Wed, Jan 22, 2025
Whatsapp

ਧੀ ਦੀ ਅੰਬਰ ਵੱਲ ਉਡਾਰੀ, ਬਲਜੀਤ ਕੌਰ ਨੇ ਮਾਊਂਟ ਐਵਰੈਸਟ ਨੂੰ ਸਰ ਕਰਕੇ ਰਚਿਆ ਇਤਿਹਾਸ

Reported by:  PTC News Desk  Edited by:  Pardeep Singh -- June 12th 2022 02:23 PM
ਧੀ ਦੀ ਅੰਬਰ ਵੱਲ ਉਡਾਰੀ, ਬਲਜੀਤ ਕੌਰ ਨੇ ਮਾਊਂਟ ਐਵਰੈਸਟ ਨੂੰ ਸਰ ਕਰਕੇ ਰਚਿਆ ਇਤਿਹਾਸ

ਧੀ ਦੀ ਅੰਬਰ ਵੱਲ ਉਡਾਰੀ, ਬਲਜੀਤ ਕੌਰ ਨੇ ਮਾਊਂਟ ਐਵਰੈਸਟ ਨੂੰ ਸਰ ਕਰਕੇ ਰਚਿਆ ਇਤਿਹਾਸ

ਚੰਡੀਗੜ੍ਹ: ਧੀ ਦੀ ਅੰਬਰ ਵੱਲ ਨੂੰ ਉਡਾਨ ਨੇ ਇਕ ਵੱਖਰਾ ਇਤਿਹਾਸ ਰਚਿਆ ਹੈ। ਹਿਮਾਚਲ ਪ੍ਰਦੇਸ਼ ਦੀ ਬਲਜੀਤ ਕੌਰ ਨੇ  ਦੇਸ਼ ਦੀ ਮਹਿਲਾ ਪਰਬਤਾਰੋਹੀ ਵਿੱਚ ਆਪਣਾ ਨਾਂ ਸ਼ਾਮਿਲ ਕਰ ਲਿਆ ਹੈ।  ਬਲਜੀਤ ਕੌਰ ਐਵਰੈਸਟ 'ਤੇ ਭਾਰਤ ਦਾ ਤਿਰੰਗਾ ਵੀ ਲਹਿਰਾ ਚੁੱਕੀ ਹੈ। ਖਾਸ ਗੱਲ ਇਹ ਹੈ ਕਿ ਉਸ ਨੇ ਇਕ ਮਹੀਨੇ ਤੋਂ ਵੀ ਘੱਟ ਸਮੇਂ 'ਚ ਐਵਰੈਸਟ ਸਮੇਤ ਚਾਰ ਉੱਚੀਆਂ ਪਹਾੜੀਆਂ ਨੂੰ ਫਤਹਿ ਕਰ ਲਿਆ ਹੈ। ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਪਰਬਤਾਰੋਹੀ ਹੈ ਪਰ ਬਲਜੀਤ ਕੌਰ ਨੇ ਇਸ ਕਾਮਯਾਬੀ ਨੂੰ ਹਾਸਿਲ ਕਰਨ ਲਈ ਬਹੁਤ ਮਿਹਨਤ ਕੀਤੀ ਹੈ।  ਖਰਾਬ ਮੌਸਮ ਕਾਰਨ ਟੀਮ ਸਿਰਫ 6350 ਮੀਟਰ ਦੀ ਉਚਾਈ ਤੱਕ ਹੀ ਪਹੁੰਚ ਸਕੀ। ਹਾਲਾਂਕਿ, ਇੱਕ ਸਾਲ ਬਾਅਦ, ਉਹ ਦੁਬਾਰਾ ਮਾਊਂਟ ਐਵਰੈਸਟ ਦੀ NCC ਮੁਹਿੰਮ ਦਾ ਹਿੱਸਾ ਬਣ ਗਈ। ਉਨ੍ਹਾਂ ਦੀ ਟੀਮ ਚੜ੍ਹਾਈ ਦੌਰਾਨ 8,548 ਮੀਟਰ ਤੱਕ ਪਹੁੰਚ ਗਈ ਸੀ ਪਰ ਬਲਜੀਤ ਨੂੰ ਆਕਸੀਜਨ ਮਾਸਕ ਦੀ ਖਰਾਬੀ ਕਾਰਨ ਵਾਪਸ ਬੁਲਾ ਲਿਆ ਗਿਆ ਫਿਰ ਵੀ ਉਸ ਨੇ ਹੌਂਸਲਾ ਨਹੀਂ ਹਾਰਿਆ ਅਤੇ ਸਾਲ 2022 ਵਿਚ ਬਲਜੀਤ ਕੌਰ ਨੇ ਇਤਿਹਾਸ ਰਚ ਦਿੱਤਾ ਜਦੋਂ ਉਹ 17 ਮਈ ਨੂੰ ਸਵੇਰੇ 10 ਵਜੇ ਮਾਊਂਟ ਐਵਰੈਸਟ ਦੀ ਚੜ੍ਹਾਈ ਲਈ ਰਵਾਨਾ ਹੋਈ, ਸਿਰਫ ਪੰਜ ਦਿਨਾਂ ਦੀ ਸਖ਼ਤ ਮਿਹਨਤ ਅਤੇ ਸੰਘਰਸ਼ ਤੋਂ ਬਾਅਦ ਉਸ ਨੇ ਆਪਣਾ ਸੁਪਨਾ ਪੂਰਾ ਕੀਤਾ। ਇਸ ਦੇ ਨਾਲ ਹੀ ਉਸ ਨੇ ਨੇਪਾਲ-ਤਿੱਬਤ ਸਰਹੱਦ ਨੇੜੇ 7,161 ਮੀਟਰ ਉੱਚੇ ਮਾਊਂਟ ਪੁਮੋਰੀ ਨੂੰ ਫਤਹਿ ਕਰਨ ਦੀ ਉਪਲਬਧੀ ਵੀ ਹਾਸਲ ਕੀਤੀ। ਬਲਜੀਤ ਕੌਰ 8,167 ਮੀਟਰ ਉੱਚੇ ਧੌਲਾਗਿਰੀ ਪਰਬਤ ਨੂੰ ਸਫਲਤਾਪੂਰਵਕ ਸਰ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪਰਬਤਾਰੋਹੀ ਵੀ ਬਣ ਗਈ ਹੈ। ਇਹ ਵੀ ਪੜ੍ਹੋ:ਕੇਜਰੀਵਾਲ 15 ਜੂਨ ਨੂੰ ਆਉਣਗੇ ਪੰਜਾਬ, CM ਮਾਨ ਨਾਲ ਦਿੱਲੀ ਏਅਰਪੋਰਟ ਲਈ ਬੱਸਾਂ ਨੂੰ ਦੇਣਗੇ ਹਰੀ ਝੰਡੀ -PTC News


Top News view more...

Latest News view more...

PTC NETWORK