SIT ਅੱਗੇ ਚੰਡੀਗੜ੍ਹ ਵਿੱਚ ਪੇਸ਼ ਹੋਏ ਸਾਬਕਾ ਡੀਜੀਪੀ ਸੁਮੇਧ ਸੈਣੀ
ਬੇਅਦਬੀ ਮਾਮਲੇ ਨਾਲ ਜੁੜੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਸਪੈਸ਼ਲ ਜਾਂਚ ਟੀਮ ਵੱਲੋਂ ਨਾਮਜ਼ਦ ਕੀਤੇ ਗਏ ਸਾਬਕਾ ਡੀਜੀਪੀ ਸੁਮੇਧ ਸੈਣੀ ਅੱਜ ਸਵੇਰੇ 10 ਵਜੇ ਸਿੱਟ ਅੱਗੇ ਚੰਡੀਗੜ੍ਹ ਵਿੱਚ ਪੇਸ਼ ਹੋਏ। ਸੈਕਟਰ 32 ਦੀ ਪੁਲਿਸ ਅਕਾਦਮੀ ਵਿੱਚ ਨਵੀਂ ਸਿੱਟ ਨੇ ਕੋਟਕਪੂਰਾ ਮਾਮਲੇ ਦੇ ਮੁਲਜ਼ਮ ਹੋਰਨਾਂ ਪੁਲਿਸ ਅਧਿਕਾਰੀਆਂ ਨੂੰ ਵੀ ਬੁਲਾਇਆ ਹੈ।
Read More : ਦਿੱਲੀ ‘ਚ ਸ਼ੁਰੂ ਹੋਈਆਂ ਸੇਵਾਵਾਂ, ਕੇਜਰੀਵਾਲ ਨੇ ਜਨਤਾ ਨੂੰ ਕੀਤੀ ਅਪੀਲ
ਕਾਂਗਰਸ ਹਾਈ ਕਮਾਨ ਦੇ ਵੱਲੋਂ ਬਣਾਇਆ ਗਈ ਤਿੰਨ ਮੈਂਬਰੀ ਕਮੇਟੀ ਇਸ (ਬੇਅਦਬੀ) ਮਾਮਲੇ ਦੀ ਜਾਂਚ ਕਰ ਰਹੇ ਹਨ।ਜ਼ਿਕਰਯੋਗ ਹੈ ਕਿ ਇਸ ਤੋਂ ਕੁਝ ਦਿਨ ਪਹਿਲਾਂ ਨਵੀਂ ਬਣਾਈ ਐਸ ਆਈ ਟੀ ਵਲੋਂ 6 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ ਮਾਮਲੇ 'ਚ ਕਈ ਖੁਲਾਸੇ ਹੋਏ ਹਨ ਜਸੀ ਤੋਂ ਬਾਅਦ ਹੁਣ ਜਾਂਚ ਜਾਰੀ ਹੈ , ਹੁਣ ਦੇਖਣਾ ਹੋਵਗਾ ਕਿ ਆਉਣ ਵਾਲੇ ਸਮੇ ਚ ਕੀ ਤੱਥ ਸਾਹਮਣੇ ਆਉਂਦੇ ਹਨ।