ਪੰਜਾਬ ਪੁਲਿਸ ਦੀ ਥਰਡ ਡਿਗਰੀ ਤੋਂ ਡਰਿਆ ਗੈਂਗਸਟਰ ਲਾਰੈਂਸ ਬਿਸ਼ਨੋਈ, ਜਾਵੇਗਾ ਸੁਪਰੀਮ ਕੋਰਟ
ਚੰਡੀਗੜ੍ਹ, 23 ਜੂਨ: ਗੈਂਗਸਟਰ ਲਾਰੈਂਸ ਬਿਸ਼ਨੋਈ ਪੰਜਾਬ ਪੁਲਿਸ ਦੀ ਥਰਡ ਡਿਗਰੀ ਤੋਂ ਡਰਿਆ ਹੋਇਆ ਹੈ। ਇਹ ਕਹਿਣਾ ਹੈ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਵਿਸ਼ਾਲ ਚੋਪੜਾ ਦਾ ਜਿਨ੍ਹਾਂ ਹੁਣ ਕਿਹਾ ਕਿ ਉਹ ਸੁਪਰੀਮ ਕੋਰਟ 'ਚ ਅਰਜ਼ੀ ਦਾਇਰ ਕਰਨ ਜਾ ਰਹੇ ਹਨ।
ਇਹ ਵੀ ਪੜ੍ਹੋ: ਜੰਗਲਾਤ ਮਹਿਕਮੇ 'ਚ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਮੰਤਰੀਆਂ ਤੇ ਅਧਿਕਾਰੀਆਂ ਸਣੇ 15 ਪੱਤਰਕਾਰਾਂ 'ਤੇ ਗਿਰੀ ਗਾਜ
ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਪੰਜਾਬ ਪੁਲਿਸ ਦੀ ਹਿਰਾਸਤ 'ਚ ਚੱਲ ਰਹੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਵਿਸ਼ਾਲ ਚੋਪੜਾ ਨੇ ਪੰਜਾਬ ਪੁਲਿਸ 'ਤੇ ਤਸ਼ੱਦਦ ਢਾਉਣ ਦਾ ਦੋਸ਼ ਲਗਾਇਆ ਹੈ। ਐਡਵੋਕੇਟ ਚੋਪੜਾ ਨੇ ਕਿਹਾ ਹੈ ਕਿ ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ, ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਲਾਰੈਂਸ ਦੀ ਵੀਡੀਓਗ੍ਰਾਫੀ ਵੀ ਨਹੀਂ ਰਹੀ।
ਚੋਪੜਾ ਦਾ ਕਹਿਣਾ ਕਿ ਇਸ ਦੇ ਨਾਲ ਹੀ ਪੁਲਿਸ ਪੁੱਛਗਿੱਛ ਦੌਰਾਨ ਥਰਡ ਡਿਗਰੀ ਟਾਰਚਰ ਵੀ ਕਰ ਰਹੀ ਹੈ। ਵਕੀਲ ਅਨੁਸਾਰ ਉਹ ਮਾਨਸਾ ਦੀ ਅਦਾਲਤ ਵਿੱਚ ਇਹ ਸਾਰੇ ਇਤਰਾਜ਼ ਦਾਇਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ 21 ਜੂਨ ਦੀ ਦੇਰ ਰਾਤ ਪੰਜਾਬ ਪੁਲਿਸ ਨੇ ਲਾਰੈਂਸ ਨੂੰ ਮੈਜਿਸਟਰੇਟ ਦੇ ਘਰ ਪੇਸ਼ ਕਰਕੇ ਪੰਜ ਦਿਨ ਹੋਰ ਹਿਰਾਸਤ ਵਿੱਚ ਲੈ ਲਿਆ।
ਚੋਪੜਾ ਨੇ ਕਿਹਾ ਕਿ ਪੁਲਿਸ ਖ਼ੁਫ਼ੀਆ ਸੁਰੱਖਿਆ ਦਾ ਹਵਾਲਾ ਦੇ ਰਹੀ ਹੈ ਜਦਕਿ ਅਸਲੀਅਤ ਕੁਝ ਹੋਰ ਹੈ। ਵਕੀਲ ਨੇ ਦੋਸ਼ ਲਾਇਆ ਕਿ ਪੁਲਿਸ ਆਪਣੇ ਵੱਲੋਂ ਕੀਤੀ ਜਾ ਰਹੀ ਤਸ਼ੱਦਦ ਨੂੰ ਛੁਪਾਉਣਾ ਚਾਹੁੰਦੀ ਹੈ ਤਾਂ ਹੀ ਬਿਸ਼ਨੋਈ ਨੂੰ ਕੈਮਰੇ ਸਾਹਮਣੇ ਨਹੀਂ ਆਉਣ ਦੇ ਰਹੀ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਪੰਜਾਬ ਪੁਲਿਸ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕਰਨਗੇ।
ਇਹ ਵੀ ਪੜ੍ਹੋ: ਪਿੰਡ ਝਿੱਲ 'ਚ ਡਾਇਰੀਆ ਦੀ ਸ਼ਿਕਾਇਤ ਮਿਲਣ 'ਤੇ ਸਿਹਤ ਟੀਮਾਂ ਨੇ ਤੁਰੰਤ ਕਾਰਵਾਈ ਕੀਤੀ : ਡੀਸੀ
ਪੁੱਛਗਿੱਛ ਦੌਰਾਨ ਬਿਸ਼ਨੋਈ ਨੇ ਹੁਣ ਤੱਕ ਗੈਂਗਸਟਰ ਗੋਲਡੀ ਬਰਾੜ ਦੇ ਕੈਨੇਡਾ ਵਿਚਲੇ ਪਤਾ ਅਤੇ ਉਸਦੇ ਸਾਥੀਆਂ ਬਾਰੇ ਵੀ ਦੱਸਿਆ ਹੈ। ਇਸ ਦੇ ਨਾਲ ਹੀ ਕਈ ਸ਼ਾਰਪ ਸ਼ੂਟਰਾਂ ਦੇ ਨਾਂਅ ਅਤੇ ਗੋਲਡੀ ਬਰਾੜ ਨਾਲ ਕਈ ਵਾਰ ਮੋਬਾਈਲ 'ਤੇ ਗੱਲ ਕਰਨ ਦੀ ਜਾਣਕਾਰੀ ਪੇਸ਼ ਕੀਤੀ ਹੈ।
-PTC News