Wed, Nov 13, 2024
Whatsapp

ਪਟਿਆਲਾ ਤੇ ਤਰਨਤਾਰਨ ਦੇ ਡੀਸੀ ਦੇ ਘਰਾਂ 'ਚ ਚੋਰੀ ਕਰਨ ਵਾਲਾ ਨਿਕਲਿਆ ਸਾਬਕਾ ਜੇਲ੍ਹ ਵਾਰਡਨ

Reported by:  PTC News Desk  Edited by:  Jasmeet Singh -- July 29th 2022 02:08 PM -- Updated: July 29th 2022 02:16 PM
ਪਟਿਆਲਾ ਤੇ ਤਰਨਤਾਰਨ ਦੇ ਡੀਸੀ ਦੇ ਘਰਾਂ 'ਚ ਚੋਰੀ ਕਰਨ ਵਾਲਾ ਨਿਕਲਿਆ ਸਾਬਕਾ ਜੇਲ੍ਹ ਵਾਰਡਨ

ਪਟਿਆਲਾ ਤੇ ਤਰਨਤਾਰਨ ਦੇ ਡੀਸੀ ਦੇ ਘਰਾਂ 'ਚ ਚੋਰੀ ਕਰਨ ਵਾਲਾ ਨਿਕਲਿਆ ਸਾਬਕਾ ਜੇਲ੍ਹ ਵਾਰਡਨ

ਚੰਡੀਗੜ੍ਹ, 29 ਜੁਲਾਈ: ਕੁੱਝ ਦਿਨ ਪਹਿਲਾਂ ਸੈਕਟਰ 7 ਵਿੱਚ ਪਟਿਆਲਾ ਦੇ ਡੀਸੀ ਅਤੇ ਤਰਨਤਾਰਨ ਦੇ ਡੀਸੀ ਦੇ ਘਰ ਵਿੱਚ ਚੋਰੀ ਹੋਈ ਸੀ। ਪੁਲਿਸ ਨੇ ਚੋਰੀ ਦੀ ਵਾਰਦਾਤ ਨੂੰ ਸੁਲਝਾ ਲਿਆ ਅਤੇ ਐਸਐਸਪੀ ਕੁਲਦੀਪ ਚਾਹਲ ਨੇ ਦੱਸਿਆ ਕਿ ਡੀਸੀ ਪਟਿਆਲਾ, ਸਾਕਸ਼ੀ ਸਾਹਨੀ ਅਤੇ ਡੀਸੀ ਤਰਨਤਾਰਨ ਮੋਨੀਸ਼ ਕੁਮਾਰ ਦੇ ਘਰ ਚੋਰੀ ਕਰਨ ਵਾਲੇ ਚੋਰ ਜਸਵਿੰਦਰ ਨੂੰ ਫੜ ਲਿਆ ਗਿਆ ਹੈ।


ਉਨ੍ਹਾਂ ਅੱਗੇ ਦੱਸਿਆ ਕਿ ਜਸਵਿੰਦਰ ਕੋਲੋਂ ਮਾਲ ਦੀ 100% ਰਿਕਵਰੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਦੋਸ਼ੀ 'ਤੇ 13 ਹੋਰ ਮਾਮਲੇ ਵੀ ਦਰਜ ਹਨ। ਜਸਵਿੰਦਰ ਹਰਿਆਣਾ ਦੇ ਰਹਿਣ ਵਾਲਾ ਹੈ ਅਤੇ ਉਹ ਚੋਰੀ ਦੀਆਂ ਵਾਰਦਾਤਾਂ ਨੂੰ ਕੱਲਾ ਹੀ ਅੰਜਾਮ ਦਿੰਦਾ ਸੀ। ਜਾਂਚ ਅਧਿਕਾਰੀਆਂ ਦੇ ਪੈਰਾਂ ਹੇਠੋਂ ਜ਼ਮੀਨ ਉਸ ਵੇਲੇ ਖਿਸਕ ਗਈ ਜਦੋਂ ਪਤਾ ਲੱਗਿਆ ਕਿ ਜਸਵਿੰਦਰ ਹਰਿਆਣਾ ਦੀ ਫ਼ਰੀਦਾਬਾਦ ਜੇਲ੍ਹ ਦਾ ਵਾਰਡਨ ਵੀ ਰਹਿ ਚੁੱਕਿਆ ਹੈ। ਇਸ ਦੇ ਨਾਲ ਹੀ ਉਹ ਨਸ਼ੇ ਦਾ ਵੀ ਆਦੀ ਹੈ। ਚੰਡੀਗੜ੍ਹ ਪੁਲਿਸ ਨੇ ਬੀਤੇ ਸੋਮਵਾਰ ਜਾਣਕਾਰੀ ਦਿੱਤੀ ਸੀ ਕਿ ਇੱਕ ਗਿਰੋਹ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਦੇ ਘਰ ਵਿੱਚ ਦਾਖਲ ਹੋ ਗਿਆ ਅਤੇ ਲੱਖਾਂ ਦੀ ਕੀਮਤ ਦੇ ਸੋਨੇ ਅਤੇ ਹੀਰੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਿਆ।


