ਸਾਬਕਾ PM ਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਅਤੇ ਕਾਂਗਰਸੀ ਨੇਤਾ ਦਾ ਕੋਰੋਨਾ ਨਾਲ ਦੇਹਾਂਤ
ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਅਤੇ ਸਾਬਕਾ ਸੰਸਦ ਮੈਂਬਰ ਕਰੁਨਾ ਸ਼ੁਕਲਾ ਦਾ ਬੀਤੀ ਦੇਰ ਰਾਤ ਛੱਤੀਸਗੜ ਵਿੱਚ ਕੋਰੋਨਾ ਕਾਰਨ ਦੇਹਾਂਤ ਹੋ ਗਿਆ ਹੈ। ਕੋਰੋਨਾ ਇਨਫੈਕਟਿਡ ਹੋਣ ਕਾਰਨ ਉਹ ਰਾਏਪੁਰ ਦੇ ਰਾਮਕ੍ਰਿਸ਼ਨ ਹਸਪਤਾਲ 'ਚ ਦਾਖ਼ਲ ਸਨ।
[caption id="attachment_492891" align="aligncenter" width="300"]
ਸਾਬਕਾPMਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਅਤੇ ਕਾਂਗਰਸੀ ਨੇਤਾ ਦਾ ਕੋਰੋਨਾ ਨਾਲ ਦੇਹਾਂਤ[/caption]
ਪੜ੍ਹੋ ਹੋਰ ਖ਼ਬਰਾਂ : ਪੜ੍ਹੋ ਕਿਨ੍ਹਾਂ ਲੋਕਾਂ ਨੂੰ ਨਹੀਂ ਲਗਵਾਉਣੀ ਚਾਹੀਦੀ ਵੈਕਸੀਨ Covaxin ਅਤੇ Covishield
ਉਨ੍ਹਾਂ ਦਾ 14 ਅਪ੍ਰੈਲ ਤੋਂ ਰਾਮਕ੍ਰਿਸ਼ਨ ਕੇਅਰ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਬਲੋਦਾਬਾਜ਼ਾਰ ਵਿਖੇ ਕੀਤਾ ਜਾਵੇਗਾ। ਰਾਜਪਾਲ ਅਨੁਸੁਈਆ ਉਇਕੇ, ਸੀਐਮ ਭੁਪੇਸ਼ ਬਘੇਲ ਅਤੇ ਸਿਹਤ ਮੰਤਰੀ ਟੀਐਸ ਸਿੰਘਦੇਓ ਨੇ ਉਨ੍ਹਾਂ ਦੀ ਮੌਤ 'ਤੇ ਡੂੰਘਾ ਸੋਗ ਜਤਾਇਆ ਹੈ।
[caption id="attachment_492890" align="aligncenter" width="300"]
ਸਾਬਕਾPMਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਅਤੇ ਕਾਂਗਰਸੀ ਨੇਤਾ ਦਾ ਕੋਰੋਨਾ ਨਾਲ ਦੇਹਾਂਤ[/caption]
ਕਰੁਨਾ ਸ਼ੁਕਲਾ ਦੇ ਪਿਤਾ ਅਵਧ ਬਿਹਾਰੀ ਵਾਜਪਾਈ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਦੇ ਵੱਡੇ ਭਰਾ ਸਨ। ਕਰੁਨਾ ਸ਼ੁਕਲਾ ਮੌਜੂਦਾ ਸਮੇਂ ਸਮਾਜ ਕਲਿਆਣਾ ਬੋਰਡ ਦੀ ਚੇਅਰਮੈਨ ਸਨ। ਇਸ ਤੋਂ ਪਹਿਲਾਂ ਉਹ ਲੋਕ ਸਭਾ ਐੱਮਪੀ ਵੀ ਸਨ। ਉਹ ਭਾਜਪਾ ਦੀ ਕੌਮੀ ਮੀਤ ਪ੍ਰਧਾਨ ਸਮੇਤ ਤਮਾਮ ਵੱਡੇ ਅਹੁਦਿਆਂ 'ਤੇ ਤਾਇਨਾਤ ਰਹੀ ਹਨ।
[caption id="attachment_492889" align="aligncenter" width="300"]
ਸਾਬਕਾPMਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਅਤੇ ਕਾਂਗਰਸੀ ਨੇਤਾ ਦਾ ਕੋਰੋਨਾ ਨਾਲ ਦੇਹਾਂਤ[/caption]
ਇਕ ਅਗਸਤ 1950 ਨੂੰ ਗਵਾਲੀਅਰ 'ਚ ਕਰੁਨਾ ਸ਼ੁਕਲਾ ਦਾ ਜਨਮ ਹੋਇਆ ਸੀ। ਭੋਪਾਲ ਯੂਨੀਵਰਸਿਟੀ ਤੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਰੁਨਾ ਸ਼ੁਕਲਾ ਨੇ ਸਿਆਸਤ 'ਚ ਕਦਮ ਰੱਖਿਆ ਸੀ। ਉਨ੍ਹਾਂ ਨੂੰ ਮੱਧ ਪ੍ਰਦੇਸ਼ ਵਿਚ ਵਿਧਾਨ ਸਭਾ ਵਿਚ ਰਹਿੰਦੇ ਹੋਏ ਬੈਸਟ ਵਿਧਾਇਕ ਦਾ ਖ਼ਿਤਾਬ ਵੀ ਮਿਲਿਆ ਸੀ। ਉਹ 1982 ਤੋਂ 2013 ਤਕ ਭਾਜਪਾ 'ਚ ਰਹੀ।
[caption id="attachment_492888" align="aligncenter" width="300"]
ਸਾਬਕਾPMਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਅਤੇ ਕਾਂਗਰਸੀ ਨੇਤਾ ਦਾ ਕੋਰੋਨਾ ਨਾਲ ਦੇਹਾਂਤ[/caption]
ਪੜ੍ਹੋ ਹੋਰ ਖ਼ਬਰਾਂ : ਪੰਜਾਬ ਵਿੱਚ ਅੱਜ ਸ਼ਾਮ 5 ਵਜੇ ਤੋਂ ਲੱਗੇਗਾ ਲੌਕਡਾਊਨ , ਪੜ੍ਹੋ ਕਿੱਥੇ - ਕਿੱਥੇ ਰਹਿਣਗੀਆਂ ਪਾਬੰਦੀਆਂ
ਉਨ੍ਹਾਂ ਨੇ 2014 ਵਿੱਚ ਭਾਜਪਾ ਛੱਡ ਦਿੱਤੀ ਅਤੇ ਕਾਂਗਰਸ ਵਿੱਚ ਸ਼ਾਮਲ ਹੋ ਗਈ ਸੀ। ਉਹ 1993 ਵਿਚ ਪਹਿਲੀ ਵਾਰ ਵਿਧਾਇਕ ਬਣੀ ਸੀ। 2004 ਵਿਚ ਉਹ ਭਾਜਪਾ ਦੀ ਟਿਕਟ 'ਤੇ ਜੰਜਗੀਰ ਤੋਂ ਸੰਸਦ ਮੈਂਬਰ ਬਣੀ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਰਾਜਨੰਦਗਾਂਵ ਸੀਟ ਤੋਂ ਤਤਕਾਲੀ ਮੁੱਖ ਮੰਤਰੀ ਡਾ. ਰਮਨ ਸਿੰਘ ਵਿਰੁੱਧ ਚੋਣ ਲੜੀ ਸੀ।
-PTCNews