ਬਠਿੰਡਾ ਜੇਲ੍ਹ 'ਚੋਂ ਗੈਂਗਸਟਰ ਨੇ ਕੀਤੀ ਸੋਸ਼ਲ ਮੀਡੀਆ 'ਤੇ ਪੋਸਟ ਅਪਲੋਡ, ਜੇਲ੍ਹ ਪ੍ਰਸ਼ਾਸਨ 'ਚ ਹਫੜਾ ਦਫੜੀ, ਮਾਮਲਾ ਦਰਜ
ਬਠਿੰਡਾ, 22 ਜੂਨ: ਪੁਲਿਸ ਨੇ ਬਠਿੰਡਾ ਜੇਲ੍ਹ ਦੇ ਸੁਪਰਡੈਂਟ ਭੁਪਿੰਦਰ ਸਿੰਘ ਦੀ ਸ਼ਿਕਾਇਤ ’ਤੇ ਇੱਕ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਜੇਲ੍ਹ ਦੇ ਕੈਦੀ ਸਾਰਜ ਸਿੰਘ ਨੇ ਆਪਣੀ ਸੋਸ਼ਲ ਮੀਡੀਆ ਆਈਡੀ @sarajsandhu302 'ਤੇ ਕੁਝ ਫੋਟੋਆਂ ਅਪਲੋਡ ਕੀਤੀਆਂ ਹਨ। ਇਹ ਵੀ ਪੜ੍ਹੋ: ਭਾਰੀ ਸੁਰੱਖਿਆ ਹੇਠ ਰਾਤੀ 1.30 ਵਜੇ ਮਾਨਸਾ ਤੋਂ ਖਰੜ ਸੀ.ਆਈ.ਏ ਲਿਆਇਆ ਗਿਆ ਲਾਰੈਂਸ ਬਿਸ਼ਨੋਈ ਦੱਸ ਦੇਈਏ ਇਸਤੋਂ ਬਾਅਦ ਬਠਿੰਡਾ ਜੇਲ੍ਹ 'ਚੋਂ ਸਿੱਧੂ ਮੂਸੇਵਾਲਾ 'ਤੇ ਪੋਸਟ ਅਪਲੋਡ ਕਰਨ ਵਾਲੇ ਗੈਂਗਸਟਰ ਸਾਰਜ ਮਿੰਟੂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਗਈ। ਬਠਿੰਡਾ ਜੇਲ੍ਹ 'ਚ ਬੰਦ ਗੈਂਗਸਟਰ ਅਤੇ ਮੂਸੇਵਾਲਾ ਦੇ ਕਤਲ ਦੇ ਸਹਿ-ਦੋਸ਼ੀ ਸਾਰਜ ਸੰਧੂ ਉਰਫ ਮਿੰਟੂ ਦੁਆਰਾ ਕਥਿਤ ਤੌਰ 'ਤੇ ਵਰਤੇ ਗਏ ਸੋਸ਼ਲ ਮੀਡੀਆ ਅਕਾਉਂਟ 'ਤੇ ਇਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਪੁਲਿਸ ਗਾਇਕ ਦੇ ਹਮਲਾਵਰਾਂ ਨੂੰ ਫੜਨ ਵਿਚ ਕਾਮਯਾਬ ਨਹੀਂ ਹੋਵੇਗੀ।
ਸਾਰਜ ਮੰਟੂ ਸਿੱਧੂ ਮੂਸੇਵਾਲਾ ਕੇਸ ਦਾ ਮੁਲਜ਼ਮ ਹੈ ਅਤੇ ਪੰਜਾਬ ਪੁਲਿਸ ਦੇ ਅਨੁਸਾਰ, ਮਿੰਟੂ ਨੇ ਗੋਲਡੀ ਬਰਾੜ ਦੇ ਨਿਰਦੇਸ਼ਾਂ 'ਤੇ ਮੂਸੇਵਾਲਾ ਨੂੰ ਮਾਰਨ ਲਈ ਦੋ ਸ਼ੂਟਰਾਂ- ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਦਾ ਪ੍ਰਬੰਧ ਕੀਤਾ ਸੀ। ਇਸਤੋਂ ਬਾਅਦ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਇੱਕ ਟਵੀਟ ਵਿੱਚ ਕਿਹਾ ਕਿ ਉੱਚ ਸੁਰੱਖਿਆ ਵਾਲੇ ਖੇਤਰ ਵਿੱਚ ਕੋਈ ਬਲੈਕ ਸਪਾਟ ਨਹੀਂ ਹੈ। ਪੁਲਿਸ ਸਹੀ ਢੰਗ ਨਾਲ ਮੈਪ ਕਰ ਰਹੀ ਹੈ ਕਿ ਇਹ ਵੀਡੀਓ ਕਿਸ ਨੇ ਅਤੇ ਕਿੱਥੋਂ ਚਲਾਇਆ ਅਤੇ ਜਲਦੀ ਹੀ ਦੋਸ਼ੀਆਂ 'ਤੇ ਮਾਮਲਾ ਦਰਜ ਕੀਤਾ ਜਾਵੇਗਾ।