Mon, Mar 17, 2025
Whatsapp

ਫਰਾਂਸ ਵਿੱਚ ਕਿਸ਼ਤੀ ਪਲਟਣ ਕਾਰਨ 27 ਪ੍ਰਵਾਸੀਆਂ ਦੀ ਮੌਤ, ਇਕ ਲਾਪਤਾ

Reported by:  PTC News Desk  Edited by:  Riya Bawa -- November 25th 2021 11:36 AM
ਫਰਾਂਸ ਵਿੱਚ ਕਿਸ਼ਤੀ ਪਲਟਣ ਕਾਰਨ 27 ਪ੍ਰਵਾਸੀਆਂ ਦੀ ਮੌਤ, ਇਕ ਲਾਪਤਾ

ਫਰਾਂਸ ਵਿੱਚ ਕਿਸ਼ਤੀ ਪਲਟਣ ਕਾਰਨ 27 ਪ੍ਰਵਾਸੀਆਂ ਦੀ ਮੌਤ, ਇਕ ਲਾਪਤਾ

ਫਰਾਂਸ: ਫਰਾਂਸ ਵਿੱਚ ਇੱਕ ਵੱਡਾ ਹਾਦਸਾ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਸਮੁੰਦਰ ਦੇ ਰਸਤੇ ਬ੍ਰਿਟੇਨ ਜਾਣ ਦੀ ਕੋਸ਼ਿਸ਼ ਕਰ ਰਹੀ ਕਿਸ਼ਤੀ ਸਮੁੰਦਰ ਦੇ ਵਿਚਕਾਰ ਡੁੱਬ ਗਈ। ਇਸ ਹਾਦਸੇ 'ਚ ਕਰੀਬ 31 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਫਰਾਂਸ ਦੀ ਪੁਲਸ ਮੁਤਾਬਕ ਇਹ ਪ੍ਰਵਾਸੀ ਸਮੁੰਦਰੀ ਰਸਤੇ ਫਰਾਂਸ ਤੋਂ ਬ੍ਰਿਟੇਨ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਉਦੋਂ ਇਹ ਹਾਦਸਾ ਵਾਪਰਿਆ। ਗ੍ਰਹਿ ਮੰਤਰੀ ਗੇਰਾਲਡ ਡੋਰਮੈਨ ਨੇ ਦੱਸਿਆ ਕਿ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਕਿਸ਼ਤੀ 'ਤੇ 34 ਲੋਕ ਸਵਾਰ ਸਨ। ਅਧਿਕਾਰੀਆਂ ਨੇ ਇਨ੍ਹਾਂ ਵਿੱਚੋਂ 31 ਦੀਆਂ ਲਾਸ਼ਾਂ ਲੱਭ ਲਈਆਂ ਹਨ ਅਤੇ ਦੋ ਲੋਕ ਬਚ ਗਏ ਹਨ। ਇੱਕ ਵਿਅਕਤੀ ਅਜੇ ਵੀ ਲਾਪਤਾ ਹੈ। ਇਸ ਨੂੰ ਸਭ ਤੋਂ ਵੱਡੀ ਤ੍ਰਾਸਦੀ ਦੱਸਦੇ ਹੋਏ ਫਰਾਂਸ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਬੁੱਧਵਾਰ ਨੂੰ ਇਸ ਹਾਦਸੇ 'ਚ ਬ੍ਰਿਟੇਨ ਜਾ ਰਹੇ ਘੱਟੋ-ਘੱਟ 31 ਪ੍ਰਵਾਸੀਆਂ ਦੀ ਮੌਤ ਹੋ ਗਈ। ਉਨ੍ਹਾਂ ਦੀ ਕਿਸ਼ਤੀ ਇੰਗਲਿਸ਼ ਚੈਨਲ ਵਿੱਚ ਡੁੱਬ ਗਈ। ਇਸ ਹਾਦਸੇ 'ਚ ਬਚੇ ਲੋਕਾਂ ਨੂੰ ਲੱਭਣ ਲਈ ਫਰਾਂਸ ਅਤੇ ਬ੍ਰਿਟੇਨ ਵੱਲੋਂ ਸਾਂਝਾ ਬਚਾਅ ਮੁਹਿੰਮ ਚਲਾਈ ਗਈ, ਜੋ ਬੁੱਧਵਾਰ ਸ਼ਾਮ ਤੱਕ ਜਾਰੀ ਰਹੀ। ਇੰਗਲਿਸ਼ ਚੈਨਲ 'ਚ ਇਸ ਨੂੰ ਹੁਣ ਤੱਕ ਦਾ ਸਭ ਤੋਂ ਘਾਤਕ ਦਿਨ ਦੱਸਿਆ ਜਾ ਰਿਹਾ ਹੈ। ਡੋਰਮੈਨਿਨ ਨੇ ਅਤੀਤ ਦੀਆਂ ਅਜਿਹੀਆਂ ਘਟਨਾਵਾਂ ਨੂੰ ਯਾਦ ਕਰਨ ਲਈ ਅਪਰਾਧੀਆਂ ਅਤੇ ਮਨੁੱਖੀ ਤਸਕਰਾਂ ਨੂੰ ਜ਼ਿੰਮੇਵਾਰ ਠਹਿਰਾਇਆ, ਜਿਨ੍ਹਾਂ ਨੇ ਹੁਣ ਤੱਕ ਹਜ਼ਾਰਾਂ ਜਾਨਾਂ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। ਡੁੱਬੇ ਯਾਤਰੀਆਂ ਦੀ ਕੌਮੀਅਤ ਨਹੀਂ ਦੱਸੀ ਗਈ। -PTC News


Top News view more...

Latest News view more...

PTC NETWORK