ਪਤੀ ਨਾਲ ਮੋਟਰਸਾਈਕਲ 'ਤੇ ਜਾ ਰਹੀ ਔਰਤ ਨਾਲ ਹੋਇਆ Gang rape, ਗਹਿਣੇ ਤੇ ਪੈਸੇ ਵੀ ਲੁੱਟੇ
ਆਗਰਾ : ਉਤਰ ਪ੍ਰਦੇਸ਼ ਸਥਿਤ ਆਗਰਾ ਵਿਚ ਵਿਆਹੁਤਾ ਮਹਿਲਾ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣਾ ਆਇਆ ਹੈ।ਆਗਰਾ ਵਿੱਚ ਵਿਆਹੇ ਜੋੜੇ ਨੇ ਸਮੂਹਿਕ ਜਬਰ ਜਨਾਹ ਦਾ ਦੋਸ਼ ਲਾਇਆ ਹੈ। ਉਕਤ ਦੋਸ਼ੀਆਂ ਨੇ ਮਹਿਲਾ ਨਾਲ ਕੀਤੇ ਸਮੂਹਿਕ ਜਬਰ ਜਨਾਹ ਦੀ ਵੀਡੀਓ ਵੀ ਬਣਾਈ ਹੈ।ਸਮੂਹਕ ਜਬਰ ਜਨਾਹ ਦੀ ਇਸ ਘਟਨਾ ਤੋਂ ਬਾਅਦ ਹੜਕੰਪ ਮਚ ਗਿਆ ਹੈ।
[caption id="attachment_485368" align="aligncenter" width="300"]
ਪਤੀ ਨਾਲ ਮੋਟਰਸਾਈਕਲ 'ਤੇ ਜਾ ਰਹੀ ਔਰਤ ਨਾਲ ਹੋਇਆ Gang rape, ਗਹਿਣੇ ਤੇ ਪੈਸੇ ਵੀ ਲੁੱਟੇ[/caption]
ਇਹ ਘਟਨਾ ਉਸ ਸਮੇਂ ਵਾਪਰੀ ,ਜਦੋਂ ਔਰਤ ਆਪਣੇ ਪਤੀ ਨਾਲ ਬਾਈਕ 'ਤੇ ਜਾ ਰਹੀ ਸੀ। ਇਹ ਘਟਨਾ ਐਤਮਦਪੁਰ ਖੇਤਰ ਵਿੱਚ ਵਾਪਰੀ।ਵਾਰਦਾਤ ਉਸ ਵਕਤ ਹੋਈ ਜਦੋਂ ਮਹਿਲਾ ਆਪਣੇ ਪਤੀ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੀ ਸੀ ਤਾਂ ਰਸਤੇ ਵਿਚ ਬੁਲਟ ਸਵਾਰ ਤਿੰਨ ਲੋਕਾਂ ਨੇ ਉਨ੍ਹਾਂ ਦਾ ਰਸਤਾ ਰੋਕਿਆ ਤੇ ਮਹਿਲਾ ਨੂੰ ਜੰਗਲ ਵੱਲ ਲਿਜਾ ਕੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ ਤੇ ਮਹਿਲਾ ਤੋਂ ਉਸ ਦੇ ਗਹਿਣੇ ਤੇ ਪੈਸੇ ਲੁੱਟ ਲਏ।
[caption id="attachment_485367" align="aligncenter" width="300"]
ਪਤੀ ਨਾਲ ਮੋਟਰਸਾਈਕਲ 'ਤੇ ਜਾ ਰਹੀ ਔਰਤ ਨਾਲ ਹੋਇਆ Gang rape, ਗਹਿਣੇ ਤੇ ਪੈਸੇ ਵੀ ਲੁੱਟੇ[/caption]
ਦਰਅਸਲ 'ਚ ਔਰਤ ਨੇ ਦੋਸ਼ ਲਾਇਆ ਹੈ ਕਿ ਜਦੋਂ ਉਹ ਆਪਣੇ ਪਤੀ ਨਾਲ ਝਰਨੇ ਨਾਲੇ ਦੇ ਨਜ਼ਦੀਕ ਇਕ ਬਾਈਕ 'ਤੇ ਪਹੁੰਚੀ ਤਾਂ ਬੁਲੇਟ ਸਵਾਰ ਤਿੰਨ ਵਿਅਕਤੀਆਂ ਨੇ ਰਸਤਾ ਰੋਕ ਲਿਆ ਅਤੇ ਔਰਤ ਨੂੰ ਜੰਗਲ ਵੱਲ ਲੈ ਗਏ ਅਤੇ ਵਾਰੀ-ਵਾਰੀ ਉਸ ਨਾਲ ਜਬਰ ਜਨਾਹ ਕੀਤਾ। ਇੰਨਾ ਹੀ ਨਹੀਂ ਤਿੰਨਾਂ ਨੇ ਔਰਤ ਦੇ ਕੁਝ ਗਹਿਣੇ ਅਤੇ 10000 ਰੁਪਏ ਵੀ ਲੁੱਟ ਲਏ। ਔਰਤ ਦਾ ਇਹ ਵੀ ਦੋਸ਼ ਹੈ ਕਿ ਮੁਲਜ਼ਮਾਂ ਨੇ ਇਸ ਘਟਨਾ ਦੀ ਵੀਡੀਓ ਵੀ ਬਣਾਈ ਹੈ।
[caption id="attachment_485366" align="aligncenter" width="300"]
ਪਤੀ ਨਾਲ ਮੋਟਰਸਾਈਕਲ 'ਤੇ ਜਾ ਰਹੀ ਔਰਤ ਨਾਲ ਹੋਇਆ Gang rape, ਗਹਿਣੇ ਤੇ ਪੈਸੇ ਵੀ ਲੁੱਟੇ[/caption]
ਤਿੰਨੋਂ ਮੁਲਜ਼ਮ ਬਲਾਤਕਾਰ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ ਹਨ। ਐਸਪੀ ਵੈਸਟ ਸੱਤਿਆਜੀਤ ਗੁਪਤਾ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਗਿਆ ਹੈ। ਤਿੰਨੋਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਤਿੰਨਾਂ ਮੁਲਜ਼ਮਾਂ ਵਿਚੋਂ 2 ਮੁਲਜ਼ਮ ਨਾਮਜ਼ਦ ਹਨ ਜਦੋਂ ਕਿ ਇਕ ਮੁਲਜ਼ਮ ਅਣਜਾਣ ਹੈ। ਮੁਲਜ਼ਮਾਂ ਨੂੰ ਔਰਤ ਪਹਿਲਾਂ ਤੋਂ ਹੀ ਜਾਣੂ ਕੇਸ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
-PTCNews