ਯੂਕਰੇਨ 'ਚ ਫਸੀਆਂ ਪੰਜਾਬ ਦੀਆਂ ਚਾਰ ਸਹੇਲੀਆਂ ਨੇ ਲਾਈ ਮਦਦ ਦੀ ਗੁਹਾਰ, ਕਈ ਦਿਨਾਂ ਤੋਂ ਨੇ ਭੁੱਖੀਆਂ
ਅਬੋਹਰ: ਯੂਕਰੇਨ-ਰੂਸ ਦੇ ਜੰਗ ਵਿਚਕਾਰ ਫਸੀ ਆਪਣੀ ਬੇਬਸ ਬੇਟੀ ਦੀ ਵੀਡੀਓ ਨੂੰ ਵੇਖ ਇਸ ਮਜਬੂਰ ਪਿਤਾ ਨੇ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਆਪਣੇ ਬੱਚਿਆਂ ਨੂੰ ਵਾਪਸ ਭਾਰਤ ਲਿਆਉਣ ਦੀ ਗੁਹਾਰ ਲਾਈ ਹੈ। ਪਰਿਵਾਰ ਸਦਮੇ ਵਿੱਚ ਹੈ 'ਤੇ ਲੜਕੀ ਦੀ ਮਾਂ ਤਾਂ ਕੈਮਰੇ ਸਾਹਮਣੇ ਆਉਣ ਦੀ ਹਿੰਮਤ ਨਹੀਂ ਜੁਟਾ ਪਾ ਰਹੀ। ਇਹ ਵੀ ਪੜ੍ਹੋ: ਹਾਈਕੋਰਟ ਨੇ ਸੁਮੇਧ ਸਿੰਘ ਸੈਣੀ ਦੀ ਗ੍ਰਿਫ਼ਤਾਰੀ 'ਤੇ 20 ਅਪ੍ਰੈਲ ਤੱਕ ਲਗਾਈ ਰੋਕ ਅਬੋਹਰ ਦੀ ਨਾਨਕ ਨਗਰੀ ਵਾਸੀ ਰਿੰਕੂ ਵਿਜ ਦੀ ਬੇਟੀ ਦੀਕਸ਼ਾ ਵਿਜ ਕਰੀਬ 1 ਸਾਲ ਪਹਿਲਾਂ ਯੂਕਰੇਨ 'ਚ ਐਮ.ਬੀ.ਬੀ.ਐੱਸ ਦੀ ਪੜ੍ਹਾਈ ਕਰਨ ਲਈ ਗਈ ਸੀ। ਹੁਣ ਜਦੋਂ ਰੂਸ ਵੱਲੋਂ ਯੂਕਰੇਨ 'ਤੇ ਹਮਲਾ ਕੀਤਾ ਗਿਆ ਤਾਂ ਭਾਰਤ ਤੋਂ ਵੱਡੀ ਤਾਦਾਦ ਵਿੱਚ ਯੂਕਰੇਨ ਪੜ੍ਹਨ ਗਏ ਬੱਚੇ ਉਥੇ ਫੱਸ ਕੇ ਰਹਿ ਗਏ ਨੇ, ਕੁੱਝ ਵਾਪਸ ਪਰਤ ਆਏ ਪਰ ਜਿਆਦਾਤਰ ਉਥੇ ਹੀ ਫਸੇ ਹੋਏ ਹਨ। ਵੱਡੀ ਤਾਦਾਦ ਵਿੱਚ ਯੂਕਰੇਨ ਤੋਂ ਵੀਡੀਓ ਭੇਜ ਕੇ ਜਿੱਥੇ ਇਨ੍ਹਾਂ ਬੱਚਿਆਂ ਤੋਂ ਮਦਦ ਦੀ ਗੁਹਾਰ ਲਾਈ ਜਾ ਰਹੀ ਹੈ ਉਥੇ ਹੀ ਉਥੋਂ ਦੇ ਬਦਤੱਤਰ ਹਾਲਾਤਾਂ ਬਾਰੇ ਵੀ ਦੱਸਿਆ ਜਾ ਰਿਹਾ ਹੈ, ਜਿਸਨੂੰ ਲੈ ਕੇ ਬੱਚਿਆਂ ਦੇ ਮਾਂਪਿਆਂ 'ਚ ਸਹਿਮ ਦਾ ਮਾਹੌਲ ਹੈ। ਇਸ ਵਿਚਕਾਰ ਯੂਕਰੇਨ ਵਿੱਚ ਉਥੇ ਦੀਆਂ ਫੌਜਾਂ ਵੱਲੋਂ ਭਾਰਤੀ ਬੱਚਿਆਂ ਨੂੰ ਬੰਧੀ ਬਣਾਉਣ ਦੀਆਂ ਖਬਰਾਂ ਨੇ ਵੀ ਜੋਰ ਫੜ ਲਿਆ ਹੈ। ਰੂਸ ਇਹ ਦਾਅਵਾ ਕਰ ਰਿਹਾ ਹੈ ਕਿ ਯੂਕਰੇਨ ਨੇ ਇਸ ਯੁੱਧ ਵਿਚਕਾਰ ਭਾਰਤੀ ਬੱਚਿਆਂ ਨੂੰ ਬੰਧੀ ਬਣਾ ਲਿਆ ਹੈ ਤੇ ਉਹ ਇਨ੍ਹਾਂ ਬੱਚਿਆਂ ਨੂੰ ਬਚਾਵੇਗਾ, ਇਸ ਦੇ ਨਾਲ ਹੀ ਭਾਰਤੀ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਖਬਰਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹੋ ਜਿਹਾ ਕੁੱਝ ਨਹੀਂ ਹੈ। ਇਹ ਵੀ ਪੜ੍ਹੋ: ਕੋਰਟ ਨੇ ਚੰਨੀ ਦੇ ਹਨੀ ਕੋਲੋਂ ਪੁੱਛਗਿੱਛ ਕਰਨ ਲਈ ਈਡੀ ਨੂੰ ਦਿੱਤੀ ਮਨਜੂਰੀ ਦੱਸਣਯੋਗ ਹੈ ਕਿ ਬੀਤੇ ਦਿਨੀ ਯੂਕਰੇਨ-ਪੋਲੈਂਡ ਤੋਂ ਸਾਹਮਣੇ ਆਈਆਂ ਵੀਡਿਓਜ਼ ਨੇ ਭਾਰਤੀ ਨਾਗਰਿਕਾਂ ਦੇ ਦਿਲਾਂ ਨੂੰ ਦਹਿਲਾ ਕੇ ਰੱਖ ਦਿੱਤਾ ਸੀ ਜਿਸ ਵਿੱਚ ਵੇਖਿਆ ਜਾ ਰਿਹਾ ਸੀ ਕਿ ਭਾਰਤੀ ਵਿਦਿਆਰਥੀਆਂ ਦੀ ਯੂਕਰੇਨੀ ਸੈਨਾ ਵੱਲੋਂ ਕੁੱਟ ਮਾਰ ਕੀਤੀ ਜਾ ਰਹੀ ਸੀ, ਹਾਲ ਫਿਲਹਾਲ ਇਨ੍ਹਾਂ ਵੀਡਿਓਜ਼ 'ਤੇ ਕੋਈ ਅਧਿਕਾਰਿਤ ਬਿਆਨ ਸਾਹਮਣੇ ਨਹੀਂ ਆਇਆ ਹੈ। - ਰਿਪੋਰਟਰ ਅਵਤਾਰ ਦੇ ਸਹਿਯੋਗ ਨਾਲ -PTC News