ਕੂੜੇ ਦੀ ਸਾਂਭ-ਸੰਭਾਲ ਲਈ ਇਸ ਧੀ ਨੇ ਤਿਆਰ ਕੀਤਾ ਅਨੋਖਾ ਮਾਡਲ, ਚਤੁਰਫਾ ਹੋ ਰਹੀ ਹੈ ਸ਼ਲਾਘਾ
ਫਿਰੋਜ਼ਪੁਰ: ਕਹਿੰਦੇ ਨੇ ਜੋ ਮੇਹਨਤ ਦੇ ਰਸਤੇ 'ਤੇ ਚੱਲਦੇ ਨੇ ਉਹ ਇਕ ਨਾ ਇੱਕ ਦਿਨ ਜ਼ਰੂਰ ਮੰਜ਼ਿਲ ਤੱਕ ਪਹੁੰਚ ਜਾਂਦੇ ਹਨ। ਅਜਿਹਾ ਹੀ ਕੁਝ ਕਰ ਦਿਖਾਇਆ ਹੈ ਫਿਰੋਜ਼ਪੁਰ ਦੀ ਤਾਨੀਆ ਨੇ, ਜਿਸ ਨੇ ਸਖ਼ਤ ਮੇਹਨਤ ਦੇ ਜ਼ਰੀਏ ਕੂੜੇ ਦੀ ਸਾਂਭ-ਸੰਭਾਲ ਲਈ ਮਾਡਲ ਤਿਆਰ ਕੀਤਾ ਹੈ।
ਇਸ ਮਾਡਲ ਕਾਰਨ ਤਾਨੀਆ ਦੀ ਸੂਬੇ ਭਰ 'ਚ ਪ੍ਰਸੰਸਾ ਹੋ ਰਹੀ ਹੈ। ਤਾਨੀਆ ਨੇ ਦੁਨੀਆ ਦਾ ਸਭ ਤੋਂ ਅਨੋਖਾ ਕੂੜੇਦਾਨ ਬਣਾ ਕੇ ਜ਼ਿਲੇ ਦੇ ਨਾਲ-ਨਾਲ ਆਪਣਾ, ਆਪਣੇ ਸਕੂਲ ਦਾ ਨਾਂ ਅਤੇ ਪਰਿਵਾਰ ਦਾ ਨਾਂ ਪੂਰੇ ਦੇਸ਼ 'ਚ ਰੌਸ਼ਨ ਕਰ ਦਿੱਤਾ ਹੈ।
ਹੋਰ ਪੜ੍ਹੋ: ਰਾਜਸਥਾਨ ਰਾਇਲਜ਼ ਨੂੰ ਵੱਡਾ ਝਟਕਾ, ਹੁਣ ਇਸ ਟੀਮ ਲਈ ਖੇਡਣਗੇ ਰਹਾਨੇ !
ਮਿਲੀ ਜਾਣਕਾਰੀ ਮੁਤਾਬਕ ਤਾਨੀਆ ਦੇ ਇਸ ਮਾਡਲ ਦੇ ਸਦਕਾ ਉਸ ਨੂੰ ਰਾਸ਼ਟਰੀ ਪੱਧਰ 'ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਹੁਣ ਭਾਰਤ ਸਰਕਾਰ ਵਲੋਂ ਉਸ ਨੂੰ ਜਾਪਾਨ ਭੇਜਿਆ ਜਾ ਰਿਹਾ ਹੈ।
ਉਧਰ ਤਾਨੀਆ ਦੀ ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਸਰਕਾਰ ਨੇ ਪੂਰੇ ਪੰਜਾਬ 'ਚੋਂ ਤਾਨੀਆ ਦੀ ਚੋਣ ਕੀਤੀ ਹੈ, ਜੋ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।
-PTC News