ਅਤੁੱਲਿਆ ਹੈਲਥਕੇਅਰ ਦੇ ਡਾਇਰੈਕਟਰ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ
ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-11 ਸਥਿਤ ਅਤੁੱਲਿਆ ਹੈਲਥਕੇਅਰ ਦੇ ਡਾਇਰੈਕਟਰ ਪੰਕਜ ਕੁਮਾਰ ਕਾਂਸਲ ਅਤੇ ਸੈਕਟਰ-30 ਦੇ ਵਸਨੀਕ ਅਨੁਜ ਗੁਪਤਾ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਸ਼ਹਿਰ ਦੇ ਉੱਘੇ ਦਵਾਈ ਡੀਲਰ ਤੇ ਕੁਮਾਰ ਰੀਅਲਟਰਜ਼ ਦੇ ਸੰਚਾਲਕ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਕੰਪਨੀ ਦੇ ਡਾਇਰੈਕਟਰਾਂ ਨੇ ਸੈਕਟਰ-11 ਵਿੱਚ ਸਥਿਤ ਆਪਣੀ ਪ੍ਰਾਪਰਟੀ ਨੂੰ ਸਰਵਿਸ ਪ੍ਰੋਵਾਈਡਰ ਵਜੋਂ ਦਿੱਤਾ ਸੀ ਪਰ ਦੋਵਾਂ ਨੇ ਜਾਅਲੀ ਦਸਤਖ਼ਤ ਕਰ ਕੇ 2019 ਵਿੱਚ 9 ਸਾਲਾਂ ਲਈ ਰੈਂਟ ਡੀਡ ਤਿਆਰ ਕਰ ਲਈ ਸੀ। ਇਸ ਵਿੱਚ ਲਿਖਿਆ ਗਿਆ ਸੀ ਕਿ ਇੰਨੇ ਸਮੇਂ ਵਿਚ ਹਰ ਮਹੀਨੇ ਅਤੁੱਲਿਆ ਹੈਲਥ ਕੇਅਰ ਵੱਲ਼ੋਂ ਪੰਜ ਹਜ਼ਾਰ ਰੁਪਏ ਕਿਰਾਇਆ ਜਾਂਦਾ ਰਿਹਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਧੋਖਾਧੜੀ ਸਮੇਤ ਹੋਰ ਧਾਰਾਵਾਂ ਸਮੇਤ ਕੇਸ ਦਰਜ ਕਰ ਲਿਆ ਹੈ। ਪੁਲਿਸ ਇਸ ਸਕੁਮਾਰ ਰੀਅਲਟਰਜ਼ ਦੇ ਮਾਲਕ ਵਿਨੋਦ ਕੁਮਾਰ ਸਿੰਗਲਾ ਦੇ ਪੁੱਤਰ ਕਰਨ ਸਿੰਗਲਾ ਨੇ ਦੋਸ਼ ਲਾਇਆ ਕਿ ਸਾਲ 2015 ਵਿੱਚ ਅਤੁੱਲਿਆ ਹੈਲਥਕੇਅਰ ਦੇ ਨਾਲ ਸਾਡਾ ਮੈਡੀਕਲ ਸੇਵਾ ਸਮਝੌਤਾ ਹੋਇਆ ਸੀ। ਇਸ ਕਾਰਨ ਉਨ੍ਹਾਂ ਨੇ ਧੋਖਾਦੇਹੀ ਕੀਤੀ ਹੈ। ਅਤੁੱਲਿਆ ਹੈਲਥਕੇਅਰ ਦੇ ਡਾਇਰੈਕਟਰਾਂ ਨੇ ਆਪਣੀ ਦੂਜੀ ਕੰਪਨੀ ਮੈਸਰਜ਼ ਸਟੀਡ ਫਾਸਟ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਦੇ ਨਾਮ ਨਾਲ ਉਸ ਦੇ ਪਿਤਾ ਦੇ ਜਾਅਲੀ ਦਸਤਖ਼ਤ ਕਰ ਕੇ 9 ਸਾਲਾਂ ਦਾ ਫਰਜ਼ੀ ਰੈਂਟ ਐਗਰਮੀਮੈਂਟ ਬਣਾ ਲਿਆ ਹੈ। ਇਨ੍ਹਾਂ ਸਾਰੇ ਦਸਤਾਵੇਜ਼ਾਂ ਨੂੰ ਰਜਿਸਟਰਾਰ ਦੇ ਸਾਹਮਣੇ ਪੇਸ਼ ਕਰ ਦਿੱਤਾ ਗਿਆ ਸੀ। ਜਦੋਂ ਇਹ ਗੱਲ ਸਾਹਮਣੇ ਆਈ ਤਾਂ ਉਸ ਨੇ ਮਾਰਚ 2022 ਵਿੱਚ ਐਸਐਸਪੀ ਵਿੰਡੋ 'ਤੇ ਸ਼ਿਕਾਇਤ ਕੀਤੀ। ਉਸ ਤੋਂ ਬਾਅਦ ਸੋਮਵਾਰ ਨੂੰ ਅਤੁੱਲਿਆ ਹੈਲਥ ਕੇਅਰ ਦੇ ਦੋਵਾਂ ਡਾਇਰੈਕਟਰਾਂ ਖਿਲਾਫ ਐੱਫਆਈਆਰ ਦਰਜ ਕਰ ਲਈ ਗਈ ਹੈ। ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਇਹ ਵੀ ਪੜ੍ਹੋ : 'ਅਗਨੀਪੱਥ ਸਕੀਮ' ਦੇ ਵਿਰੋਧ ਲਈ ਵਿਧਾਨ ਸਭਾ 'ਚ ਮਤਾ ਲਿਆਵਾਂਗੇ : ਭਗਵੰਤ ਸਿੰਘ ਮਾਨ