ਜੰਗਲਾਤ ਵਿਭਾਗ ਦੀ ਵੱਡੀ ਕਾਰਵਾਈ; ਤੇਂਦੂਏ ਨੂੰ ਕੀਤਾ ਕਾਬੂ
ਹੁਸ਼ਿਆਰਪੁਰ, 22 ਅਕਤੂਬਰ: ਜੰਗਲਾਤ ਵਿਭਾਗ ਹੁਸ਼ਿਆਰਪੁਰ ਨੇ ਅੱਜ ਸਵੇਰੇ ਪਿੰਡ ਬੱਸੀ ਉਮਰ ਖਾਂ ਤੋਂ ਇੱਕ ਤੇਂਦੂਏ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਜੰਗਲਾਤ ਅਧਿਕਾਰੀ ਰਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਕਰੀਬ 8 ਵਜੇ ਸੂਚਨਾ ਮਿਲੀ ਸੀ ਕਿ ਪਿੰਡ ਬੱਸੀ ਉਮਰ ਖਾਂ ਨਜ਼ਦੀਕ ਇੱਕ ਤੇਂਦੂਆ ਤਾਰਾ 'ਚ ਫਸਿਆ ਹੋਇਆ ਹੈ। ਜਿਸ ਤੋਂ ਤੁਰੰਤ ਬਾਅਦ ਉਹ ਆਪਣੀਆਂ ਟੀਮਾਂ ਨੂੰ ਲੈ ਕੇ ਮੌਕੇ 'ਤੇ ਪਹੁੰਚ ਗਏ ਤੇ ਤੇਂਦੂਏ ਨੂੰ ਕਾਬੂ ਕਰਨ ਲਈ ਰੈਸਕਿਊ ਆਪ੍ਰੇਸ਼ਨ ਚਲਾਇਆ। ਕੜੀ ਮੁਸ਼ਕੱਤ ਮਗਰੋਂ ਟੀਮ ਵੱਲੋਂ ਤੇਂਦੂਏ ਨੂੰ ਸਹੀ ਸਲਾਮਤ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਤੇਂਦੂਏ ਦੀ ਇੱਕ ਅੱਖ ਪਹਿਲਾਂ ਤੋਂ ਹੀ ਨਹੀਂ ਹੈ ਤੇ ਟੀਮ ਵੱਲੋਂ ਬੜੀ ਸਾਵਧਾਨੀ ਨਾਲ ਤੇਂਦੂਏ ਨੂੰ ਕਾਬੂ ਕੀਤਾ ਗਿਆ ਤੇ ਮੈਡੀਕਲ ਟੀਮ ਵੱਲੋਂ ਵੀ ਮੌਕੇ 'ਤੇ ਪਹੁੰਚ ਕੇ ਤੇਂਦੂਏ ਦਾ ਚੈਕਅੱਪ ਕੀਤਾ ਗਿਆ।ਜੰਗਲਾਤ ਅਧਿਕਾਰੀ ਨੇ ਦੱਸਿਆ ਕਿ ਤੇਂਦੂਆ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਤੇ ਸ਼ਾਮ ਤੱਕ ਉਸ ਨੂੰ ਜੰਗਲ ਦੇ ਵਿੱਚ ਛੱਡ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੂਰੇ ਰੈਸਕਿਊ ਆਪ੍ਰੇਸ਼ਨ 'ਚ ਜੰਗਲਾਤ ਵਿਭਾਗ, ਵੈਟਰਨਰੀ ਵਿਭਾਗ ਅਤੇ ਪੁਲਿਸ ਵਿਭਾਗ ਵੱਲੋਂ ਆਪਣੀ ਆਪਣੀ ਭੂਮਿਕਾ ਬੜੀ ਬਾਖ਼ੂਬੀ ਦੇ ਨਾਲ ਨਿਭਾਈ ਗਈ ਹੈ। -PTC News