ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਫ਼ਿਲਹਾਲ ਨਹੀਂ ਸ਼ੁਰੂ ਹੋਣਗੀਆਂ ਉਡਾਣਾਂ, ਅਸਲ ਕਾਰਨ ਜਾਣੋ
ਜਲੰਧਰ, 3 ਜੂਨ: ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਸਪਸ਼ਟ ਕੀਤਾ ਕਿ ਆਦਮਪੁਰ ਏਅਰਪੋਰਟ ਤੋਂ ਫ਼ਿਲਹਾਲ ਕੋਈ ਉਡਾਣ ਸੁਵਿਧਾ ਸ਼ੁਰੂ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਆਦਮਪੁਰ ਹਵਾਈ ਅੱਡੇ ਤੋਂ ਫ਼ਿਲਹਾਲ ਉਡਾਣ ਲਈ ਕੋਈ ਏਅਰਲਾਈਨ ਰਾਜ਼ੀ ਨਹੀਂ ਹੋ ਰਹੀ ਹੈ। ਇਹ ਵੀ ਪੜ੍ਹੋ: ਬੁੜੈਲ ਜੇਲ੍ਹ 'ਚ ਕੈਦ ਲਾਰੈਂਸ ਬਿਸ਼ਨੋਈ ਦੇ ਕਰਿੰਦੇ ਤੋਂ ਮਿਲਿਆ ਮੋਬਾਇਲ ਦੱਸਿਆ ਜਾ ਰਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਕਾਰਨ ਅਤੇ ਸਪਾਈਸ ਜੈਟ ਦਾ 3 ਸਾਲ ਦਾ ਸਮਾਂ ਸਮਾਪਤ ਹੋਣ ਕਾਰਨ ਉਡਾਣਾਂ ਬੰਦ ਹਨ। ਕੇਂਦਰ ਦੀ ਖ਼ਾਸ ਸਕੀਮ ਤਹਿਤ ਆਦਮਪੁਰ ਦੇ ਹਵਾਈ ਅੱਡੇ ਤੋਂ ਇਹ ਉਡਾਣਾਂ ਸ਼ੁਰੂ ਹੋਣੀਆਂ ਸਨ। ਪ੍ਰਧਾਨ ਮੰਤਰੀ ਦੇ "ਉੱਡੇ ਦੇਸ਼ ਕਾ ਆਮ ਨਾਗਰਿਕ" ਉਡਾਣ ਸਕੀਮ ਅਧੀਨ ਭਾਰਤੀ ਹਵਾਈ ਸੈਨਾ ਨੇ ਆਪਣੇ ਇਲਾਕਿਆਂ 'ਚ ਏਅਰਪੋਰਟ ਅਥਾਰਟੀ ਆਫ਼ ਇੰਡੀਆ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਹੈ। ਹਵਾਈ ਸੈਨਾ ਵੱਲੋਂ ਏਅਰਪੋਰਟ ਅਥਾਰਟੀ ਆਫ਼ ਇੰਡੀਆ ਨੂੰ ਆਮ ਨਾਗਰਿਕਾਂ ਲਈ ਹਵਾਈ ਉਡਾਣ ਦੀ ਸਹੂਲਤ ਮੁਹਈਆ ਕਰਵਾਉਣ ਲਈ ਸੱਤ ਸਥਾਨਾਂ 'ਤੇ ਇਜਾਜ਼ਤ ਦਿੱਤੀ ਗਈ ਹੈ ਜਿਸ ਵਿਚ ਬਾਗਡੋਗਰਾ, ਦਰਭੰਗਾ, ਆਦਮਪੁਰ, ਉਤਰਲਾਈ, ਸਰਸਾਵਾ, ਕਾਨਪੁਰ ਅਤੇ ਗੋਰਖਪੁਰ ਸ਼ਾਮਿਲ ਹਨ। ਉਕਤ ਸਕੀਮ ਅਧੀਨ ਲਗਭਗ 40 ਏਕੜ ਜ਼ਮੀਨ ਸਿਵਲ ਟਰਮੀਨਲ ਅਤੇ ਆਰਸੀਐਸ ਉਡਾਣਾਂ ਸ਼ੁਰੂ ਕਰਨ ਲਈ ਜ਼ਰੂਰੀ ਏਅਰਫੀਲਡ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸੌਂਪੀ ਜਾ ਰਹੀ ਹੈ। ਇਨ੍ਹਾਂ ਸਥਾਨਾਂ 'ਤੇ ਹਵਾਈ ਸੰਪਰਕ ਪ੍ਰਦਾਨ ਕਰਨ ਨਾਲ ਆਰਥਿਕਤਾ ਨੂੰ ਹੁਲਾਰਾ ਮਿਲੇਗਾ ਅਤੇ ਖੇਤਰਾਂ ਦਾ ਵਿਕਾਸ ਹੋਵੇਗਾ। ਇਸ ਤੋਂ ਇਲਾਵਾ, ਹਵਾਈ ਸੈਨਾ ਹੋਰ 6 ਸਥਾਨਾਂ 'ਤੇ ਸਿਵਲ ਹਵਾਈ ਅੱਡਿਆਂ ਦੇ ਵਿਸਤਾਰ ਲਈ ਰੱਖਿਆ ਜ਼ਮੀਨ ਸੌਂਪਣ ਦੀ ਪ੍ਰਕਿਰਿਆ ਵਿੱਚ ਹੈ, ਜੋ ਅਰਸੀਐਸ ਦੇ ਅਧੀਨ ਆਉਂਦੇ ਹਨ, ਜਿਵੇਂ ਕਿ ਸ਼੍ਰੀਨਗਰ, ਤੰਜਾਵੁਰ, ਚੰਡੀਗੜ੍ਹ, ਲੇਹ, ਪੁਣੇ ਅਤੇ ਆਗਰਾ। ਇਹ ਵੀ ਪੜ੍ਹੋ: ਕੇਂਦਰ ਵੱਲੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦਾ ਐਲਾਨ ਇਨ੍ਹਾਂ ਮੌਜੂਦਾ ਟਰਮੀਨਲਾਂ ਦੇ ਵਿਸਤਾਰ ਅਤੇ ਯਾਤਰੀਆਂ ਦੀ ਵਧੀ ਹੋਈ ਸੰਖਿਆ ਅਤੇ ਕਾਰਗੋ ਬੁਨਿਆਦੀ ਢਾਂਚੇ ਨੂੰ ਅਨੁਕੂਲ ਕਰਨ ਲਈ ਇਹ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। -PTC News