ਅਸਾਮ ਵਿੱਚ ਹੜ੍ਹ, ਜ਼ਮੀਨ ਖਿਸਕਣ ਕਾਰਨ ਹੁਣ ਤੱਕ 71 ਲੋਕਾਂ ਦੀ ਮੌਤ, 33 ਜ਼ਿਲ੍ਹੇ ਪ੍ਰਭਾਵਿਤ
ਗੁਹਾਟੀ (ਅਸਾਮ), 20 ਜੂਨ (ਏਐਨਆਈ): ਅਸਾਮ ਵਿੱਚ ਹੜ੍ਹ ਦੇ ਨਤੀਜੇ ਵਜੋਂ ਜ਼ਮੀਨ ਖਿਸਕਣ ਕਾਰਨ ਹੁਣ ਤੱਕ 71 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਸਾਮ ਰਾਜ 13 ਜੂਨ ਤੋਂ, ਅੱਠ ਦਿਨਾਂ ਤੋਂ ਹੜ੍ਹਾਂ ਅਤੇ ਜ਼ਮੀਨ ਖਿਸਕਣ ਦਾ ਸਾਹਮਣਾ ਕਰ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ, 33 ਜ਼ਿਲ੍ਹਿਆਂ 'ਚ ਹੜ੍ਹਾਂ ਦੀ ਸੂਚਨਾ ਮਿਲੀ ਹੈ। ਇਹ ਵੀ ਪੜ੍ਹੋ: ਅਗਨੀਵੀਰਾਂ ਦੀ ਪਹਿਲੀ ਭਰਤੀ ਲਈ ਫੌਜ ਨੇ ਕੀਤਾ ਨੋਟੀਫਿਕੇਸ਼ਨ ਜਾਰੀ ਮੱਧ ਅਸਮ ਦੇ ਨਾਗਾਓਂ ਜ਼ਿਲ੍ਹੇ ਵਿੱਚ ਐਤਵਾਰ ਰਾਤ ਨੂੰ ਦੋ ਪੁਲਿਸ ਮੁਲਾਜ਼ਮ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਗਏ। ਇਹ ਘਟਨਾ ਐਤਵਾਰ ਦੇਰ ਰਾਤ ਕਾਮਪੁਰ ਇਲਾਕੇ 'ਚ ਵਾਪਰੀ। ਪੁਲਿਸ ਅਨੁਸਾਰ ਜਦੋਂ ਐਤਵਾਰ ਦੇਰ ਰਾਤ ਥਾਣਾ ਕੋਤਵਾਲੀ ਦੇ ਇੰਚਾਰਜ ਦੀ ਅਗਵਾਈ ਹੇਠ ਕੈਮਪੁਰ ਥਾਣੇ ਦੀ ਟੀਮ ਇੱਕ ਮਾਮਲੇ ਦੀ ਜਾਂਚ ਲਈ ਗਈ ਤਾਂ ਅਧਿਕਾਰੀ ਸਮੇਤ ਟੀਮ ਦੇ ਦੋ ਮੈਂਬਰ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਗਏ। ਕਾਂਸਟੇਬਲ ਦੀ ਲਾਸ਼ ਤਾਂ ਬਰਾਮਦ ਕਰ ਲਈ ਗਈ ਹੈ ਪਰ ਥਾਣਾ ਕੈਮਪੁਰ ਦੇ ਇੰਚਾਰਜ ਅਜੇ ਤੱਕ ਲਾਪਤਾ ਹਨ। ਮ੍ਰਿਤਕ ਪੁਲਿਸ ਕਾਂਸਟੇਬਲ ਦੀ ਪਛਾਣ ਰਾਜੀਬ ਬੋਰਦੋਲੋਈ ਵਜੋਂ ਹੋਈ ਹੈ ਅਤੇ ਲਾਪਤਾ ਪੁਲਿਸ ਅਧਿਕਾਰੀ ਦਾ ਨਾਂ ਸਮੁੱਜਲ ਕਾਕਤੀ ਹੈ। ਕੁੱਲ 127 ਮਾਲ ਸਰਕਲ ਅਤੇ 5,137 ਪਿੰਡ ਹੜ੍ਹ ਦੀਆਂ ਘਟਨਾਵਾਂ ਨਾਲ ਪ੍ਰਭਾਵਿਤ ਹੋਏ ਹਨ। ਹੁਣ ਤੱਕ ਲਗਭਗ 42,28,157 ਲੋਕ ਪ੍ਰਭਾਵਿਤ ਹੋਏ, ਜਿਨ੍ਹਾਂ ਵਿੱਚੋਂ 1,86,424 ਲੋਕ ਪਨਾਹ ਲੈ ਚੁੱਕੇ ਹਨ। 744 ਰਾਹਤ ਕੈਂਪਾਂ ਵਿੱਚ ਹੋਰ ਪ੍ਰਭਾਵਿਤ ਲੋਕਾਂ ਨੂੰ ਵੀ ਰਾਹਤ ਸਮੱਗਰੀ ਵੰਡੀ ਗਈ ਹੈ। ਇਸ ਦੌਰਾਨ ਐਨਡੀਆਰਐਫ, ਐਸਡੀਆਰਐਫ, ਈ.ਐਸ ਕਰਮਚਾਰੀਆਂ, ਪੁਲਿਸ ਬਲਾਂ, ਆਪਦਾ ਮਿੱਤਰਾ ਤੋਂ ਇਲਾਵਾ ਪ੍ਰਭਾਵਿਤ ਖੇਤਰਾਂ ਤੋਂ ਲੋਕਾਂ ਨੂੰ ਸੁਰੱਖਿਅਤ ਕੱਢਣ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਕਰ ਰਿਹਾ ਹੈ। ਇਹ ਵੀ ਪੜ੍ਹੋ: ਕਤਲ ਤੋਂ ਪਹਿਲਾਂ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਕਥਿਤ ਦੋਸ਼ੀ ਮੋਹਣਾ ਦੀ ਰਾਜਾ ਵੜਿੰਗ ਨਾਲ ਤਸਵੀਰ ਵਾਇਰਲ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਹੜ੍ਹਾਂ ਦੀ ਸਥਿਤੀ ਅਤੇ ਆਫ਼ਤ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਸੋਮਵਾਰ ਨੂੰ ਡਿਪਟੀ ਕਮਿਸ਼ਨਰਾਂ (ਡੀਸੀ) ਅਤੇ ਉਪ ਮੰਡਲ ਅਧਿਕਾਰੀਆਂ (ਸਿਵਲ) - ਐਸਡੀਓਜ਼ ਨਾਲ ਮੀਟਿੰਗ ਕੀਤੀ। -PTC News