Sat, Jan 18, 2025
Whatsapp

ਰਾਣਾ ਕੰਧੋਵਾਲੀਆ ਤੇ ਮੂਸੇਵਾਲਾ ਕਤਲ ਕਾਂਡ 'ਚ ਲੋੜੀਂਦਾ ਗੈਂਗਸਟਰ ਮਨੀ ਰਈਆ ਗ੍ਰਿਫਤਾਰ

Reported by:  PTC News Desk  Edited by:  Jasmeet Singh -- September 16th 2022 12:56 PM -- Updated: September 17th 2022 01:38 PM
ਰਾਣਾ ਕੰਧੋਵਾਲੀਆ ਤੇ ਮੂਸੇਵਾਲਾ ਕਤਲ ਕਾਂਡ 'ਚ ਲੋੜੀਂਦਾ ਗੈਂਗਸਟਰ ਮਨੀ ਰਈਆ ਗ੍ਰਿਫਤਾਰ

ਰਾਣਾ ਕੰਧੋਵਾਲੀਆ ਤੇ ਮੂਸੇਵਾਲਾ ਕਤਲ ਕਾਂਡ 'ਚ ਲੋੜੀਂਦਾ ਗੈਂਗਸਟਰ ਮਨੀ ਰਈਆ ਗ੍ਰਿਫਤਾਰ

ਅੰਮ੍ਰਿਤਸਰ, 16 ਸਤੰਬਰ: ਮਰਹੂਮ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਇੱਕ ਹੋਰ ਮੁਲਜ਼ਮ ਮਨਪ੍ਰੀਤ ਸਿੰਘ ਉਰਫ਼ ਮਨੀ ਰਈਆ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਸ਼ੁੱਕਰਵਾਰ ਸਵੇਰੇ ਅਜਨਾਲਾ ਰੋਡ 'ਤੇ ਪਿੰਡ ਕੁੱਕੜਾਂਵਾਲਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਖ਼ੁਫ਼ੀਆ ਰੱਖਿਆ ਗਿਆ ਸੀ। ਮਨੀ ਰਈਆ ਉਹੀ ਗੈਂਗਸਟਰ ਹੈ ਜਿਸ ਨੇ ਰਾਣਾ ਕੰਧੋਵਾਲੀਆ ਨੂੰ ਗੋਲੀ ਮਾਰ ਕੇ ਕਤਲ ਕੀਤਾ ਸੀ। ਪੁਲਿਸ ਨੂੰ ਪਿਛਲੇ ਡੇਢ ਸਾਲ ਤੋਂ ਜੱਗੂ ਭਗਵਾਨਪੁਰੀਆ ਦੇ ਪਿੰਡ ਖਿਲਚੀਆਂ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਉਰਫ਼ ਮਨੀ ਰਈਆ ਦੀ ਤਲਾਸ਼ ਸੀ।

ਇਹ ਵੀ ਪੜ੍ਹੋ: ਮਨਦੀਪ ਸਿੰਘ ਉਰਫ਼ ਤੂਫ਼ਾਨ ਗੈਂਗਸਟਰ ਨੂੰ ਤਰਨਤਾਰਨ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਵੀ ਮਨੀ ਰਈਆ ਦਾ ਨਾਂ ਸਾਹਮਣੇ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਤਿਸਰ ਦਿਹਾਤੀ ਪੁਲਿਸ ਨੂੰ ਰਾਤ ਨੂੰ ਹੀ ਮਨੀ ਰਈਆ ਦੇ ਕੁੱਕੜਾਂਵਾਲਾ 'ਚ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਤੜਕਸਾਰ 3 ਵਜੇ ਤੋਂ 5 ਵਜੇ ਦੇ ਵਿਚਕਾਰ ਪੁਲਿਸ ਨੇ ਯੋਜਨਾ ਬਣਾ ਕੇ ਮਨੀ ਨੂੰ ਗ੍ਰਿਫਤਾਰ ਕਰ ਲਿਆ।


-PTC News


Top News view more...

Latest News view more...

PTC NETWORK