ਜਲੰਧਰ 'ਚ ਦਿਨ ਦਿਹਾੜੇ ਸਾਬਕਾ ਕੌਂਸਲਰ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਜਲੰਧਰ ਵਿਖੇ ਇਕ ਵਾਰ ਫਿਰ ਤੋਂ ਗੋਲ਼ੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਗੋਪਾਲ ਨਗਰ ’ਚ ਸ਼ਰੇਆਮ ਅਣਪਛਾਤੇ ਲੋਕਾਂ ਨੇ ਸੁਖਮੀਤ ਸਿੰਘ ਡਿਪਟੀ ’ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਰਕੇ ਉਸ ਦੀ ਮੌਤ ਹੋ ਗਈ।Read More : ਅਨੁਸੂਚਿਤ ਜਾਤੀ ਕਮਿਸ਼ਨ ਅੱਗੇ 21 ਜੂਨ ਨੂੰ ਪੇਸ਼ ਹੋਣਗੇ ਰਵਨੀਤ ਸਿੰਘ ਬਿੱਟੂ
ਜਿਸ ਸਮੇਂ ਇਹ ਵਾਰਦਾਤ ਹੋਈ, ਉਸ ਸਮੇਂ ਸੁਖਮੀਤ ਮੋਟਰਸਾਈਕਲ ’ਤੇ ਜਾ ਰਿਹਾ ਸੀ। ਗੰਭੀਰ ਹਾਲਤ ’ਚ ਉਸ ਨੂੰ ਮੌਕੇ ’ਤੇ ਸੱਤਿਅਮ ਹਸਪਾਤਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਨੌਜਵਾਨ ਕਾਰ ’ਚ ਸਵਾਰ ਹੋ ਕੇ ਆਏ ਸਨ।
Read More : ਮੈਡੀਕਲ ਡੈਂਟਲ ਡਾਕਟਰਾਂ ਵੱਲੋਂ ਤਨਖ਼ਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨਾ-ਮਨਜ਼ੂਰ –ਸੰਘਰਸ਼ ਦੀ ਚਿਤਾਵਨੀ
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਨੌਜਵਾਨ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸੁਖਮੀਤ ਦੇ ਸਿਰ ’ਚ ਗੋਲ਼ੀਆਂ ਲੱਗੀਆਂ, ਜਿਸ ਕਰਕੇ ਉਸ ਦੀ ਮੌਤ ਹੋ ਗਈ। ਮੌਕੇ ’ਤੇ ਪਹੁੰਚੀ ਸਬੰਧਤ ਥਾਣਾ ਦੀ ਪੁਲਿਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਫਿਲਹਾਲ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਕਤ ਨੌਜਵਾਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਪੁਰਾਣੀ ਰੰਜਿਸ਼ ਦੇ ਤਹਿਤ ਦਿੱਤਾ ਹੈ ਜਾਂ ਫਿਰ ਕਿਸੇ ਹੋਰ ਕਾਰਨਾਂ ਕਰਕੇ। ਸ਼ਹਿਰ ਦੇ ਮਸ਼ਹੂਰ ਮਿੱਕੀ ਅਗਵਾਕਾਂਡ ਚ ਨਾਮਜ਼ਦ ਕੁਝ ਸਮਾਂ ਪਹਿਲਾਂ ਹੀ ਆਇਆ ਸੀ ਪੈਰੋਲ 'ਤੇ ਹਮਲਾਵਰਾਂ ਦਾ ਨਹੀਂ ਲੱਗ ਸਕਿਆ ਪਤਾ |ਫਿਲਹਾਲ ਪੁਲਿਸ ਵੱਲੋਂ ਜਾਂਚ ਜਾਰੀ ਹੈ।