ਸ਼ਾਇਰਾ ਡਾ. ਸੁਲਤਾਨਾ ਬੇਗਮ ਦਾ ਨਮ ਅੱਖਾਂ ਨਾਲ ਹੋਇਆ ਅੰਤਿਮ ਸਸਕਾਰ
ਪਟਿਆਲਾ : ਪੰਜਾਬੀ ਦੇ ਮਸ਼ੂਹਰ ਲੇਖਿਕਾ ਸ਼ਾਇਰਾ ਡਾ. ਸੁਲਤਾਨਾ ਬੇਗਮ, ਜਿਨ੍ਹਾਂ ਦਾ ਇੰਤਕਾਲ ਬੀਤੇ ਦਿਨੀਂ ਹੋਇਆ ਸੀ, ਦਾ ਅੰਤਿਮ ਸਸਕਾਰ ਸਿੱਖ ਰੀਤੀ ਰਿਵਾਜਾਂ ਅਨੁਸਾਰ ਅੱਜ ਪਟਿਆਲਾ ਦੇ ਘਲੋੜੀ ਗੇਟ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਬੇਗਮ ਸੁਲਤਾਨਾ ਦੀ ਸਿੱਖੀ ਰਸਮਾਂ ਅਨੁਸਾਰ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਸਾਹਿਤ ਤੇ ਕਲਾ ਜਗਤ ਦੀਆਂ ਨਾਮਵਰ ਸ਼ਖ਼ਸੀਅਤਾਂ ਮੌਜੂਦ ਸਨ। ਇਸ ਮੌਕੇ ਦਰਸ਼ਨ ਸਿੰਘ ਬੁੱਟਰ, ਦੀਪ ਮਨਦੀਪ ਕੌਰ, ਥੀਏਟਰ ਆਰਟਿਸਟ, ਮਨਜੀਤ ਇੰਦਰਾ, ਨਾਮਵਰ ਲੇਖਕਾ, ਪਰਮਿੰਦਰ ਪਾਲ ਕੌਰ, ਥੀਏਟਰ ਆਰਟਿਸਟ, ਬਲਵਿੰਦਰ ਸਿੰਘ ਸੰਧੂ, ਸ਼੍ਰੋਮਣੀ ਕਵੀ, ਦਰਸ਼ਨ ਸਿੰਘ ਪ੍ਰਧਾਨ ਕੇਂਦਰੀ ਪੰਜਾਬ ਲੇਖਕ ਸਭਾ, ਦੀਪਕ ਮਨਮੋਹਨ ਸਿੰਘ ਤੇ ਹੋਰ ਮੌਜੂਦ ਸਨ। ਜ਼ਿਕਰਯੋਗ ਹੈ ਕਿ ਸੁਲਤਾਨਾ ਬੇਗਮ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਸੀ। ਜਾਣਕਾਰੀ ਅਨੁਸਾਰ ਸੁਲਤਾਨਾ ਬੇਗਮ ਦੇ ਮੁੱਖ ਕਾਵਿ ਸੰਗ੍ਰਹਿ ਗੁਲਜ਼ਾਰਾਂ, ਬਹਾਰਾਂ ਤੇ ਸ਼ਗੂਫੇ ਸਨ। ਸੁਲਤਾਨਾ ਬੇਗਮ ਡਿਪਟੀ ਡਾਇਰੈਕਟਰ ਵਜੋਂ ਰਿਟਾਇਰ ਵੀ ਹੋਏ ਸਨ। ਉਹ ਪਟਿਆਲਾ ਦੇ ਰਹਿਣ ਵਾਲੇ ਸਨ ਤੇ ਅੱਜ ਕੱਲ੍ਹ ਆਪਣੀ ਬੇਟੀ ਕੋਲ ਰਹਿੰਦੇ ਸੀ। 72 ਸਾਲ ਦੀ ਉਮਰ 'ਚ ਉਹ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਸਨ। ਪੰਜਾਬੀ ਤੇ ਉਰਦੂ ਲੇਖਿਕਾ ਡਾ. ਸੁਲਤਾਨਾ ਬੇਗਮ ਦੇ ਦੇਹਾਂਤ ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਸੀ ਕਿ ਡਾ. ਸੁਲਤਾਨਾ ਬੇਗਮ ਸਾਹਿਤ, ਸੱਭਿਆਚਾਰ ਤੇ ਧਰਮ ਨਿਰਪੱਖਤਾ ਦਾ ਮੁਜੱਸਮਾ ਸੀ। ਸੁਲਤਾਨਾ ਬੇਗਮ ਜੋ ਇੱਕ ਮੁਸਲਮਾਨ ਪਿਤਾ ਦੇ ਘਰ ਪੈਦਾ ਹੋਈ ਸੀ, ਜਿਸਦਾ ਪਾਲਣ-ਪੋਸ਼ਣ ਇੱਕ ਹਿੰਦੂ ਪਾਦਰੀ ਦੁਆਰਾ ਹੋਇਆ ਸੀ ਅਤੇ ਇੱਕ ਸਿੱਖ ਨਾਲ ਉਸਦਾ ਵਿਆਹ ਕੀਤਾ ਗਿਆ ਸੀ। ਵੰਡ ਤੋਂ ਦੋ ਸਾਲ ਬਾਅਦ ਪੈਦਾ ਹੋਈ ਪੰਜਾਬ ਵਿੱਚ ਰਹਿਣ ਵਾਲੀ 70 ਸਾਲਾ ਲੇਖਿਕਾ ਨੇ ਕਦੇ ਵੀ ਧਰਮ ਨੂੰ ਆਪਣੇ ਜੀਵਨ ਉਤੇ ਨਹੀਂ ਚੱਲਣ ਦਿੱਤਾ ਅਤੇ ਉਹ ਇਸ ਦਾ ਮੁੱਖ ਕਾਰਨ ਆਪਣੇ ਅੰਤਰ-ਧਰਮ ਦੇ ਪਾਲਣ-ਪੋਸ਼ਣ ਨੂੰ ਦਿੰਦੀ ਹੈ। ਇਹ ਵੀ ਪੜ੍ਹੋ : ਸੰਤ ਸੀਚੇਵਾਲ ਤੇ ਵਿਕਰਮਜੀਤ ਸਾਹਨੀ ਨੇ ਰਾਜ ਸਭਾ ਲਈ ਨਾਮਜ਼ਦਗੀ ਭਰੀ