Wed, Nov 13, 2024
Whatsapp

ਸਿੱਧੂ ਮੂਸੇਵਾਲਾ ਕਤਲ ਕੇਸ 'ਚ ਗੈਂਗਸਟਰ ਜੱਗੂ ਭਗਵਾਨਪੁਰੀਆ ਕੀਤਾ ਗ੍ਰਿਫ਼ਤਾਰ

Reported by:  PTC News Desk  Edited by:  Pardeep Singh -- June 29th 2022 04:45 PM -- Updated: June 29th 2022 04:47 PM
ਸਿੱਧੂ ਮੂਸੇਵਾਲਾ ਕਤਲ ਕੇਸ 'ਚ ਗੈਂਗਸਟਰ ਜੱਗੂ ਭਗਵਾਨਪੁਰੀਆ ਕੀਤਾ ਗ੍ਰਿਫ਼ਤਾਰ

ਸਿੱਧੂ ਮੂਸੇਵਾਲਾ ਕਤਲ ਕੇਸ 'ਚ ਗੈਂਗਸਟਰ ਜੱਗੂ ਭਗਵਾਨਪੁਰੀਆ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ: ਮਾਨਸਾ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੀ ਇਜਾਜ਼ਤ ਨਾਲ ਗੈਂਗਸਟਰ ਜਗਦੀਪ ਭਗਵਾਨਪੁਰੀਆ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਮੂਸੇਵਾਲਾ ਨੂੰ ਮਾਰਨ ਵਾਲੇ ਦੋ ਸ਼ਾਰਪ ਸ਼ੂਟਰ ਜੱਗੂ ਨੇ ਮੁਹੱਈਆ ਕਰਵਾਏ ਸਨ। ਜੱਗੂ ਗੈਂਗਸਟਰ ਲਾਰੈਂਸ ਦੀ ਸਿੰਡੀਕੇਟ ਦਾ ਮੈਂਬਰ ਵੀ ਹੈ।ਤੁਹਾਨੂੰ ਦੱਸ ਦੇਈਏ ਕਿ ਪੁਲਿਸ ਨੂੰ ਜੱਗੂ ਦਾ ਪ੍ਰੋਡਕਸ਼ਨ ਵਾਰੰਟ ਮਿਲਿਆ। ਜਿਸ ਤੋਂ ਬਾਅਦ ਉਸ ਨੂੰ ਤਿਹਾੜ ਜੇਲ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਹੁਣ ਪੁਲਿਸ ਨੇ ਜੱਗੂ ਦਾ ਟਰਾਂਜ਼ਿਟ ਰਿਮਾਂਡ ਵੀ ਹਾਸਲ ਕਰ ਲਿਆ ਹੈ। ਉਸ ਨੂੰ ਮਾਨਸਾ ਲਿਆਂਦਾ ਜਾ ਰਿਹਾ ਹੈ। ਇੱਥੇ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲਿਆ ਜਾਵੇਗਾ। ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਹੁਣ ਤੱਕ  ਕਰੀਬ 13 ਗ੍ਰਿਫਤਾਰੀਆਂ ਹੋ ਚੁੱਕੀਆਂ ਹਨ। ਸੀਆਈਏ ਨੂੰ ਖਰੜ ਲਿਆ ਕੇ ਲਾਰੈਂਸ ਬਿਸ਼ਨੋਈ ਤੋਂ ਲਗਾਤਾਰ ਪੁੱਛਗਿੱਛ ਜਾਰੀ ਹੈ। ਪਿਛਲੇ ਸਾਲ ਅੰਮ੍ਰਿਤਸਰ ਵਿੱਚ ਹੋਏ ਕਤਲ ਕਾਂਡ ਸਬੰਧੀ ਵੀ ਇੱਥੇ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਸੂਤਰਾਂ ਅਨੁਸਾਰ ਪੁਲਿਸ ਦੀ ਪੁੱਛਗਿੱਛ 'ਚ ਸਿੱਧੂ ਕਤਲਕਾਂਡ ਤੋਂ ਇਲਾਵਾ ਹੋਰ ਵੀ ਕਈ ਫਿਰੌਤੀ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਸਿੱਧੂ ਮੂਸੇਵਾਲਾ ਦੇ ਕਤਲ ਨੂੰ 1 ਮਹੀਨਾ ਬੀਤਣ ਦੇ ਬਾਵਜੂਦ ਇਨਸਾਫ਼ ਦੀ ਅਜੇ ਵੀ ਉਡੀਕਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ 'ਚ ਪਤਾ ਲੱਗਾ ਕਿ ਕਿਵੇਂ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ 'ਚ ਫਿਰੌਤੀ ਦਾ ਕੰਮ ਹੁੰਦਾ ਸੀ, ਕਿਵੇਂ ਕਰੋੜਾਂ ਰੁਪਏ ਇਕੱਠੇ ਕਰ ਕੇ ਹਥਿਆਰ ਵੀ ਖ਼ਰੀਦੇ ਜਾਂਦੇ ਸਨ। ਇਸ ਦਾ ਖ਼ੁਲਾਸਾ ਲਾਰੈਂਸ ਬਿਸ਼ਨੋਈ ਨੇ ਪੁੱਛਗਿੱਛ 'ਚ ਕੀਤਾ ਹੈ। ਲਾਰੈਂਸ ਤੋਂ ਪੁੱਛਗਿੱਛ 'ਚ ਸਤਬੀਰ ਨਾਂ ਦੇ ਨੌਜਵਾਨ ਦਾ ਨਾਂ ਸਾਹਮਣੇ ਆਇਆ ਹੈ, ਜੋ ਲਾਰੈਂਸ ਨੂੰ ਇਕ ਵੱਡੇ ਕਾਰੋਬਾਰੀ ਦਾ ਨੰਬਰ ਦਿੰਦਾ ਸੀ ਤੇ ਫਿਰ ਉਸ ਤੋਂ ਪੈਸੇ ਵਸੂਲਦਾ ਸੀ। ਸਿੱਧੂ ਮੂਸੇਵਾਲਾ ਦੇ ਕਤਲ ਨੂੰ 1 ਮਹੀਨਾ ਬੀਤਣ ਦੇ ਬਾਵਜੂਦ ਇਨਸਾਫ਼ ਦੀ ਅਜੇ ਵੀ ਉਡੀਕਸਤਵੀਰ ਵੀ ਅਬੋਹਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਤੇ ਲਾਰੈਂਸ ਵੀ ਅਬੋਹਰ ਦਾ ਵਸਨੀਕ ਹੈ। ਸੂਤਰਾਂ ਮੁਤਾਬਿਕ ਲਾਰੈਂਸ ਨੇ ਜੇਲ੍ਹ ਤੋਂ ਹੀ ਲਈ ਕਰੋੜਾਂ ਰੁਪਏ ਦੀ ਰੰਗਦਾਰੀ ਲਈ ਹੈ। 5 ਸਾਲਾਂ 'ਚ 25 ਕਾਰੋਬਾਰੀਆਂ ਤੋਂ 4 ਕਰੋੜ ਹੜੱਪੇ। ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਵਪਾਰੀਆਂ ਨੂੰ ਨਿਸ਼ਾਨਾ ਬਣਾਇਆ ਹੈ। ਰੰਗਦਾਰੀ ਦੇ ਪੈਸਿਆਂ ਨਾਲ ਹੀ ਲਾਰੈਂਸ ਗੈਂਗ ਨੇ ਆਧੁਨਿਕ ਹਥਿਆਰ ਖਰੀਦੇ। ਜੇਲ੍ਹ 'ਚ ਸਾਰੀਆਂ ਸਹੂਲਤਾਂ ਜੁਟਾਈਆਂ। ਕੈਨੇਡਾ 'ਚ ਗੋਲਡੀ ਬਰਾੜ ਨੂੰ ਵੀ ਕਾਫ਼ੀ ਪੈਸੇ ਭੇਜੇ। ਲਾਰੈਂਸ ਨੇ ਪੁਲਿਸ ਨੂੰ ਆਪਣੇ ਨੈੱਟਵਰਕ ਦੀ ਵੀ ਜਾਣਕਾਰੀ ਦਿੱਤੀ। ਇਹ ਵੀ ਪੜ੍ਹੋ:ਲਾਰੈਂਸ ਬਿਸ਼ਨੋਈ ਨੂੰ ਲੈ ਕੇ ਵੱਡਾ ਖੁਲਾਸਾ, ਜਾਣੋ 5 ਸਾਲਾਂ 'ਚ ਕਿੰਨੇ ਰੁਪਏ ਦੀ ਕੀਤੀ ਜਬਰੀ ਵਸੂਲੀ -PTC News


Top News view more...

Latest News view more...

PTC NETWORK