸ਼ੰਕਰ ਦੇ ਚਮਨ ਲਾਲ ਨੂੰ ਨਿਕਲਿਆ।ਗੜ੍ਹਸ਼ੰਕਰ ਦਾ ਚਮਨ ਲਾਲ ਬਣਿਆ ਕਰੋੜਪਤੀ, ਜਾਣੋਂ ਕੀ ਹੈ ਰਾਜ ਚਮਨ ਲਾਲ ਦਾ ਕਹਿਣਾ ਹੈ ਕਿ ਉਹ ਫੌਜ ਵਿੱਚੋ ਰਿਟਾਇਰਡ ਹੈ ਅਤੇ ਉਹ ਪਿੱਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ  ਉਸ ਨੇ ਪਹਿਲਾਂ ਵੀ ਕਈ ਲਾਟਰੀ ਦੀ ਟਿਕਟ ਖਰੀਦੀ ਹੈ ਅਤੇ ਉਸ ਨੂੰ ਛੋਟੇ-ਮੋਟੇ ਇਨਾਮ ਨਿਕਲੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਦੋ ਦਿਨ ਪਹਿਲਾਂ ਖਰੀਦੀ ਲਾਟਰੀ ਦੀ ਟਿਕਟ ਨੇ ਉਸ ਦੀ ਕਿਸਮਤ ਬਦਲ ਦਿੱਤੀ ਅਤੇ ਉਸ ਨੂੰ ਦੋ ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਿਆ। ਉਨਾਂ ਨੇ ਕਿਹਾ ਹੈ ਕਿ ਮੈਂ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹਾਂ ਅਤੇ ਗਰੀਬ ਬੱਚਿਆਂ ਅਤੇ ਜ਼ਰੂਰਤਮੰਦਾਂ ਦੀ ਮਦਦ ਕਰਾਂਗਾ।ਗੜ੍ਹਸ਼ੰਕਰ ਦਾ ਚਮਨ ਲਾਲ ਬਣਿਆ ਕਰੋੜਪਤੀ, ਜਾਣੋਂ ਕੀ ਹੈ ਰਾਜ ਉਨ੍ਹਾਂ ਨੇ ਕਿਹਾ ਹੈ ਕਿ ਸਮਾਜ ਸੇਵਾ ਕਰਨਾ ਮੇਰਾ ਪਹਿਲਾ ਧਰਮ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਨੂੰ ਪਹਿਲਾਂ ਵੀ ਕਈ ਵਾਰੀ ਛੋਟੇ ਮੋਟੇ ਇਨਾਮ ਨਿਕਲਦੇ ਹੀ ਰਹੇ ਹਨ। ਇਹ ਵੀ ਪੜ੍ਹੋ:ਨਵਜੋਤ ਸਿੰਘ ਸਿੱਧੂ ਨੇ ਵਿਵਾਦਿਤ ਟਿੱਪਣੀ ਤੋਂ ਬਾਅਦ ਬ੍ਰਾਹਮਣ ਸਮਾਜ ਤੋਂ ਮੰਗੀ ਮੁਆਫ਼ੀ -PTC News


Top News view more...

Latest News view more...

PTC NETWORK