ਮਨਾਲੀ 'ਚ ਆਇਆ ਹੜ੍ਹ, ਘਰਾਂ ਸਮੇਤ ਬੱਸ ਸਟੈਂਡ 'ਚ ਵੜਿਆ ਪਾਣੀ, ਵੇਖੋ VIDEO
Manali Flash Flood: ਭਾਰੀ ਮੀਂਹ ਪੈਣ ਨਾਲ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਹੜ੍ਹ ਵਾਲੀ ਸਥਿਤੀ ਬਣੀ ਹੋਈ ਹੈ। ਇਸ ਦਰਮਿਆਨ ਸੈਲਾਨੀਆਂ ਲਈ ਹਮੇਸ਼ਾ ਖਿੱਚ ਦਾ ਕੇਂਦਰ ਰਿਹਾ ਸ਼ਹਿਰ ਮਨਾਲੀ ਵੀ ਹੜ੍ਹ ਦੀ ਲਪੇਟ ਵਿੱਚ ਆ ਗਿਆ ਹੈ। ਭਾਰੀ ਮੀਂਹ ਕਾਰਨ ਅੱਜ ਸਵੇਰੇ ਕਰੀਬ ਛੇ ਵਜੇ ਅਚਾਨਕ ਡਰੇਨ ਵਿੱਚ ਪਾਣੀ ਦਾ ਪੱਧਰ ਵੱਧ ਗਿਆ। ਵਾਰਡ ਨੰਬਰ 1 ਦੇ ਢੁੰਗਰੀ ਵਾਲੇ ਪਾਸੇ ਤੋਂ ਪਾਣੀ ਤੇਜ਼ ਰਫਤਾਰ ਨਾਲ ਆਇਆ। ਗੰਦੇ ਨਾਲੇ ਦਾ ਪਾਣੀ ਵਾਰਡ ਨੰਬਰ ਇਕ, ਦੋ ਅਤੇ ਤਿੰਨ ਦੇ ਲੋਕਾਂ ਦੇ ਘਰਾਂ ਵਿੱਚ ਵੜ ਗਿਆ। ਇਸ ਹੜ੍ਹ ਕਾਰਨ ਵੋਲਵੋ ਬੱਸ ਅੱਡਾ ਵੀ ਨਾਲੇ ਦਾ ਰੂਪ ਧਾਰ ਗਿਆ। ਗੰਦਗੀ ਕਾਰਨ ਸ਼ਹਿਰ ਦੇ ਬਹੁਤੇ ਨਾਲੇ ਪਹਿਲਾਂ ਹੀ ਜਾਮ ਹੋ ਚੁੱਕੇ ਹਨ। ਭਾਰੀ ਬਰਸਾਤ ਦੀ ਸੂਰਤ ਵਿੱਚ ਨਾਲੀਆਂ ਤੰਗ ਹੋਣ ਕਾਰਨ ਪਾਣੀ ਸੜਕ ਰਾਹੀਂ ਘਰਾਂ ਵਿੱਚ ਵੜ ਗਿਆ ਹੈ। ਦੂਜੇ ਪਾਸੇ ਵੋਲਵੋ ਬੱਸ ਸਟੈਂਡ ਦੀ ਹਾਲਤ ਪਹਿਲਾਂ ਹੀ ਮਾੜੀ ਹੈ। ਦੂਜੇ ਸੂਬਿਆ ਤੋਂ ਆਉਣ ਵਾਲੇ ਸੈਲਾਨੀਆਂ ਦਾ ਵੋਲਵੋ ਬੱਸ ਸਟੈਂਡ ਦੀ ਹਾਲਤ ਖਸਤਾ ਹੋ ਗਈ ਹੈ। ਇਸ ਬੱਸ ਸਟੈਂਡ ਵਿੱਚ ਨਾ ਤਾਂ ਪਖਾਨੇ ਦੀ ਸਹੂਲਤ ਹੈ ਅਤੇ ਨਾ ਹੀ ਰੋਸ਼ਨੀ ਦਾ ਪ੍ਰਬੰਧ ਹੈ। ਹਲਕੀ ਬਰਸਾਤ ਕਾਰਨ ਸਟੈਂਡ ਚਿੱਕੜ ਵਿੱਚ ਤਬਦੀਲ ਹੋ ਰਿਹਾ ਹੈ।
ਮਿਲੀ ਜਾਣਕਾਰੀ ਦੇ ਮੁਤਾਬਿਕ ਸਵੇਰੇ ਛੇ ਵਜੇ ਅਚਾਨਕ ਭਜੋਗੀ ਨਾਲੇ ਵਿੱਚ ਹੜ੍ਹ ਆ ਗਿਆ। ਹੜ੍ਹ ਦਾ ਪਾਣੀ ਨਾਲੀਆਂ ਰਾਹੀਂ ਘਰਾਂ ਤੱਕ ਪਹੁੰਚ ਗਿਆ। ਨਗਰ ਕੌਂਸਲ ਮਨਾਲੀ ਦੇ ਪ੍ਰਧਾਨ ਚਮਨ ਕਪੂਰ ਨੇ ਦੱਸਿਆ ਕਿ ਨਾਲੇ ਵਿੱਚ ਹੜ੍ਹ ਆਉਣ ਕਾਰਨ ਪਾਣੀ ਘਰਾਂ ਸਮੇਤ ਵੋਲਵੋ ਬੱਸ ਸਟੈਂਡ ਵਿੱਚ ਦਾਖਲ ਹੋ ਗਿਆ। ਨਾਲਿਆਂ ਦੀ ਹਾਲਤ ਸੁਧਾਰਨ ਲਈ ਉਪਰਾਲੇ ਕੀਤੇ ਜਾਣਗੇ। ਦੂਜੇ ਪਾਸੇ ਐਸਡੀਐਮ ਡਾਕਟਰ ਸੁਰਿੰਦਰ ਠਾਕੁਰ ਨੇ ਲੋਕਾਂ ਨੂੰ ਨਦੀ ਨਾਲਿਆਂ ਦੇ ਨੇੜੇ ਨਾ ਜਾਣ ਅਤੇ ਸੁਚੇਤ ਰਹਿਣ ਦੀ ਅਪੀਲ ਕੀਤੀ। -PTC News#WATCH Flash flood at Manali bus stand due to heavy rainfall in the area; Few buses damaged, no major loss reported#HimachalPradesh pic.twitter.com/EkkjVRDsGc — ANI (@ANI) July 13, 2022