ਸਾਬਕਾ ਰਾਜ ਸਭਾ ਮੈਬਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਆਪ ਪਾਰਟੀ ਨੇ ਪਹਿਲਾਂ ਧੋਖੇ ਨਾਲ ਸਰਕਾਰ ਬਣਾਈ ਤੇ ਹੁਣ ਲੋਕਾਂ ਨਾਲ ਧੋਖੇ ਕਰ ਰਹੇ ਹਨ
ਤਲਵੰਡੀ ਸਾਬੋ, 25 ਜੁਲਾਈ: ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ 300 ਯੂਨੀਟ ਬਿਜਲੀ ਮਾਫੀ ਨੂੰ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਨਾਲ ਆਪ ਸਰਕਾਰ ਵੱਲੋਂ ਕੀਤਾ ਜਾ ਰਿਹਾ ਧੋਖਾ ਕਰਾਰ ਦਿੱਤਾ ਹੈ। ਦਮਦਮਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਰਾਜ ਸਭਾ ਮੈਬਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਆਪ ਪਾਰਟੀ ਨੇ ਪਹਿਲਾ ਧੋਖੇ ਨਾਲ ਸਰਕਾਰ ਬਣਾਈ ਤੇ ਹੁਣ ਲੋਕਾਂ ਨਾਲ ਧੋਖੇ ਕਰ ਰਹੇ ਹਨ। ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਅਕਾਲੀ ਦਲ ਵੱਲੋ ਬੰਦੀ ਸਿੰਘਾਂ ਨੂੰ ਰਿਹਾਈ ਦਵਾਉਣ ਤੱਕ ਅਕਾਲੀ ਦਲ ਵੱਲੋ ਸੰਘਰਸ ਜਾਰੀ ਰਹੇਗਾ, ਉਨ੍ਹਾਂ ਨੇ 'ਆਪ' ਸਰਕਾਰ ਨੂੰ ਚਣੋਤੀ ਦਿੰਦੇ ਕਿਹਾ ਕਿ ਪਹਿਲਾ 'ਆਪ' ਵਾਲੇ ਕਹਿੰਦੇ ਸੀ ਸਰਕਾਰ ਆਉਣ 'ਤੇ ਥਰਮਲ ਬੰਦ ਕਰਵਾ ਦੇਵਾਗੇ ਹੁਣ ਬੰਦ ਕਿਉਂ ਨਹੀ ਕਰਵਾ ਰਹੇ, ਕਿਉਂ ਨਹੀ ਉਸ ਦੀ ਪੜਤਾਲ ਕਰਵਾਉਦੇ? ਉਹਨਾਂ ਕਿਹਾ ਕਿ ਆਪ ਪਾਰਟੀ ਤੋਂ ਵੱਡਾ ਧੋਖੇਬਾਜ ਅਤੇ ਫਰਾਡ ਪਾਰਟੀ ਕੋਈ ਨਹੀਂ ਹੈ, ਬਲਵਿੰਦਰ ਸਿੰਘ ਭੂੰਦੜ ਨੇ ਮਹੁੱਲਾ ਕਲੀਨਿਕ ਨੂੰ ਵੀ ਲੋਕਾਂ ਨਾਲ ਧੋਖਾ ਦਸਦੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੱਲੋਂ ਬਣਾਏ ਸੁਵੀਧਾ ਕੇਦਰਾਂ ਨੂੰ ਸਾਫ ਕਰਕੇ ਮਹੁੱਲਾ ਕਲੀਨਿਕ ਬਣਾਏ ਜਾ ਰਹੇ ਹਨ, ਜਿੰਨਾ ਨੂੰ ਕੈਪਟਨ ਸਰਕਾਰ ਨੇ ਬੰਦ ਕਰਵਾ ਦਿੱਤਾ ਸੀ। ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਰਵਨੀਤ ਬਿੱਟੂ ਨੂੰ ਸਲਾਹ ਦਿੰਦੇ ਕਿਹਾ ਕਿ ਸਿੱਖਾਂ ਨੂੰ ਸਿੰਘ ਸਾਹਿਬ ਦੇ ਉਲਟ ਨਹੀਂ ਬੋਲਣਾ ਚਾਹੀਦਾ। ਉਨ੍ਹਾਂ ਨੇ ਚੰਡੀਗੜ ਦੇ ਮਾਮਲੇ 'ਤੇ ਵੀ 'ਆਪ' ਸਰਕਾਰ ਨੂੰ ਘੇਰਿਆ। -PTC News