Sidhu Moosewala’s ARRESTED murderer, Saraj Mintu, is still using phone. AAP minister @harjotbains provided commitment towards mobile phone free jails. What is @PunjabPoliceInd doing? Can you not search his phone for Goldy Brar? Put Pegasus on his phone. #JusticeForSidhuMooseWala pic.twitter.com/ZYWpEg8tnv — YILTS (@YILTSTV) June 19, 2022
ਇੱਕ ਹੋਰ ਟਵੀਟ ਵਿੱਚ ਬੈਂਸ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਖਾਤਾ ਜੇਲ੍ਹ ਤੋਂ ਨਹੀਂ ਚਲਾਇਆ ਗਿਆ ਸੀ। ਮੈਂ ਬਠਿੰਡਾ ਜੇਲ੍ਹ ਦਾ ਨਿਰੀਖਣ ਕੀਤਾ ਜਿੱਥੇ ਕੈਦੀ ਬੰਦ ਹਨ, ਇਹ ਪੂਰੀ ਤਰ੍ਹਾਂ ਜਾਮ ਹੈ ਅਤੇ ਅਸੀਂ ਨਵੀਨਤਮ ਯੰਤਰਾਂ ਦੀ ਵਰਤੋਂ ਕਰਕੇ ਨਿਯਮਤ ਜਾਂਚ ਕਰਦੇ ਹਾਂ। ਪਹਿਲਾਂ ਉਹ ਇਸ ਨੂੰ ਫਿਰੋਜ਼ਪੁਰ ਤੋਂ ਚਲਾਉਂਦਾ ਸੀ ਜਦੋਂ ਉਹ ਉਥੇ ਸੀ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਸ ਨੂੰ ਕਿਸ ਨੇ ਚਲਾਇਆ ਅਤੇ ਗ੍ਰਿਫਤਾਰ ਕੀਤਾ ਜਾਵੇਗਾ।No black spot in high security zone. Police is exactly mapping who and from where it was operated and the guilty will be booked soon.
— Harjot Singh Bains (@harjotbains) June 20, 2022
ਇਹ ਵੀ ਪੜ੍ਹੋ: ਜੰਗਲਾਤ ਵਿਭਾਗ ਚ' ਹੋਏ ਘੋਟਾਲੇ ਵਿੱਚ ਹੁਣ ਵਿਜੀਲੈਂਸ ਦੀ ਰਡਾਰ 'ਤੇ ਮੁੱਖ ਅਖਬਾਰਾਂ ਤੇ ਟੀਵੀ ਚੈਨਲਾਂ ਦੇ ਪੱਤਰਕਾਰ ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਕਿੰਨੀ ਛੇਤੀ ਮੁਲਜ਼ਮਾਂ ਨੂੰ ਕਾਬੂ ਕਰ ਪਾਉਂਦੀ ਹੈ। -PTC NewsThis account was not operated from jail.I inspected Bathinda Jail where prisoner is lodged, its totally jammed & we make routine checkups using latest gadgets. In past he use to operate it from Ferozepur when he was there. Police is investigating who operated it & will be nabbed. — Harjot Singh Bains (@harjotbains) June 20, 2022