ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਪਨਾਹ ਦੇਣ ਵਾਲਾ ਇੱਕ ਵਿਅਕਤੀ ਹੋਰ ਕਾਬੂ
ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਪਨਾਹ ਦੇਣ ਵਾਲਾ ਇੱਕ ਵਿਅਕਤੀ ਹੋਰ ਕਾਬੂ:ਗੈਂਗਸਟਰ ਦਿਲਪ੍ਰੀਤ ਬਾਬਾ ਦੀ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਖੁਲਾਸੇ ਹੋ ਰਹੇ ਹਨ।ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਪਨਾਹ ਦੇਣ ਵਾਲੇ ਇੱਕ ਹੋਰ ਵਿਅਕਤੀ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵਲੋਂ ਕਾਬੂ ਕੀਤਾ ਗਿਆ ਹੈ।ਅਰੁਣ ਕੁਮਾਰ ਉਰਫ਼ ਸੰਨੀ ਨਾਮੀ ਇਹ ਵਿਅਕਤੀ ਨਗਲ ਦੇ ਭਾਲਾਨ ਪਿੰਡ ਦਾ ਰਹਿਣ ਵਾਲਾ ਹੈ।ਅਰੁਣ 'ਤੇ ਇਹ ਦੋਸ਼ ਹੈ ਕਿ ਦਿਲਪ੍ਰੀਤ ਬਾਬੇ ਨੂੰ ਪਨਾਹ ਦਿੱਤੀ ਸੀ।ਇਸ ਦੇ ਨਾਲ ਹੀ ਉਹ ਦਿਲਪ੍ਰੀਤ ਕੋਲੋਂ ਨਸ਼ੇ ਦਾ ਹਿੱਸਾ ਵੀ ਰੱਖਦਾ ਸੀ।
ਜ਼ਿਕਰਯੋਗ ਹੈ ਕਿ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਨੂੰ ਸੋਮਵਾਰ ਨੂੰ ਜਲੰਧਰ ਪੁਲਿਸ ਤੇ ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਦੇ ਸੈਕਟਰ 43 ਵਾਲੇ ਬੱਸ ਸਟੈਂਡ ਤੋਂ ਕਾਬੂ ਕੀਤਾ ਸੀ।ਦਿਲਪ੍ਰੀਤ ਉੱਪਰ ਕਤਲ,ਫਿਰੌਤੀ, ਡਕੈਤੀ ਤੇ ਲੁੱਟ-ਖੋਹ ਦੇ ਕੁੱਲ 30 ਮਾਮਲੇ ਦਰਜ ਹਨ।
ਦਿਲਪ੍ਰੀਤ ਨੂੰ ਪੁਲਿਸ ਦੀਆਂ ਟੀਮਾਂ ਨੇ ਗੋਲ਼ੀ ਮਾਰ ਕੇ ਕਾਬੂ ਕੀਤਾ ਸੀ।ਫਿਲਹਾਲ ਉਹ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਜੇਰੇ ਇਲਾਜ ਹੈ।
-PTCNews