ਲੁਧਿਆਣਾ ਸੈਂਟਰਲ ਜੇਲ੍ਹ 'ਚ ਗੈਂਗਵਾਰ: ਮੂਸੇਵਾਲਾ ਮਾਮਲੇ 'ਚ ਬੰਦ ਸਤਬੀਰ ਦੀ ਕੈਦੀਆਂ ਨੇ ਕੀਤੀ ਬੁਰੀ ਤਰ੍ਹਾਂ ਕੁੱਟਮਾਰ
ਲੁਧਿਆਣਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਸ਼ੂਟਰਾਂ ਨੂੰ ਬਠਿੰਡਾ ਤੱਕ ਫਾਰਚੂਨਰ ਗੱਡੀਆਂ ਅਤੇ ਹਥਿਆਰ ਮੁਹੱਈਆ ਕਰਵਾਉਣ ਵਾਲੇ ਅੰਮ੍ਰਿਤਸਰ ਦੇ ਸਤਬੀਰ ਸਿੰਘ 'ਤੇ ਸ਼ਨੀਵਾਰ ਨੂੰ ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ ਹਮਲਾ ਹੋਇਆ। ਹਮਲਾ ਉਦੋਂ ਹੋਇਆ ਜਦੋਂ ਮੁਲਜ਼ਮ ਬੈਰਕ ਵੱਲ ਜਾ ਰਿਹਾ ਸੀ। ਕੁਝ ਕੈਦੀਆਂ ਨੇ ਮੌਕਾ ਦੇਖ ਕੇ ਉਸ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਹਵਾਲਾਤੀ ਸਤਬੀਰ ਸਿੰਘ ਗੰਭੀਰ ਜ਼ਖਮੀ ਹੋ ਗਿਆ। ਸੂਤਰਾਂ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਬੰਬੀਹਾ ਗਰੁੱਪ ਨੇ ਜੇਲ 'ਚ ਸਤਬੀਰ 'ਤੇ ਹਮਲਾ ਕੀਤਾ ਹੈ। ਉਸ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ ਅਤੇ ਟਾਂਕੇ ਲੱਗੇ ਹਨ। ਸਤਬੀਰ ਨੂੰ ਦੇਰ ਰਾਤ ਇਲਾਜ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਇਲਾਜ ਤੋਂ ਬਾਅਦ ਉਸ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ। ਇਹ ਵੀ ਪੜ੍ਹੋ : Weather Alert: ਪੰਜਾਬ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਪੈਣ ਦਾ ਅਲਰਟ, ਜਾਣੋ ਆਪਣੇ ਸ਼ਹਿਰ ਦਾ ਹਾਲ ਦੱਸ ਦੇਈਏ ਕਿ ਲਾਰੈਂਸ ਬਿਸ਼ਨੋਈ ਦੇ ਕਰੀਬੀ ਅਤੇ ਉਸ ਦੇ ਗਰੋਹ ਲਈ ਕੰਮ ਕਰਨ ਵਾਲੇ ਟਰਾਂਸਪੋਰਟਰ ਬਲਦੇਵ ਚੌਧਰੀ ਤੋਂ ਪੁੱਛਗਿੱਛ ਤੋਂ ਬਾਅਦ ਲੁਧਿਆਣਾ ਪੁਲਸ ਨੇ 29 ਜੂਨ ਨੂੰ ਅੰਮ੍ਰਿਤਸਰ ਦੇ ਸਤਬੀਰ, ਜੋ ਕਿ ਹਾਰਸ ਸਟੱਡ ਫਾਰਮ ਚਲਾਉਂਦਾ ਸੀ, ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਸਤਬੀਰ ਕੋਲੋਂ 315 ਬੋਰ ਦਾ ਪਿਸਤੌਲ ਬਰਾਮਦ ਕੀਤਾ ਸੀ। ਪੁਲਿਸ ਅਨੁਸਾਰ ਸਤਬੀਰ ਮੂਸੇਵਾਲਾ ਦੇ ਕਤਲ ਤੋਂ 10 ਦਿਨ ਪਹਿਲਾਂ ਸੰਦੀਪ ਕਾਹਲੋਂ ਦੇ ਕਹਿਣ ’ਤੇ ਬਠਿੰਡਾ ਗਿਆ ਸੀ। ਬਠਿੰਡਾ ਪਹੁੰਚ ਕੇ ਸਤਬੀਰ ਨੇ ਹਥਿਆਰ ਹਾਸਲ ਕੀਤੇ ਅਤੇ ਗੋਲੀ ਚਲਾਉਣ ਵਾਲਿਆਂ ਨੂੰ ਸਪਲਾਈ ਕੀਤੇ। ਸਤਬੀਰ ਉਹ ਵਿਅਕਤੀ ਹੈ ਜਿਸ ਨੇ ਸ਼ੂਟਰਾਂ ਨੂੰ ਬਠਿੰਡਾ ਜਾਣ ਲਈ ਆਪਣੀ ਫਾਰਚੂਨਰ ਕਾਰ ਮੁਹੱਈਆ ਕਰਵਾਈ ਸੀ। Sidhu Moosewala murder case: Four accused, including two shooters, remanded for 8 days, police to question" /> (ਨਵੀਨ ਸ਼ਰਮਾ ਦੀ ਰਿਪੋਰਟ) -PTC News