ਪੰਜਾਬ 'ਚ ਪਟੜੀ ਤੋਂ ਉਤਰੀ ਮਾਲ ਗੱਡੀ, ਵੱਡਾ ਹਾਦਸਾ ਹੋਣ ਤੋਂ ਟਲਿਆ
ਗੁਰਦਾਸਪੁਰ, 31 ਮਾਰਚ 2022: ਅੱਜ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ 'ਤੇ ਮਾਲ ਗੱਡੀ ਬੈਕ ਕਰਦੇ ਸਮੇਂ ਪਟੜੀ ਤੋਂ ਹੇਠਾਂ ਉਤਰ ਗਈ। ਮਾਲ ਗੱਡੀ ਵਿੱਚ 58 ਬੋਗੀਆਂ ਖਾਦ ਨਾਲ ਭਰੀਆਂ ਹੋਈਆਂ ਸਨ, ਜਦੋਂ ਟ੍ਰੇਨ ਦਾ ਡਰਾਈਵਰ ਰੇਲਗੱਡੀ ਬੇਕ ਕਰਕੇ ਮਾਲ ਉਤਾਰਣ ਵਾਲੇ ਡੰਪ 'ਤੇ ਲਗਾਉਣ ਲੱਗਾ ਤਾਂ ਪਿਛਲੇ ਪਾਸੇ ਕੋਈ ਗਾਰਡ ਨਾਂ ਹੋਣ ਕਰਕੇ ਗੱਡੀ ਰੇਲਵੇ ਪਟੜੀ ਤੋਂ ਹੇਠਾਂ ਉਤਰ ਗਈ। ਇਹ ਵੀ ਪੜ੍ਹੋ: 9 ਲੱਖ ਤੋਂ ਵੱਧ ਰਜਿਸਟਰਡ ਕਿਸਾਨਾਂ ਨੂੰ ਇਸ ਕਿਸਾਨ ਪੱਖੀ ਫੈਸਲੇ ਨਾਲ ਲਾਭ ਹੋਵੇਗਾ ਇਸ ਮੌਕੇ ਪਠਾਨਕੋਟ ਤੋਂ ਅੰਮ੍ਰਤਿਸਰ ਰੇਲਵੇ ਮਾਰਗ 'ਤੇ ਜਾਣ ਵਾਲੀਆਂ ਦੋ ਟ੍ਰੇਨਾਂ ਰਾਵੀ ਅਤੇ ਟਾਟਾ ਐਕਸਪ੍ਰੈੱਸ ਨੂੰ ਰੱਦ ਕਰਨਾ ਪਿਆ। ਮੌਕੇ 'ਤੇ ਮਜੂਦ ਜਸਬੀਰ ਸਿੰਘ ਦਾ ਕਹਿਣਾ ਸੀ ਕੇ ਜਦੋਂ ਗੱਡੀ ਬੈਕ ਕਰਕੇ ਡੰਪ 'ਤੇ ਲਗਾਈ ਜਾ ਰਹੀ ਸੀ ਤਾਂ ਉਸ ਮੌਕੇ ਪਿੱਛਲੇ ਪਾਸੇ ਕੋਈ ਵੀ ਰੇਲਵੇ ਗਾਰਡ ਮਜੂਦ ਨਹੀਂ ਸੀ, ਜਿਸਦੇ ਚੱਲਦੇ ਇਹ ਹਾਦਸਾ ਹੋਇਆ। ਓਥੇ ਹੀ ਇਸ ਮੌਕੇ ਪਹੁੰਚੇ ਰੇਲਵੇ ਦੇ ਡਵੀਜਨ ਓਪਰੇਸ਼ਨ ਮੈਨੇਜਰ ਅੰਮ੍ਰਿਤਸਰ ਅਸ਼ੋਕ ਸਿੰਘ ਮੌਕੇ 'ਤੇ ਪਹੁੰਚ ਗਏ ਅਤੇ ਇਸ ਹਾਦਸੇ ਦੀ ਜਾਚ ਵਾਸਤੇ 4 ਮੈਂਬਰਾ ਦੀ ਕਮੇਟੀ ਬਣਾ ਦਿੱਤੀ ਗਈ ਹੈ ਅਤੇ ਜੋ ਵੀ ਦੋਸ਼ੀ ਹੋਇਆ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਹ ਵੀ ਪੜ੍ਹੋ: ਹੁਣ ਤੋਂ 14 ਅਪ੍ਰੈਲ ਨੂੰ ਅਮਰੀਕਾ ਵਿਚ ਮਨਾਇਆ ਜਾਵੇਗਾ 'ਕੌਮੀ ਸਿੱਖ ਦਿਹਾੜਾ' ਇਸ ਮਗਰੋਂ ਟ੍ਰੇਨ ਦੇ ਡੱਬੇ ਨੂੰ ਪਟੜੀ 'ਤੇ ਚੜ੍ਹਾਉਣ ਲਈ ਕਰੇਂਨ ਦਾ ਉਪਯੋਗ ਕਰਨਾ ਪਿਆ ਤਾਂ ਜੋ ਰੁੱਕ ਚੁੱਕੀ ਰੇਲਵੇ ਲਾਈਨ ਨੂੰ ਫਿਰ ਤੋਂ ਚਾਲੂ ਕੀਤਾ ਜਾ ਸਕੇ। -PTC News