ਜਾਂਚਕਰਤਾਵਾਂ ਅਨੁਸਾਰ ਇਹ ਕਥਿਤ ਚੋਰੀ 19 ਜੁਲਾਈ ਤੋਂ 24 ਜੁਲਾਈ ਦੇ ਵਿਚਕਾਰ ਹੋਈ ਸੀ ਜਦੋਂ ਡਿਪਟੀ ਕਮਿਸ਼ਨਰ ਅਤੇ ਉਨ੍ਹਾਂ ਦੀ ਪਤਨੀ ਮ੍ਰਿਣਾਲਿਨੀ ਕੁਮਾਰ ਆਪਣੀ ਧੀ ਦੇ ਦਾਖ਼ਲੇ ਲਈ ਹੈਦਰਾਬਾਦ ਗਏ ਹੋਏ ਸਨ। ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਸੈਕਟਰ 7 ਦੀ ਮਾਰਕੀਟ ਦੇ ਸਾਹਮਣੇ ਸਥਿਤ ਹੈ ਅਤੇ ਘਰ ਤੋਂ 30 ਮੀਟਰ ਦੀ ਦੂਰੀ ’ਤੇ ਪੁਲਿਸ ਦਾ ਬੀਟ ਬਾਕਸ ਸਥਾਪਿਤ ਹੈ। ਇਸ ਤੋਂ ਪਹਿਲਾਂ 28 ਜੂਨ ਨੂੰ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਘਰ ਵੀ ਇਸੇ ਇਲਾਕੇ ਵਿੱਚ ਚੋਰੀ ਹੋਣ ਦੀ ਸੂਚਨਾ ਮਿਲੀ ਸੀ। ਇਸ ਘਟਨਾ ਵਿੱਚ ਚੋਰ 2 ਲੱਖ ਰੁਪਏ ਦੀ ਨਕਦੀ, ਦੋ ਜੋੜੇ ਸੋਨੇ ਦੀਆਂ ਵਾਲੀਆਂ, ਇੱਕ ਸੋਨੇ ਦੀ ਚੇਨ, ਹੀਰੇ ਦੇ ਝੁਮਕੇ ਅਤੇ ਬਰੇਸਲੇਟ ਦੇ ਸੈੱਟ ਤੋਂ ਇਲਾਵਾ ਹੋਰ ਕੀਮਤੀ ਸਮਾਨ ਲੈ ਕੇ ਭੱਜਣ ਵਿੱਚ ਕਾਮਯਾਬ ਹੋ ਗਏ ਸਨ।


ਪਰ ਅੱਜ ਦੀ ਗ੍ਰਿਫਤਾਰੀ ਤੋਂ ਬਾਅਦ ਪਤਾ ਲੱਗਿਆ ਕਿ ਇਹ ਕਿਸੀ ਗਿਰੋਹ ਨਹੀਂ ਸਗੋਂ ਇੱਕ ਸਾਬਕਾ ਜੇਲ੍ਹ ਵਾਰਡਨ ਦੇ ਕਾਰਨਾਮੇ ਸਨ।

ਇਹ ਵੀ ਪੜ੍ਹੋ: ਰੈਡ ਕਰਾਸ 'ਤੇ ਵਸੂਲੇ ਜਾ ਰਹੇ ਸਨ ਜ਼ਿਆਦਾ ਪੈਸੇ, ਸਿਹਤ ਮੰਤਰੀ ਜੌੜਾਮਾਜਰਾ ਨੇ ਡੀਸੀ ਨੂੰ ਜਾਂਚ ਦੇ ਦਿੱਤੇ ਆਦੇਸ਼



-PTC News


Top News view more...

Latest News view more...

PTC NETWORK