Weight Loss Tips: ਭਾਰ ਘਟਾਉਣਾ ਲਈ ਅਪਣਾਓ ਇਹ TIPS, ਕੁਝ ਹੀ ਦਿਨਾਂ 'ਚ ਦਿਖੇਗਾ ਅਸਰ
Tips for loss weight: ਜੇਕਰ ਤੁਸੀਂ ਵੀ ਪੇਟ ਦੀ ਚਰਬੀ ਅਤੇ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੀ ਮਦਦ ਕਰ ਸਕਦੀ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਮੋਟਾਪਾ ਨਾ ਘਟਾਇਆ ਗਿਆ ਤਾਂ ਇਹ ਸਮੱਸਿਆ ਹੋਰ ਵੀ ਵੱਧ ਸਕਦੀ ਹੈ। ਭਾਰ ਘਟਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਕੁਝ ਲੋਕ ਇਸ ਦੇ ਲਈ ਜਿਮ 'ਚ ਖੂਬ ਪਸੀਨਾ ਵਹਾਉਂਦੇ ਹਨ ਤਾਂ ਕੁਝ ਸਿੱਧੇ ਡਾਕਟਰ ਕੋਲ ਜਾਂਦੇ ਹਨ। ਇਸ ਸਭ ਤੋਂ ਇਲਾਵਾ ਅਸੀਂ ਤੁਹਾਨੂੰ ਕੁਝ ਅਜਿਹੇ ਆਯੁਰਵੈਦਿਕ ਨੁਸਖੇ ਦੱਸ ਰਹੇ ਹਾਂ, ਜੋ ਤੁਹਾਨੂੰ ਭਾਰ ਘਟਾਉਣ 'ਚ ਮਦਦ ਕਰਨਗੇ। 1. ਰਾਤ ਨੂੰ ਗ੍ਰੀਨ ਟੀ ਪੀ ਕੇ ਸੌਂ ਜਾਓ ਰਾਤ ਨੂੰ ਗ੍ਰੀਨ ਟੀ ਪੀਣ ਤੋਂ ਬਾਅਦ ਸੌਂਣ ਨਾਲ ਸਰੀਰ ਦਾ ਮੇਟਾਬੋਲਿਜ਼ਮ ਵਧਦਾ ਹੈ। ਇਸ ਨਾਲ ਤੁਸੀਂ ਜੋ ਵੀ ਖਾਧਾ ਹੈ, ਉਹ ਚਰਬੀ ਦੇ ਰੂਪ 'ਚ ਜਮ੍ਹਾ ਨਹੀਂ ਹੁੰਦਾ, ਜਿਸ ਕਾਰਨ ਭਾਰ ਨਹੀਂ ਵਧਦਾ। 2. ਹਰੀ ਮਿਰਚ ਖਾਓ ਇਸ ਤੱਥ ਦਾ ਵਿਗਿਆਨਕ ਆਧਾਰ ਵੀ ਹੈ ਕਿ ਜੋ ਲੋਕ ਹਰੀ ਮਿਰਚ ਖਾਂਦੇ ਹਨ ਉਨ੍ਹਾਂ ਦੇ ਮੋਟੇ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਰਾਤ ਦੇ ਖਾਣੇ ਵਿੱਚ ਹਰੀ ਮਿਰਚ ਦੀ ਵਰਤੋਂ ਕਰੋ। 3. ਪਾਣੀ ਦਾ ਸੇਵਨ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਬੁਰਸ਼ ਕਰਨ ਤੋਂ ਬਾਅਦ ਪਾਣੀ ਪੀ ਕੇ ਕਰ ਸਕਦੇ ਹੋ। ਸਵੇਰੇ ਉੱਠ ਕੇ ਪਾਣੀ ਪੀਣ ਨਾਲ ਤੁਹਾਡੇ ਸਰੀਰ ਦੀਆਂ ਕੈਲੋਰੀਆਂ ਨੂੰ ਘੱਟ ਕਰਨ ਦੀ ਤਾਕਤ ਹੁੰਦੀ ਹੈ। ਇਸ ਦੇ ਨਾਲ ਹੀ ਇਹ ਤੁਹਾਡੇ ਸਰੀਰ ਨੂੰ ਡੀਟੌਕਸ ਵੀ ਕਰਦਾ ਹੈ। ਸਵੇਰੇ ਪਾਣੀ ਪੀਣ ਨਾਲ ਤੁਹਾਡੇ ਭੋਜਨ ਦੀ ਮਾਤਰਾ ਘੱਟ ਜਾਵੇਗੀ ਅਤੇ ਭਾਰ ਘਟਾਉਣ ਵਿੱਚ ਮਦਦ ਮਿਲੇਗੀ। ਜੇਕਰ ਤੁਸੀਂ ਆਪਣੇ ਸਰੀਰ ਨੂੰ ਹਾਈਡਰੇਟ ਰੱਖਦੇ ਹੋ ਤਾਂ ਇਹ ਤੁਹਾਡੇ ਸਰੀਰ ਨੂੰ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਇਸ ਲਈ ਤੁਸੀਂ ਹਰ ਰੋਜ਼ ਸਵੇਰੇ ਉੱਠ ਕੇ ਪਾਣੀ ਪੀਣ ਦੀ ਆਦਤ ਪਾਓ। 