Petrol Diesel Price : ਲਗਾਤਾਰ 12ਵੇਂ ਵੀ ਦਿਨ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਰਿਕਾਰਡ ਵਾਧਾ
ਨਵੀਂ ਦਿੱਲੀ : ਦੇਸ਼ ਵਿਚ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ 12ਵੇਂ ਦਿਨ ਵੀ ਵਾਧਾ ਹੋਇਆ ਹੈ। ਦੇਸ਼ ਭਰ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਆਮ ਲੋਕਾਂ ਵਿੱਚ ਭਾਰੀ ਰੋਸ ਹੈ। ਇਸ ਦੌਰਾਨ ਅੱਜ ਕੀਮਤਾਂ ਫਿਰ ਵਧੀਆਂ ਹਨ। ਪੈਟਰੋਲ -ਡੀਜ਼ਲ ਦੀ ਕੀਮਤ ਵਿੱਚ ਇਹ ਵਾਧਾ ਲਗਾਤਾਰ 12ਵੇਂ ਦਿਨ ਅਤੇ ਇਸ ਮਹੀਨੇ 14ਵੀਂ ਵਾਰ ਹੋਇਆ ਹੈ।
[caption id="attachment_476368" align="aligncenter" width="1280"]
Petrol Diesel Price : ਲਗਾਤਾਰ 12ਵੇਂ ਵੀ ਦਿਨ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਰਿਕਾਰਡ ਵਾਧਾ[/caption]
ਪੜ੍ਹੋ ਹੋਰ ਖ਼ਬਰਾਂ : ਲਾਲ ਕਿਲ੍ਹਾ ਹਿੰਸਾ ਮਾਮਲੇ ਨੂੰ ਲੈ ਕੇ ਦਿੱਲੀ ਪੁਲੀਸ ਨੇ ਇੰਦਰਜੀਤ ਨਿੱਕੂ ,ਲੱਖਾ ਸਿਧਾਣਾ ਸਮੇਤ ਕਈ ਤਸਵੀਰਾਂ ਕੀਤੀਆਂ ਜਾਰੀ
ਦੇਸ਼ ਭਰ 'ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਇਸ ਦੇ ਚਲਦੇ ਵੱਖ -ਵੱਖ ਥਾਵਾਂ 'ਤੇ ਰੋਸ ਪ੍ਰਦਰਸ਼ਨ ਵੀ ਹੋ ਰਹੇ ਹਨ। ਜੇਕਰ ਅੱਜ ਦੀਆ ਕੀਮਤਾਂ ਦੀ ਗੱਲ ਕਰੀਏ ਤੇ ਦਿੱਲੀ ਵਿੱਚ ਪੈਟਰੋਲ 39 ਪੈਸੇ ਵੱਧ ਕੇ 90.58 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ, ਜਦੋਂਕਿ ਡੀਜ਼ਲ 37 ਪੈਸੇ ਮਹਿੰਗਾ ਹੋ ਕੇ 80.97 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ।
[caption id="attachment_476366" align="aligncenter" width="715"]
Petrol Diesel Price : ਲਗਾਤਾਰ 12ਵੇਂ ਵੀ ਦਿਨ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਰਿਕਾਰਡ ਵਾਧਾ[/caption]
ਇਸ ਦੇ ਨਾਲ ਹੀ ਮੁੰਬਈ ਵਿੱਚ ਪੈਟਰੋਲ ਦੀ ਕੀਮਤ 97 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਅਤੇ ਡੀਜ਼ਲ 88.06 ਰੁਪਏ ਪ੍ਰਤੀ ਲੀਟਰ ਹੈ। ਚੇਨਈ 'ਚ ਸ਼ਨਿਚਰਵਾਰ ਨੂੰ ਪੈਟੋਰਲ 92.59 ਰੁਪਏ ਪ੍ਰਤੀ ਲੀਟਰ 'ਤੇ ਅਤੇ ਡੀਜ਼ਲ 85.98 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਪੈਟਰੋਲ ਸ਼ਨਿਚਰਵਾਰ ਨੂੰ 88.86 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ ਤੇ ਡੀਜ਼ਲ 81.35 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ।
[caption id="attachment_476367" align="aligncenter" width="292"]
Petrol Diesel Price : ਲਗਾਤਾਰ 12ਵੇਂ ਵੀ ਦਿਨ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਰਿਕਾਰਡ ਵਾਧਾ[/caption]
ਉੱਥੇ ਹੀ ਚੰਡੀਗੜ੍ਹ 'ਚ ਸ਼ਨਿਚਰਵਾਰ ਨੂੰ ਪੈਟੋਰਲ ਵੱਧ ਕੇ 87.16 ਰੁਪਏ ਪ੍ਰਤੀ ਲੀਟਰ 'ਤੇ ਅਤੇ ਡੀਜ਼ਲ ਵੀ ਤੇਜ਼ੀ ਨਾਲ 80.67 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਨੋਇਡਾ ਦੀ ਗੱਲ ਕਰੀਏ ਤਾਂ ਇੱਥੇ ਸ਼ਨਿਚਰਵਾਰ ਨੂੰ ਪੈਟਰੋਲ ਵਾਧੇ ਨਾਲ 88.92 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ ਤੇ ਡੀਜ਼ਲ ਵਾਧੇ ਨਾਲ 81.41 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।
[caption id="attachment_476369" align="aligncenter" width="665"]
Petrol Diesel Price : ਲਗਾਤਾਰ 12ਵੇਂ ਵੀ ਦਿਨ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਰਿਕਾਰਡ ਵਾਧਾ[/caption]
ਰਾਜਸਥਾਨ ਤੇ ਮੱਧ ਪ੍ਰਦੇਸ਼ 2 ਅਜਿਹੇ ਸੂਬੇ ਹਨ ,ਜਿੱਥੇ ਇਕ ਲੀਟਰ ਪੈਟਰੋਲ ਦੀ ਕੀਮਤ 100 ਰੁਪਏ ਤੋਂ ਪਾਰ ਹੋ ਚੁੱਕੀ ਹੈ। ਉੱਥੇ ਹੀ ਜ਼ਿਆਦਾਤਰ ਸੂਬਿਆਂ 'ਚ ਕੀਮਤ 100 ਰੁਪਏ ਤੋਂ ਥੋੜ੍ਹੀ ਹੀ ਘੱਟ ਹੈ। ਦੇਸ਼ ਭਰ ਵਿਚ ਮਹਿੰਗਾਈ ਵੱਧਣ ਨਾਲ ਰੋਜਾਨਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਇਸ ਦੇ ਨਾਲ ਹੀ ਤੇਲ ਹੀ ਨਹੀਂ ਬਾਕੀ ਚੀਜਾਂ ਜਿਵੇਂ ਗੈਸ ਜਾਂ ਹੋਰ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ, ਨਿਰੰਤਰ ਵੱਧ ਰਹੀ ਹਨ।
-PTCNews