Mon, Jan 6, 2025
Whatsapp

ਸਾਬਕਾ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਸਿਹਤ ਵਿਗੜੀ, ਫੋਰਟਿਸ ਹਸਪਤਾਲ 'ਚ ਭਰਤੀ

Reported by:  PTC News Desk  Edited by:  Pardeep Singh -- March 03rd 2022 02:04 PM
ਸਾਬਕਾ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਸਿਹਤ ਵਿਗੜੀ, ਫੋਰਟਿਸ ਹਸਪਤਾਲ 'ਚ ਭਰਤੀ

ਸਾਬਕਾ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਸਿਹਤ ਵਿਗੜੀ, ਫੋਰਟਿਸ ਹਸਪਤਾਲ 'ਚ ਭਰਤੀ

ਚੰਡੀਗੜ੍ਹ: ਸਮਰਾਲਾ ਤੋਂ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਤੜਕੇ ਦਿਲ ਦਾ ਅਟੈਕ ਹੋਣ ਦੀ ਖਬਰ ਮਿਲੀ ਸੀ। ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਅਮਰੀਕ ਸਿੰਘ ਢਿੱਲੋਂ ਸਮਰਾਲਾ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ। ਇਸ ਵਾਰ ਕਾਂਗਰਸ ਨੇ ਉਨ੍ਹਾਂ ਦੀ ਟਿਕਟ ਕੱਟੀ ਸੀ । ਇਸ ਕਰਕੇ ਉਹ ਆਜ਼ਾਦ ਚੋਣ ਮੈਦਾਨ ਵਿੱਚ ਸਨ। ਮਿਲੀ ਜਾਣਕਾਰੀ ਮੁਤਾਬਿਕ ਅਮਰੀਕ ਸਿੰਘ ਢਿੱਲੋਂ ਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਹ ਵੀ ਪੜ੍ਹੋ:ਭੁਪਿੰਦਰ ਸਿੰਘ ਹਨੀ ਦੀ ਸਿਹਤ ਹੋਈ ਖਰਾਬ, ਹਸਪਤਾਲ 'ਚ ਭਰਤੀ -PTC News

Top News view more...

Latest News view more...

PTC NETWORK