ਸਖ਼ਤ ਸੁਰੱਖਿਆ ਵਿਚਕਾਰ ਗੈਂਗਸਟਰ ਗੋਰੂ ਬੱਚਾ ਦੀ ਅਦਾਲਤ 'ਚ ਪੇਸ਼ੀ
ਖੰਨਾ, 20 ਸਤੰਬਰ: ਖੰਨਾ ਪੁਲਿਸ ਵੱਲੋਂ ਗੈਂਗਸਟਰ ਗੋਰੂ ਬੱਚਾ ਨੂੰ ਰੋਪੜ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ। ਗੋਰੂ ਬੱਚਾ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦਾ ਸਾਥੀ ਦੱਸਿਆ ਜਾਂਦਾ ਹੈ। ਸੀਆਈਏ ਸਟਾਫ਼ ਪੁਲਿਸ ਵੱਲੋਂ ਪੂਰਾ ਇਲਾਕਾ ਛਾਉਣੀ 'ਚ ਤਬਦੀਲ ਕਰਨ ਮਗਰੋਂ ਸਖ਼ਤ ਸੁਰੱਖਿਆ ਵਿਚਕਾਰ ਗੋਰੂ ਬੱਚਾ ਨੂੰ ਖੰਨਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਹਾਸਿਲ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਬੀਤੇ ਦਿਨੀਂ ਇੱਕ ਹੋਟਲ 'ਚ ਸਰਚ ਮੁਹਿੰਮ ਚਲਾਈ ਗਈ ਸੀ। ਇਸ ਦਰਮਿਆਨ ਉਥੋਂ ਦੀ ਪੁਲਿਸ ਨੇ 5 ਲੋਕਾਂ ਨੂੰ ਹਿਰਾਸਤ ਵਿਚ ਲਿਆ ਸੀ। ਪੁਲਿਸ ਦੀ ਪੁੱਛਗਿੱਛ ਦੌਰਾਨ ਇਨ੍ਹਾਂ ਪੰਜਾਂ ਨੇ ਹੀ ਗੋਰੂ ਬੱਚਾ ਦਾ ਨਾਂਅ ਲਿਆ ਜਿਸ ਮਗਰੋਂ ਗੈਂਗਸਟਰ ਨੂੰ ਰੋਪੜ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਇੱਥੇ ਲਿਆਂਦਾ ਗਿਆ ਹੈ। ਇਹ ਵੀ ਪੜ੍ਹੋ: ਲੰਪੀ ਸਕਿੰਨ ਦੇ ਮੱਦੇਨਜ਼ਰ ਪਸ਼ੂ ਮੰਡੀਆਂ ਅਗਲੇ ਹੁਕਮ ਤੱਕ ਰਹਿਣਗੀਆਂ ਬੰਦ: ਡੀਸੀ ਗੋਰੂ ਬੱਚਾ 'ਤੇ ਇਲਜ਼ਾਮ ਨੇ ਕਿ ਉਸੀ ਨੇ ਉਕਤ ਮੁਲਜ਼ਮਾਂ ਕੋਲੋਂ ਅਸਲ ਮੰਗਵਾਇਆ ਸੀ। ਪੇਸ਼ੀ ਮਗਰੋਂ ਅਦਾਲਤ ਨੇ ਗੋਰੂ ਬੱਚਾ ਨੂੰ 22 ਸਤੰਬਰ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। - ਰਿਪੋਰਟਰ ਗਗਨਦੀਪ ਸਿੰਘ ਅਹੂਜਾ ਦੇ ਸਹਿਯੋਗ ਨਾਲ -PTC News