Wed, Jan 22, 2025
Whatsapp

ਜਿਸ ਤੇਲ ਨੂੰ ਸੌਰਵ ਗਾਂਗੁਲੀ ਨੇ ਦਿਲ ਦੇ ਲਈ ਦੱਸਿਆ ਸੀ ਵਧੀਆ, ਅਡਾਨੀ ਨੇ ਉਸਦਾ ਹਟਾ ਦਿੱਤਾ ਇਸ਼ਤਿਹਾਰ

Reported by:  PTC News Desk  Edited by:  Shanker Badra -- January 05th 2021 06:47 PM
ਜਿਸ ਤੇਲ ਨੂੰ ਸੌਰਵ ਗਾਂਗੁਲੀ ਨੇ ਦਿਲ ਦੇ ਲਈ ਦੱਸਿਆ ਸੀ ਵਧੀਆ, ਅਡਾਨੀ ਨੇ ਉਸਦਾ ਹਟਾ ਦਿੱਤਾ ਇਸ਼ਤਿਹਾਰ

ਜਿਸ ਤੇਲ ਨੂੰ ਸੌਰਵ ਗਾਂਗੁਲੀ ਨੇ ਦਿਲ ਦੇ ਲਈ ਦੱਸਿਆ ਸੀ ਵਧੀਆ, ਅਡਾਨੀ ਨੇ ਉਸਦਾ ਹਟਾ ਦਿੱਤਾ ਇਸ਼ਤਿਹਾਰ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਅਤੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਪਿਛਲੇ ਦਿਨੀਂ ਦਿਲ ਦਾ ਦੌਰਾ ਪਿਆ ਸੀ। ਸੌਰਵ ਗਾਂਗੁਲੀ ਦੀ ਹਾਲਤ ਵਿੱਚ ਹੁਣ ਸੁਧਾਰ ਹੈ ਅਤੇ ਉਸਨੂੰ ਜਲਦੀ ਛੁੱਟੀ ਦਿੱਤੀ ਜਾ ਸਕਦੀ ਹੈ ਪਰ ਇਸ ਸਾਰੀ ਘਟਨਾ ਤੋਂ ਬਾਅਦ ਇੱਕ ਇਸ਼ਤਿਹਾਰ ਚਰਚਾ ਵਿੱਚ ਆਇਆ ਹੈ। [caption id="attachment_463655" align="aligncenter" width="300"]Fortune cooking oil ads featuring Sourav Ganguly pulled down after suffers heart attack ਜਿਸ ਤੇਲ ਨੂੰ ਸੌਰਵ ਗਾਂਗੁਲੀ ਨੇ ਦਿਲ ਦੇ ਲਈ ਦੱਸਿਆ ਸੀ ਵਧੀਆ, ਅਡਾਨੀ ਨੇ ਉਸਦਾ ਹਟਾ ਦਿੱਤਾ ਇਸ਼ਤਿਹਾਰ[/caption] ਪੜ੍ਹੋ ਹੋਰ ਖ਼ਬਰਾਂ : ਦਿੱਲੀ 'ਚ ਮੌਸਮ ਦਾ ਵਿਗੜਿਆ ਮਿਜਾਜ਼, ਤੇਜ਼ ਮੀਂਹ ਦੇ ਬਾਵਜੂਦ ਵੀ ਕਿਸਾਨਾਂ ਦੇ ਹੌਂਸਲੇ ਬੁਲੰਦ Fortune cooking oil ads :  ਉਸ ਤੇਲ ਦਾ ਇਸ਼ਤਿਹਾਰ ਜੋ ਦਿਲ ਲਈ ਸੁਰੱਖਿਅਤ ਦੱਸਿਆ ਜਾ ਰਿਹਾ ਸੀ। ਦਰਅਸਲ ਇਨ੍ਹਾਂ ਇਸ਼ਤਿਹਾਰਾਂ ਵਿਚ ਸੌਰਵ ਗਾਂਗੁਲੀ ਦਿਖਾਈ ਦਿੱਤੇ ਸਨ। ਪਿਛਲੇ ਸਾਲ ਉਨ੍ਹਾਂ ਨੂੰ ਫਾਰਚੂਨ ਰਾਈਸ ਬ੍ਰਾਨ ਤੇਲ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਸੀ। ਜਦੋਂ ਗਾਂਗੁਲੀ ਨੂੰ ਦਿਲ ਦਾ ਦੌਰਾ ਪਿਆ ਸੀ ਤਾਂ ਤੇਲ ਬ੍ਰਾਂਡ ਦੀ ਸੋਸ਼ਲ ਮੀਡੀਆ 'ਤੇ ਸਖ਼ਤ ਅਲੋਚਨਾ ਹੋ ਰਹੀ ਹੈ। ਹੁਣ ਤੇਲ ਬਣਾਉਣ ਵਾਲੀ ਕੰਪਨੀ ਅਡਾਨੀ ਵਿਲਮਰ ਨੇ ਇਸ ਇਸ਼ਤਿਹਾਰ 'ਤੇ ਪਾਬੰਦੀ ਲਗਾ ਦਿੱਤੀ ਹੈ। [caption id="attachment_463653" align="aligncenter" width="300"]Fortune