4. ਨਾਸ਼ਤੇ 'ਚ ਲਓ ਪ੍ਰੋਟੀਨ ਜੇਕਰ ਤੁਹਾਡੀ ਸਵੇਰ ਦੀ ਸ਼ੁਰੂਆਤ ਚੰਗੀ ਖੁਰਾਕ ਨਾਲ ਹੁੰਦੀ ਹੈ ਤਾਂ ਪੂਰਾ ਦਿਨ ਸਿਹਤਮੰਦ ਰਹਿੰਦਾ ਹੈ। ਤੁਹਾਨੂੰ ਨਾਸ਼ਤੇ ਵਿੱਚ ਪ੍ਰੋਟੀਨ ਦਾ ਸੇਵਨ ਕਰਨਾ ਚਾਹੀਦਾ ਹੈ। ਪ੍ਰੋਟੀਨ ਦੇ ਸੇਵਨ ਨਾਲ ਭੁੱਖ ਘੱਟ ਹੋਵੇਗੀ ਅਤੇ ਪੇਟ ਭਰਿਆ ਮਹਿਸੂਸ ਹੋਵੇਗਾ। ਪ੍ਰੋਟੀਨ ਦੇ ਸੇਵਨ ਲਈ ਤੁਸੀਂ ਅੰਡੇ, ਕਾਟੇਜ ਪਨੀਰ, ਚਿਆ ਬੀਜਾਂ ਦਾ ਸੇਵਨ ਕਰ ਸਕਦੇ ਹੋ। 5- ਪੂਰੀ ਨੀਂਦ ਲਓ ਲੋੜੀਂਦੀ ਨੀਂਦ ਲਓ ਨੀਂਦ ਅਤੇ ਮੋਟਾਪੇ ਵਿਚਕਾਰ ਇੱਕ ਮਜ਼ਬੂਤ ਸਬੰਧ ਹੈ। ਜੇਕਰ ਤੁਹਾਨੂੰ ਲੋੜੀਂਦੀ ਨੀਂਦ ਨਹੀਂ ਆ ਰਹੀ ਤਾਂ ਵੀ ਤੁਹਾਡਾ ਭਾਰ ਵਧ ਸਕਦਾ ਹੈ। ਨੀਂਦ ਜਿੰਨੀ ਚੰਗੀ ਹੋਵੇਗੀ ਉਨ੍ਹੀ ਬੇਹਤਰ ਹੁੰਦੀ ਹੈ। ਇਹ ਵੀ ਪੜ੍ਹੋ: ਬੱਸ ਦੀ ਟੱਕਰ ਕਾਰਨ ਭਾਖੜਾ ਨਹਿਰ 'ਚ ਡਿੱਗੀ ਕਾਰ, 2 ਔਰਤਾਂ ਤੇ ਬੱਚਿਆਂ ਸਮੇਤ 5 ਦੀ ਮੌਤ ਇਹ ਹਨ ਖਾਸ ਗੱਲ੍ਹਾਂ -ਜਦੋਂ ਤੁਸੀਂ ਦੁਪਹਿਰ ਦਾ ਖਾਣਾ ਖਾਂਦੇ ਹੋ, ਤਾਂ ਦਿਨ ਦੀਆਂ ਕੈਲੋਰੀਆਂ ਦਾ ਅੱਧਾ ਪ੍ਰਤੀਸ਼ਤ ਖਪਤ ਕਰੋ। ਅਜਿਹਾ ਇਸ ਲਈ ਕਿਉਂਕਿ ਦੁਪਹਿਰ ਵੇਲੇ ਪਾਚਨ ਸ਼ਕਤੀ ਸਭ ਤੋਂ ਮਜ਼ਬੂਤ ਹੁੰਦੀ ਹੈ। ਰਾਤ ਦੇ ਖਾਣੇ ਦੌਰਾਨ ਤੁਹਾਨੂੰ ਘੱਟ ਤੋਂ ਘੱਟ ਕੈਲੋਰੀ ਦੀ ਖਪਤ ਕਰਨੀ ਚਾਹੀਦੀ ਹੈ। -ਢਿੱਡ ਦੀ ਚਰਬੀ ਨੂੰ ਘਟਾਉਣ ਲਈ, ਤੁਹਾਨੂੰ ਰਿਫਾਇੰਡ ਤੇਲ ਅਤੇ ਕਾਰਬੋਹਾਈਡਰੇਟ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ। ਤੁਹਾਨੂੰ ਮਿੱਠੇ ਪੀਣ ਵਾਲੇ ਪਦਾਰਥਾਂ, ਮਿਠਾਈਆਂ, ਪਾਸਤਾ, ਬਰੈੱਡ, ਬਿਸਕੁਟ ਅਤੇ ਤੇਲ ਨਾਲ ਭਰਪੂਰ ਭੋਜਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ। -PTC News