ਗੈਂਗਸਟਰ ਮਨਪ੍ਰੀਤ ਮਨੂੰ ਅਤੇ ਜਗਰੂਪ ਰੂਪਾ ਦਾ ਕੀਤਾ ਅੰਤਿਮ ਸਸਕਾਰ
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਮੁੱਖ ਦੋਸ਼ੀ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮਨੂੰ ਦਾ ਅੰਮ੍ਰਿਤਸਰ ਦੇ ਪਿੰਡ ਭਕਨਾ ਵਿੱਚ ਪੁਲਿਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਸੀ ਇਨ੍ਹਾਂ ਸ਼ੂਟਰਾਂ ਦਾ ਪੋਸਟਮਾਰਟਮ ਦੇਰ ਰਾਤ ਕਰੀਬ ਇੱਕ ਵਜੇ ਦੇ ਦੌਰਾਨ ਹੋਇਆ।
ਸਭ ਤੋਂ ਪਹਿਲਾਂ ਮਨਪ੍ਰੀਤ ਮਨੂੰ ਦਾ ਪੋਸਟਮਾਰਟਮ ਤਿੰਨ ਡਾਕਟਰਾਂ ਦੇ ਬਣੇ ਪੈਨਲ ਵੱਲੋਂ ਸ਼ੁਰੂ ਕੀਤਾ ਗਿਆ ਜੋ ਕਿ ਕਰੀਬ 11ਵਜੇ ਦੇ ਨੇੜੇ ਜਾ ਕੇ ਸਮਾਪਤ ਹੋਇਆ ਜਿਸ ਤੋਂ ਬਾਅਦ 11.30 ਜੇ ਕਰੀਬ ਮਨਪ੍ਰੀਤ ਮਨੂ ਦੀ ਡੈਡਬਾਡੀ ਉਨ੍ਹਾਂ ਦੇ ਪਰਿਵਾਰ ਦੇ ਹਵਾਲੇ ਕੀਤੀ ਗਈ ਅਤੇ ਭਾਰੀ ਪੁਲਿਸ ਫੋਰਸ ਦੇ ਨਾਲ ਮਨਪ੍ਰੀਤ ਮਨੂੰ ਨੂੰ ਉਸ ਦੇ ਪਰਿਵਾਰਕ ਮੈਂਬਰ ਲੈ ਕੇ ਪਿੰਡ ਲਈ ਰਵਾਨਾ ਹੋਏ। ਉੱਥੇ ਹੀ ਮਨਪ੍ਰੀਤ ਮਨੂੰ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਜਗਰੂਪ ਰੂਪਾਂ ਦਾ ਪੋਸਟਮਾਰਟਮ ਸ਼ੁਰੂ ਕੀਤਾ ਗਿਆ ਰਾਤ ਕਰੀਬ 1 ਵਜੇ ਨੇੜੇ ਉਸ ਦਾ ਪੋਸਟਮਾਰਟਮ ਖ਼ਤਮ ਹੋਇਆ ਜਿਸ ਤੋਂ ਬਾਅਦ ਜਗਰੂਪ ਰੂਪਾ ਦੇ ਪਰਿਵਾਰਕ ਮੈਂਬਰ ਨੂੰ ਉਸ ਦੀ ਡੈੱਡ ਬਾਡੀ ਦਿੱਤੀ ਅਤੇ ਰੂਪਾਂ ਦਾ ਪਰਿਵਾਰ ਵੀ ਰਾਤ ਇਕ ਵਜੇ ਡੈੱਡ ਬਾਡੀ ਲੈ ਕੇ ਆਪਣੇ ਪਿੰਡ ਰਵਾਨਾ ਹੋਇਆ
ਪਿੰਡ ਕੁੱਸਾ ਦੇ ਜੰਮਪਲ ਮਨਪ੍ਰੀਤ ਮਨੂੰ ਦਾ ਪੋਸਟਮਾਰਟਮ ਕਰਾਉਣ ਉਪਰੰਤ ਮਨੂੰ ਦੀ ਲਾਸ਼ ਲੈ ਕੇ ਪਿੰਡ ਵਾਸੀ ਸਿੱਧੇ ਸ਼ਮਸ਼ਾਨਘਾਟ ਪੁੱਜੇ। ਜਿੱਥੇ ਜਾਂਦੀ ਵਾਰ ਮਨਪ੍ਰੀਤ ਮਨੂੰ ਦੀ ਮਾਂ ਹਰਪਾਲ ਕੌਰ ਅਤੇ ਪਿਤਾ ਸੁਖਦੇਵ ਸਿੰਘ ਨੇ ਆਪਣੇ ਪੁੱਤਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਤੁਹਾਨੂੰ ਦੱਸ ਦੇਈਏ ਰਾਤ ਢਾਈ ਵਜੇ ਦੇ ਕਰੀਬ ਅੰਤਿਮ ਸਸਕਾਰ ਕੀਤਾ ਗਿਆ। ਰੂਪਾ ਦੀ ਮਾਂ ਨੇ ਜਦੋਂ ਆਪਣੇ ਪੁੱਤ ਨੂੰ ਵੇਖਿਆ ਤਾਂ ਉਸਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।
ਇਹ ਵੀ ਪੜ੍ਹੋ:ਜਾਣੋ ਕੌਣ ਹੈ ਕਾਰੀਗਰ ਤੋਂ ਅਪਰਾਧ ਦੀ ਦੁਨੀਆਂ 'ਚ ਗਿਆ ਮਨਪ੍ਰੀਤ ਉਰਫ ਮਨੂੰ ਕੁੱਸਾ
-PTC News