Fri, Nov 22, 2024
Whatsapp

ਬਸਪਾ ਦੇ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਦਾ ਦੇਹਾਂਤ

Reported by:  PTC News Desk  Edited by:  Ravinder Singh -- April 03rd 2022 02:29 PM
ਬਸਪਾ ਦੇ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਦਾ ਦੇਹਾਂਤ

ਬਸਪਾ ਦੇ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਦਾ ਦੇਹਾਂਤ

ਹੁਸ਼ਿਆਰਪੁਰ : ਬਹੁਜਨ ਸਮਾਜ ਪਾਰਟੀ ਦੇ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਦਾ ਅੱਜ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਉਹ 57 ਸਾਲਾਂ ਦੇ ਸਨ। ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਪੁੱਤਰ ਨੇ ਦੱਸਿਆ ਕਿ ਉਹ ਅੱਜ ਕਿਸੇ ਕੰਮ ਤੋਂ ਜਲੰਧਰ ਆਏ ਹੋਏ ਸਨ ਤੇ ਸਵੇਰ ਤੋਂ ਹੀ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਸੀ। ਉਨ੍ਹਾਂ ਨੂੰ ਛਾਤੀ ਵਿੱਚ ਦਰਦ ਮਹਿਸੂਸ ਹੋ ਰਿਹਾ ਸੀ। ਲਗਪਗ 2.30 ਵਜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਤਬੀਅਤ ਠੀਕ ਨਾ ਹੋਣ ਕਾਰਨ ਸ਼ਿੰਗਾਰਾ ਰਾਮ ਸਹੂੰਗੜਾ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਸ਼ਿੰਗਾਰਾ ਰਾਮ ਗੜ੍ਹਸ਼ੰਕਰ ਤੋਂ 2 ਵਾਰ ਵਿਧਾਇਕ ਰਹਿ ਚੁੱਕੇ ਹਨ। ਉਹ 1992 ਤੇ 1997 ਵਿਚ ਬਹੁਜਨ ਸਮਾਜ ਪਾਰਟੀ ਤੋਂ ਵਿਧਾਇਕ ਬਣੇ ਸਨ। ਬਸਪਾ ਦੇ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਦਾ ਦੇਹਾਂਤ ਉਹ ਬਹੁਜਨ ਸਮਾਜ ਪਾਰਟੀ ਵੱਲੋਂ ਲਗਾਤਾਰ ਦੂਜੀ ਵਾਰ ਵਿਧਾਇਕ ਬਣਨ ਵਾਲੇ ਪਹਿਲੇ ਆਗੂ ਸਨ। ਉਨ੍ਹਾਂ ਦੇ ਪੁੱਤਰ ਕੰਵਰਜਗਜੀਵਨ ਨੇ ਦੱਸਿਆ ਕਿ ਅੱਜ ਉਹ ਆਪਣੇ ਪਿਤਾ ਨਾਲ ਜਲੰਧਰ ਆਏ ਹੋਏ ਸਨ ਤਾਂ ਜਦੋਂ ਉਹ ਇੱਥੋਂ ਦੇ ਸ਼ਾਸ਼ਤਰੀ ਚੌਂਕ ਨੇੜੇ ਆਏ ਤਾਂ ਉਨ੍ਹਾਂ ਨੂੰ ਛਾਤੀ ਵਿੱਚ ਦਰਦ ਮਹਿਸੂਸ ਹੋਈ। ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਲੈ ਗਏ ਅਜੇ ਡਾਕਟਰ ਆਕਸੀਜਨ ਲਗਾਉਣ ਹੀ ਲੱਗੇ ਸਨ ਕਿ ਉਨ੍ਹਾਂ ਨੇ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ। ਸ਼ਿੰਗਾਰਾ ਰਾਮ ਸਹੂੰਗੜਾ ਪਹਿਲੀ ਵਾਰ ਗੜ੍ਹਸ਼ੰਕਰ ਹਲਕੇ ਵਿੱਚੋਂ 1992 ਵਿੱਚ ਵਿਧਾਇਕ ਬਣੇ ਸਨ ਤੇ ਫਿਰ 1998 ਵਿੱਚ ਲਗਾਤਾਰ ਦੂਜੀ ਵਾਰ ਜਿੱਤੇ ਸਨ। ਉਹ ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਲਗਾਤਾਰ ਦੂਜੀ ਵਾਰ ਵਿਧਾਇਕ ਬਣਨ ਵਾਲੇ ਪਹਿਲੇ ਆਗੂ ਸਨ। ਅੱਤ ਦੀ ਗਰੀਬੀ ਵਿੱਚ ਉਠ ਕੇ ਵਿਧਾਇਕ ਬਣਨ ਵਾਲੇ ਸ਼ਿੰਗਾਰਾ ਰਾਮ ਸਹੂੰਗੜਾ ਉਸ ਵੇਲੇ ਬੇਅੰਤ ਸਿੰਘ ਦੀ ਸਰਕਾਰ ਵਿੱਚ ਵੀ ਦਲਿਤਾਂ ਦੇ ਹੱਕਾਂ ਲਈ ਲੜਦੇ ਰਹੇ ਸਨ। ਇਹ ਵੀ ਪੜ੍ਹੋ : ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਦਾ ਮਤਾ ਖਾਰਜ, ਸੰਸਦ ਭੰਗ


Top News view more...

Latest News view more...

PTC NETWORK