ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ : ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ। ਜਿੱਥੇ ਉਨ੍ਹਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਪਰਿਵਾਰਕ ਸੁਖ ਸ਼ਾਂਤੀ, ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਹੈ।
[caption id="attachment_558502" align="aligncenter" width="300"] ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ[/caption]
ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਿਰਫ ਚੋਣਾਂ 'ਚ ਹੀ ਨਜ਼ਰ ਆਉਂਦੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿੱਥੇ ਵੀ ਚੋਣਾਂ ਹੁੰਦੀਆਂ ਹਨ ,ਉੱਥੇ ਪਹੁੰਚ ਜਾਂਦੇ ਹਨ। ਕੇਜਰੀਵਾਲ ਹੁਣ ਦੁਬਾਰਾ ਝੂਠ ਬੋਲਣ ਪੰਜਾਬ ਆ ਰਹੇ ਹਨ।
[caption id="attachment_558503" align="aligncenter" width="300"]
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ[/caption]
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ 2017 'ਚ ਲੋਕਾਂ ਨੇ ਤਾਕਤ ਦੇ ਕੇ ਵਿਰੋਧੀ ਧਿਰ 'ਚ ਬਿਠਾਇਆ ਪਰ ਕਾਂਗਰਸ ਦੀ ਬੀ ਟੀਮ ਬਣ ਕੇ ਕੰਮ ਕੀਤਾ ਅਤੇ 11 ਵਿਧਾਇਕ ਹੀ ਕਾਂਗਰਸ 'ਚ ਸ਼ਾਮਿਲ ਹੋਏ। 'ਆਪ' ਵਿਰੋਧੀ ਧਿਰ ਬਣਨ ਤੋਂ ਬਾਅਦ ਵੀ ਉਹ ਪੰਜ ਸਾਲਾਂ 'ਚ ਨਜ਼ਰ ਨਹੀਂ ਆਏ। ਪਿਛਲੇ 5 ਸਾਲਾਂ ਵਿਚ ਨਾ ਤਾਂ ਉਹ ਅਤੇ ਨਾ ਹੀ ਉਨ੍ਹਾਂ ਦੇ ਵਿਧਾਇਕ ਇੱਥੇ ਨਜ਼ਰ ਆਏ ਹਨ |
[caption id="attachment_558501" align="aligncenter" width="300"]
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ[/caption]
ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ 'ਚ ਮੂੰਗੇਰੀ ਲਾਲ ਦੇ ਹੁਸੀਨ ਸੁਪਨੇ ਦਿਖਾਉਣ ਤੋਂ ਪਹਿਲਾਂ ਦਿੱਲੀ 'ਚ ਲਾਗੂ ਕਰਨ। ਇਸ ਦੇ ਨਾਲ ਹੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ 'ਤੇ ਵੀ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਲੋਕ ਕੀਤੇ ਵਾਦਿਆਂ ਦਾ ਕਾਂਗਰਸ ਤੋਂ ਹਿਸਾਬ ਮੰਗਣਗੇ। 2017 'ਚ ਵਾਅਦੇ ਸਿਰਫ ਕੈਪਟਨ ਦੇ ਨਹੀਂ ,ਸਗੋਂ ਸਾਰੀ ਕਾਂਗਰਸ ਦੇ ਸਨ। ਐਲਾਨਜੀਤ ਸਿੰਘ ਚੰਨੀ ਸਿਰਫ ਐਲਾਨ ਹੀ ਕਰ ਸਕਦੇ ਹਨ।
-PTCNews