ਕਿਸਾਨਾਂ ਦੇ ਰੋਹ ਅੱਗੇ ਝੁਕਦਿਆ ਜਦ ਡੇਅਰੀ ਮਾਲਕ ਨੇ ਮੁਫ਼ਤ 'ਚ ਵੰਡਿਆ ਦੁੱਧ
ਕਿਸਾਨਾਂ ਦੇ ਰੋਹ ਅੱਗੇ ਝੁਕਦਿਆ ਜਦ ਡੇਅਰੀ ਮਾਲਕ ਨੇ ਮੁਫ਼ਤ 'ਚ ਵੰਡਿਆ ਦੁੱਧ
ਸ੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੇ ਚਲਦਿਆ ਇੱਕ ਡੇਅਰੀ ਵਾਲੇ ਨੂੰ ਮੁਫ਼ਤ ਵਿਚ ਦੁੱਧ ਵੰਡਣਾ ਪਿਆ। ਕਿਸਾਨ ਰੋਹ ਦੇ ਚਲਦਿਆ ਉਸਨੂੰ ਇਹ ਕਦਮ ਚੁੱਕਣਾ ਪਿਆ।
1 ਤੋਂ 10 ਜੂਨ ਤੱਕ ਕਿਸਾਨਾਂ ਵੱਲੋਂ ਚਲ ਰਹੇ ਅੰਦੋਲਨ ਤਹਿਤ ਸ਼ਹਿਰਾਂ ਦੇ ਬਾਹਰਵਾਰ ਲਾਏ ਗਏ ਨਾਕਿਆਂ ਤਹਿਤ ਸ੍ਰੀ ਮੁਕਤਸਰ ਸਾਹਿਬ ਦੀਆਂ ਮੁੱਖ ਸੜਕਾਂ ਤੇ ਵੀ ਨਾਕੇਬੰਦੀ ਕੀਤੀ ਗਈ ਹੈ। ਕਿਸਾਨਾਂ ਵੱਲੋਂ ਸਬਜੀਆਂ, ਫਰੂਟਾਂ ਅਤੇ ਦੁੱਧ ਵਾਲਿਆਂ ਨੂੰ ਸ਼ਹਿਰਾਂ ਵਿਚ ਨਹੀਂ ਜਾਣ ਦਿੱਤਾ ਜਾ ਰਿਹਾ।
ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਡੇਅਰੀ ਮਾਲਕ ਵੱਲੋਂ ਜਦੋਂ ਕਿਸਾਨਾਂ ਦੁਆਰਾ ਲਾਏ ਨਾਕੇ ਤੋਂ ਆਪਣਾ ਦੁੱਧ ਵਾਲਾ ਵਹੀਕਲ ਭਜਾ ਕੇ ਆਪਣੀ ਡੇਅਰੀ ਤੇ ਲੈ ਆਂਦਾ ਗਿਆ ਤਾਂ ਕਿਸਾਨ ਜਥੇਬੰਦੀ ਦੇ ਆਗੂ ਵੀ ਇਸਦਾ ਪਿੱਛਾ ਕਰਦੇ ਡੇਅਰੀ ਤੇ ਪਹੁੰਚ ਗਈ। ਜਿੱਥੇ ਕਾਫ਼ੀ ਸਮਾਂ ਹੋਈ ਤਲਖ ਕਲਾਮੀ ਤੋਂ ਬਾਅਦ ਆਖ਼ਰ ਇਹ ਫੈਸਲਾ ਲਿਆ ਗਿਆ ਕਿ ਇਹ ਦੁੱਧ ਡੋਲਿਆ ਨਹੀਂ ਜਾਵੇਗਾ ਅਤੇ ਡੇਅਰੀ ਵਾਲਾ ਇਹ ਦੁੱਧ ਫਰੀ ਵਿਚ ਵੰਡੇਗਾ। ਜਿਸ ਉਪਰੰਤ ਖੁਦ ਡੇਅਰੀ ਮਾਲਕ ਨੇ ਹੀ ਦੁੱਧ ਮੁਫ਼ਤ ਵਿਚ ਵੰਡਿਆ। ਵਰਨਣਯੋਗ ਹੈ ਕਿ ਸ਼ਹਿਰਾਂ ਵਿਚ ਹੜਤਾਲ ਦੇ ਪਹਿਲੇ ਤਿੰਨ ਦਿਨਾਂ ਵਿਚ ਹੀ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਆ ਰਹੀਆ ਹਨ।
ਸੁਖਦੇਵ ਸਿੰਘ ਬੂੜਾਗੁੱਜਰ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਨੇ ਦੱਸਿਆ ਕਿ ਇਹ ਡੇਅਰੀ ਮਾਲਕ ਦੁੱਧ ਲੈ ਕੇ ਵਹੀਕਲ ਤੇ ਨਾਕੇ ਤੋਂ ਵਹੀਕਲ ਭਜਾ ਕੇ ਲੈ ਆਇਆ। ਅਸੀ ਇਸਦਾ ਪਿੱਛਾ ਕੀਤਾ ਅਤੇ ਹੁਣ ਇਹ ਫੈਸਲਾ ਹੋਇਆ ਕਿ ਇਹ ਦੁੱਧ ਮੁਫ਼ਤ ਵਿਚ ਵੰਡੇਗਾ।
—PTC News