ਵਿਦੇਸ਼ਾਂ ਤੱਕ ਅੱਜ ਵੀ ਹੈ ਬਿੰਦਰਖੀਏ ਦੇ ਗੀਤਾਂ ਦਾ ਬੋਲਬਾਲਾ, ਵੀਡੀਓ ਗਵਾਹ
ਵਿਦੇਸ਼ਾਂ ਤੱਕ ਅੱਜ ਵੀ ਹੈ ਬਿੰਦਰਖੀਏ ਦੇ ਗੀਤਾਂ ਦਾ ਬੋਲਬਾਲਾ, ਵੀਡੀਓ ਗਵਾਹ
"ਸਾਨੂੰ ਟੇਢਾ-ਟੇਢਾ ਤੱਕਦੀ ਤੂੰ, ਇਹ ਗਲੀ ਸਰਕਾਰੀ ਐ, ਸਾਨੂੰ ਰੋਕ ਨੀਂ ਸਕਦੀ ਤੂੰ" ਵਰਗੇ ਗੀਤਾਂ ਨੂੰ ਗਾ ਕੇ ਪੰਜਾਬੀ ਦਰਸ਼ਕਾਂ ਨੂੰ ਕੀਲਣ ਵਾਲੇ ਸੁਰਜੀਤ ਬਿੰਦਰਖੀਆ ਚਾਹੇ ਅੱਜ ਦੁਨੀਆਂ 'ਚ ਮੌਜੂਦ ਨਹੀਂ ਹਨ, ਪਰ ਉਹਨਾਂ ਦੇ ਚਾਹੁਣ ਵਾਲਿਆਂ ਨੇ ਗੀਤਾਂ ਰਾਹੀਂ ਅਜੇ ਤੱਕ ਉਹਨਾਂ ਨੂੰ ਆਪਣੇ ਦਿਲ 'ਚ ਵਸਾ ਰੱਖਿਆ ਹੈ।
ਕਈ ਮਕਬੂਲ ਗੀਤਾਂ ਜਿਵੇਂ ਕਿ ਮੁਖੜਾ ਦੇਖ ਕੇ, ਤੇਰਾ ਯਾਰ ਬੋਲਦਾ, ਮੇਰੀ ਨੱਥ ਡਿੱਗ ਪਈ, ਦੁਪੱਟਾ ਤੇਰਾ ਸੱਤ ਰੰਗ ਦਾ, ਬਸ ਕਰ ਬਸ ਕਰ, ਵਰਗੇ ਗੀਤ ਅੱਜ ਵੀ ਦਰਸ਼ਕਾਂ 'ਤੇ ਦਿਲਾਂ 'ਤੇ ਰਾਜ ਕਰਦੇ ਹਨ।
ਸਿਰਫ ਪੰਜਾਬ ਜਾਂ ਭਾਰਤ ਹੀ ਨਹੀਂ, ਬਿੰਦਰਖੀਏ ਦੇ ਗੀਤਾਂ ਦੀ ਧੁੰਮ ਵਿਦੇਸ਼ਾਂ ਤੱਕ ਪਈ ਹੋਈ ਹੈ, ਜਿਸਦੀ ਗਵਾਹ ਇਹ ਵੀਡੀਓ ਹੈ। ਇਸ ਵੀਡੀਓ 'ਚ ਇੱਕ ਵਿਦੇਸ਼ੀ ਬਿੰਦਰਖੀਏ ਦੇ ਮਸ਼ਹੂਰ ਗੀਤਾਂ 'ਚੋਂ ਇੱਕ 'ਮੁਖੜਾ ਦੇਖ ਕੇ' ਨੂੰ ਗਾ ਰਿਹਾ ਹੈ ਅਤੇ ਪੂਰੀ ਮਸਤੀ 'ਚ ਦਿਖਾਈ ਦਿੰਦਾ ਹੈ।
ਇਸਦੇ ਨਾਲ ਹੀ ਉਹ ਪੰਜਾਬੀਆਂ ਦੀ ਸਰਾਹਣਾ ਕਰਦੇ ਕਹਿ ਰਿਹਾ ਹੈ ਕਿ ਕਿ ਪੰਜਾਬੀ ਲੋਕ ਬਹੁਤ ਹੀ ਸ਼ਾਨਦਾਰ ਹੁੰਦੇ ਹਨ।
ਜ਼ਿਕਰਯੋਗ ਹੈ ਕਿ ਇਹ ਗੀਤ ਅਤੁਲ ਸ਼ਰਮਾ ਨੇ ੧੫ ਸਾਲ ਪਹਿਲਾ ਬਣਾਇਆ ਸੀ
੧੭ ਨਵੰਬਰ ੨੦੦੩ ਦੇ ਦਿਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਇਹ ਬੁਲੰਦ ਆਵਾਜ਼ ਹਮੇਸ਼ਾ ਲਈ ਚੁੱਪ ਹੋ ਗਈ ਸੀ ਜਿਸ ਨਾਲ ਪੰਜਾਬੀ ਇੰਡਸਟਰੀ ਕਦੀ ਨਾ ਪੂਰਾ ਹੋਣ ਵਾਲਾ ਪਿਆ ਘਾਟਾ ਅੱਜ ਵੀ ਖਲਦਾ ਹੈ।
—PTC News