cooking oil ads featuring Sourav Ganguly pulled down after suffers heart attack ਜਿਸ ਤੇਲ ਨੂੰ ਸੌਰਵ ਗਾਂਗੁਲੀ ਨੇ ਦਿਲ ਦੇ ਲਈ ਦੱਸਿਆ ਸੀ ਵਧੀਆ, ਅਡਾਨੀ ਨੇ ਉਸਦਾ ਹਟਾ ਦਿੱਤਾ ਇਸ਼ਤਿਹਾਰ[/caption] ਹੁਣ ਇਕ ਖ਼ਬਰ ਸਾਹਮਣੇ ਆਈ ਹੈ ਕਿ ਗੌਤਮ ਅਡਾਨੀ ਦੀ ਕੰਪਨੀ 'ਅਡਾਨੀ ਵਿਲਮਰ' ਨੇ ਆਪਣੇ ਪ੍ਰੋਡੈਕਟ ( ਉਤਪਾਦ) ਫਾਰਚੂਨ ਰਾਈਸ ਬ੍ਰਾਨ ਕੂਕਿੰਗ ਤੇਲ ਦੇ ਇਸ਼ਤਿਹਾਰ 'ਤੇ ਰੋਕ ਲਗਾ ਦਿੱਤੀ ਹੈ। ਖ਼ਬਰਾਂ ਅਨੁਸਾਰ ਕੰਪਨੀ ਨੇ ਗਾਂਗੁਲੀ ਨਾਲ ਜੁੜੇ ਸਾਰੇ ਇਸ਼ਤਿਹਾਰਾਂ 'ਤੇ ਪਾਬੰਦੀ ਲਗਾਈ ਹੈ। ਇਸਦੇ ਨਾਲ ਆਪਣੀ ਇਸ਼ਤਿਹਾਰਬਾਜ਼ੀ ਏਜੰਸੀ ਨੂੰ ਇੱਕ ਨਵਾਂ ਵਿਗਿਆਪਨ ਤਿਆਰ ਕਰਨ ਲਈ ਕਿਹਾ ਗਿਆ ਹੈ। [caption id="attachment_463651" align="aligncenter" width="297"]Fortune cooking oil ads featuring Sourav Ganguly pulled down after suffers heart attack ਜਿਸ ਤੇਲ ਨੂੰ ਸੌਰਵ ਗਾਂਗੁਲੀ ਨੇ ਦਿਲ ਦੇ ਲਈ ਦੱਸਿਆ ਸੀ ਵਧੀਆ, ਅਡਾਨੀ ਨੇ ਉਸਦਾ ਹਟਾ ਦਿੱਤਾ ਇਸ਼ਤਿਹਾਰ[/caption] ਪੜ੍ਹੋ ਹੋਰ ਖ਼ਬਰਾਂ : ਡਿਊਟੀ ਦੇ ਰਹੇ ਇੰਸਪੈਕਟਰ ਪਿਤਾ ਨੇ DSP ਧੀ ਨੂੰ ਮਾਰਿਆ ਸਲੂਟ, ਤਸਵੀਰ ਵਾਇਰਲ Fortune oil ads featuring :  ਅਡਾਨੀ ਵਿਲਮਰ ਦੇ ਇਸ ਉਤਪਾਦ ਵਿੱਚ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਲੋਕਾਂ ਦੇ ਦਿਲ ਦੀ ਦੇਖਭਾਲ ਕਰਨ ਵਿੱਚ ਮਦਦ ਕਰਦਾ ਹੈ। ਇਹ ਤੁਹਾਡਾ ਦਿਲ ਤੰਦਰੁਸਤ ਰੱਖਦਾ ਹੈ। ਕੋਰੋਨਾ ਮਹਾਮਾਰੀ ਕਾਰਨ ਲੱਗੇ ਲਾਕਡਾਊਨ ਵਿਚ ਇਸ ਤੇਲ ਨੂੰ ਕਾਫ਼ੀ ਉਤਸ਼ਾਹਿਤ ਕੀਤਾ ਜਾ ਰਿਹਾ ਸੀ। ਹੁਣ ਦਿਲ ਦੇ ਦੌਰੇ ਤੋਂ ਬਾਅਦ ਸੌਰਵ ਗਾਂਗੁਲੀ ਦਾ ਐਂਜੀਓਪਲਾਸਟੀ ਹੋਈ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਬ੍ਰਾਂਡ ਅੰਬੈਸਡਰ 'ਤੇ ਸਵਾਲ ਚੁੱਕੇ ਹਨ। ਲੋਕਾਂ ਨੇ ਅਡਾਨੀ ਵਿਲਮਰ ਦੇ ਇਸ ਤੇਲ ਦਾ ਮਜ਼ਾਕ ਵੀ ਬਣਾਇਆ ਹੈ। Fortune oil ads featuring ।  Sourav Ganguly ।  Fortune cooking oil ads । Ganguly heart attack -PTCNews


Top News view more...

Latest News view more...

PTC NETWORK