ਸਪਾਈਸਜੈੱਟ ਦੇ ਮੈਨੇਜਿੰਗ ਡਾਇਰੈਕਟਰ ਅਜੈ ਸਿੰਘ 'ਤੇ ਧੋਖਾਧੜੀ ਦਾ ਮਾਮਲਾ ਦਰਜ
ਗੁਰੂਗ੍ਰਾਮ, 11 ਜੁਲਾਈ: ਸਪਾਈਸਜੈੱਟ ਦੇ ਮੈਨੇਜਿੰਗ ਡਾਇਰੈਕਟਰ ਅਜੈ ਸਿੰਘ ਖਿਲਾਫ ਕੰਪਨੀ ਦੇ ਸ਼ੇਅਰ ਅਲਾਟ ਕਰਨ ਦੇ ਨਾਂ ‘ਤੇ ਇਕ ਕਾਰੋਬਾਰੀ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਹੈ ਕਿ ਸਿੰਘ ਨੇ ਇਸੇ ਤਰ੍ਹਾਂ ਹੋਰਨਾਂ ਨਾਲ ਵੀ ਠੱਗੀ ਮਾਰੀ ਹੈ। ਇਹ ਵੀ ਪੜ੍ਹੋ: ਮੱਤੇਵਾੜਾ ਜੰਗਲ: ਵਾਤਾਵਰਨ ਪ੍ਰੇਮੀਆਂ ਨੇ ਕੇਕ ਕੱਟ ਕੇ ਮਨਾਇਆ ਵੱਡੀ ਜਿੱਤ ਦਾ ਜਸ਼ਨ ਅਮਿਤ ਅਰੋੜਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਸਿੰਘ ਨੇ ਉਸ ਨੂੰ ਦਿੱਤੀਆਂ ਸੇਵਾਵਾਂ ਲਈ 10 ਲੱਖ ਰੁਪਏ ਦੇ ਸ਼ੇਅਰਾਂ ਦੀ ਫਰਜ਼ੀ ਡਿਪਾਜ਼ਟਰੀ ਇੰਸਟ੍ਰਕਸ਼ਨ ਸਲਿੱਪ (ਡੀਆਈਐਸ) ਦਿੱਤੀ। ਉਨ੍ਹਾਂ ਕਿਹਾ ਕਿ ਸਿੰਘ ਨੇ ਉਨ੍ਹਾਂ ਨੂੰ ਸਪਾਈਸਜੈੱਟ ਦੇ 10 ਲੱਖ ਰੁਪਏ ਦੇ ਸ਼ੇਅਰ ਦੇਣ ਦਾ ਵਾਅਦਾ ਕੀਤਾ ਸੀ। ਇਹ ਸ਼ੇਅਰ ਅਰੋੜਾ ਨੂੰ ਉਸ ਵੱਲੋਂ ਨਿਭਾਈਆਂ ਸੇਵਾਵਾਂ ਦੇ ਬਦਲੇ ਦਿੱਤੇ ਜਾਣੇ ਸਨ। ਅਰੋੜਾ ਨੇ ਪ੍ਰਮੋਟਰਾਂ ਤੋਂ ਏਅਰਲਾਈਨ ਦਾ ਕੰਟਰੋਲ ਲੈਂਦੇ ਹੋਏ ਇਹ ਸੇਵਾਵਾਂ ਪ੍ਰਦਾਨ ਕੀਤੀਆਂ ਸਨ। ਅਰੋੜਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ “ਅਜੈ ਸਿੰਘ ਨੇ ਇੱਕ ਡਿਪਾਜ਼ਿਟਰੀ ਇੰਸਟ੍ਰਕਸ਼ਨ ਸਲਿੱਪ ਦਿੱਤੀ ਸੀ, ਜਿਸ ਨੂੰ ਬਾਅਦ ਵਿੱਚ ਅਵੈਧ ਅਤੇ ਪੁਰਾਣਾ ਮੰਨਿਆ ਗਿਆ ਸੀ। ਇਸ ਤੋਂ ਬਾਅਦ ਮੈਂ ਉਸ ਨਾਲ ਕਈ ਵਾਰ ਸੰਪਰਕ ਕੀਤਾ ਅਤੇ ਬੇਨਤੀ ਕੀਤੀ ਕਿ ਉਹ ਜਾਂ ਤਾਂ ਇੱਕ ਵੈਧ ਡਿਪਾਜ਼ਟਰੀ ਹਦਾਇਤ ਸਲਿੱਪ ਪ੍ਰਦਾਨ ਕਰੇ ਜਾਂ ਸ਼ੇਅਰਾਂ ਨੂੰ ਸਿੱਧਾ ਟ੍ਰਾਂਸਫਰ ਕਰੇ। ਹਾਲਾਂਕਿ ਕਿਸੇ ਨਾ ਕਿਸੇ ਬਹਾਨੇ ਉਸਨੇ ਮੇਰੇ ਕੋਲ ਸ਼ੇਅਰ ਟ੍ਰਾਂਸਫਰ ਕਰਨ ਤੋਂ ਇਨਕਾਰ ਕਰ ਦਿੱਤਾ।" ਉਨ੍ਹਾਂ ਕਿਹਾ ਕਿ ਮੇਰੇ ਕੋਲ ਸਿੰਘ 'ਤੇ ਦੋਸ਼ ਲਗਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਹੈ। ਪੁਲਿਸ ਨੇ ਸੁਸ਼ਾਂਤ ਲੋਕ ਥਾਣੇ ਵਿੱਚ ਆਈਪੀਸੀ ਦੀ ਧਾਰਾ 406, 409, 415, 417, 418, 420 ਤਹਿਤ ਕੇਸ ਦਰਜ ਕਰ ਲਿਆ ਹੈ। ਇਹ ਵੀ ਪੜ੍ਹੋ: ਮੈਡੀਕਲ ਨਸ਼ੇ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ: ਚੇਤਨ ਸਿੰਘ ਜੌੜਾਮਾਜਰਾ ਸੁਸ਼ਾਂਤ ਲੋਕ ਦੇ ਸਟੇਸ਼ਨ ਇੰਚਾਰਜ (ਐਸਐਚਓ) ਪੂਨਮ ਹੁੱਡਾ ਨੇ ਕਿਹਾ ਕਿ "ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਅਸੀਂ ਤੱਥਾਂ ਦੀ ਜਾਂਚ ਕਰ ਰਹੇ ਹਾਂ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।" -PTC News