ਤੀਰਅੰਦਾਜ਼ ਅਵਨੀਤ ਕੌਰ ਨੂੰ ਮਿਲਣ ਪਹੁੰਚੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ
ਬਠਿੰਡਾ, 14 ਜੁਲਾਈ: ਹਲਕਾ ਬਠਿੰਡਾ ਦਿਹਾਤੀ ਦੇ ਪਿੰਡ ਸਰਦਾਰਗੜ੍ਹ ਵਾਸੀ ਅਰਵਿੰਦਰ ਸਿੰਘ ਦੀ ਧੀ ਅਤੇ ਭਾਰਤ ਦੀ ਹੋਣਹਾਰ ਤੀਰਅੰਦਾਜ਼ ਅਵਨੀਤ ਕੌਰ ਨਾਲ ਮੁਲਾਕਾਤ ਕਰਨ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੀ ਮੁਖ ਆਗੂ ਹਰਸਿਮਰਤ ਕੌਰ ਬਾਦਲ। ਇਹ ਵੀ ਪੜ੍ਹੋ: ਹੁਣ ਸੰਸਦ 'ਚ ਨਹੀਂ ਬੋਲਿਆ ਜਾਵੇਗਾ ਜੁਮਲਾਬਾਜ਼ ਸ਼ਬਦ, ਜਾਣੋ ਹੋਰ ਕਿਹੜੇ ਸ਼ਬਦਾਂ 'ਤੇ ਲੱਗੀ ਰੋਕ ਹਾਲਹੀ 'ਚ ਤੀਰਅੰਦਾਜ਼ੀ ਵਿਸ਼ਵ ਕੱਪ 2022 'ਚ ਸਟਾਰ ਭਾਰਤੀ ਕੰਪਾਊਂਡ ਤੀਰਅੰਦਾਜ਼ ਵਰਮਾ ਨੇ ਮਿਕਸਡ ਟੀਮ ਮੁਕਾਬਲੇ ਵਿੱਚ ਅਵਨੀਤ ਕੌਰ ਦੇ ਨਾਲ ਮਿਲ ਕੇ ਉੱਚ ਦਰਜਾ ਪ੍ਰਾਪਤ ਤੁਰਕੀ ਦੇ ਅਮੀਰਕਨ ਹੈਨੀ ਅਤੇ ਆਇਸੇ ਬੇਰਾ ਸੁਜ਼ਰ ਨੂੰ 156-155 ਨਾਲ ਹਰਾ ਕੇ ਕਾਂਸੀ ਦਾ ਤਮਗਾ ਆਪਣੇ ਨਾਂਅ ਕੀਤਾ। ਕੌਰ ਲਈ ਇਹ ਉਸਦਾ ਦੂਜਾ ਕਾਂਸੀ ਸੀ, ਇਸ ਤੋਂ ਪਹਿਲਾਂ ਉਸਨੇ ਮਹਿਲਾ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ। ਆਪਣੇ ਅਧਿਕਾਰਿਤ ਸੋਸ਼ਲ ਮੀਡੀਆ ਹੈਂਡਲ 'ਤੇ ਮਿਲਣ ਦੀ ਜਾਣਕਾਰੀ ਦਿੰਦਿਆਂ 'ਤੇ ਹਰਸਿਮਰਤ ਕੌਰ ਬਾਦਲ ਨੇ ਲਿਖਿਆ ਕਿ "ਹਲਕਾ ਬਠਿੰਡਾ ਦਿਹਾਤੀ ਦੇ ਪਿੰਡ ਸਰਦਾਰਗੜ੍ਹ ਵਾਸੀ ਸ. ਅਰਵਿੰਦਰ ਸਿੰਘ ਦੀ ਧੀ ਅਤੇ ਭਾਰਤ ਦੀ ਹੋਣਹਾਰ ਤੀਰਅੰਦਾਜ਼ ਅਵਨੀਤ ਕੌਰ ਨਾਲ ਮੁਲਾਕਾਤ ਕਰਕੇ ਬੜਾ ਚੰਗਾ ਲੱਗਿਆ। ਤੀਰਅੰਦਾਜ਼ੀ ਵਿਸ਼ਵ ਕੱਪ 2022 'ਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਇਸ 'ਨੰਨ੍ਹੀ ਛਾਂ' ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ, ਅਤੇ ਭਵਿੱਖ 'ਚ ਆਪਣੇ ਖੇਡ ਖੇਤਰ 'ਚ ਹੋਰ ਕਾਮਯਾਬੀਆਂ ਹਾਸਲ ਕਰਨ ਲਈ ਹੌਸਲਾ ਅਫ਼ਜ਼ਾਈ ਕੀਤੀ।" ਇਸਤੋਂ ਪਹਿਲਾਂ ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨਰਮੇ ਦੀ ਫ਼ਸਲ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪਿੰਡ ਨਰੂਆਣਾ ਪੁੱਜੇ। ਸੰਸਦ ਮੈਂਬਰ ਨੇ ਬਠਿੰਡਾ ਲੋਕ ਸਭਾ ਹਲਕੇ ਦੇ ਆਗੂਆਂ ਅਤੇ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਵੀ ਕੀਤੀਆਂ। ਇਹ ਵੀ ਪੜ੍ਹੋ: ਕਬੂਤਰਬਾਜ਼ੀ ਮਾਮਲੇ 'ਚ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਸਜ਼ਾ ਬਰਕਰਾਰ, ਪੁਲਿਸ ਨੇ ਲਿਆ ਹਿਰਾਸਤ 'ਚ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ “ਅਖਬਾਰਾਂ ਵਿੱਚ ਇਸ਼ਤਿਹਾਰ ਦੇਣ ਦੀ ਬਜਾਏ” ਉਨ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਜਿਨ੍ਹਾਂ ਦੀ ਨਰਮੇ ਦੀ ਫ਼ਸਲ ਉਨ੍ਹਾਂ ਦੇ ਖੇਤਾਂ ਵਿੱਚ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੇ ਹਮਲੇ ਕਾਰਨ ਨੁਕਸਾਨੀ ਗਈ ਹੈ। -PTC News