Sat, Apr 5, 2025
Whatsapp

ਕ੍ਰਿਕੇਟ ਇਤਿਹਾਸ 'ਚ ਪਹਿਲੀ ਵਾਰ ਹੋਇਆ ਕੁਝ ਅਜਿਹਾ, ਖਿਡਾਰੀ 'ਤੇ ਦਰਸ਼ਕ ਵੀ ਹੈਰਾਨ (ਵੀਡੀਓ)

Reported by:  PTC News Desk  Edited by:  Joshi -- November 09th 2018 05:17 PM -- Updated: November 09th 2018 05:23 PM
ਕ੍ਰਿਕੇਟ ਇਤਿਹਾਸ 'ਚ ਪਹਿਲੀ ਵਾਰ ਹੋਇਆ ਕੁਝ ਅਜਿਹਾ, ਖਿਡਾਰੀ 'ਤੇ ਦਰਸ਼ਕ ਵੀ ਹੈਰਾਨ (ਵੀਡੀਓ)

ਕ੍ਰਿਕੇਟ ਇਤਿਹਾਸ 'ਚ ਪਹਿਲੀ ਵਾਰ ਹੋਇਆ ਕੁਝ ਅਜਿਹਾ, ਖਿਡਾਰੀ 'ਤੇ ਦਰਸ਼ਕ ਵੀ ਹੈਰਾਨ (ਵੀਡੀਓ)

ਕ੍ਰਿਕੇਟ ਇਤਿਹਾਸ 'ਚ ਪਹਿਲੀ ਵਾਰ ਹੋਇਆ ਕੁਝ ਅਜਿਹਾ, ਖਿਡਾਰੀ 'ਤੇ ਦਰਸ਼ਕ ਵੀ ਹੈਰਾਨ (ਵੀਡੀਓ),ਨਵੀਂ ਦਿੱਲੀ: ਕ੍ਰਿਕੇਟ ਵਿੱਚ ਅਜਿਹੇ ਕਈ ਖਿਡਾਰੀ ਹਨ ਜੋ ਆਪਣੇ ਅਨੋਖੇ ਅੰਦਾਜ਼ ਲਈ ਜਾਣੇ ਜਾਂਦੇ ਹਨ। ਅਜੀਬੋ ਗਰੀਬ ਅੰਦਾਜ਼ ਵਿੱਚ ਗੇਂਦਬਾਜੀ ਕਰਨਾ ਜਾਂ ਫਿਰ ਅਜੀਬ ਤਰੀਕੇ ਨਾਲ ਸ਼ਾਟ ਲਗਾਉਣ ਜਿਹੇ ਬਹੁਤ ਕਾਰਨਾਮੇ ਕ੍ਰਿਕੇਟ ਦੇ ਮੈਦਾਨ 'ਤੇ ਵਾਪਰਦੇ ਰਹੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਖਿਡਾਰੀਆਂ ਦੀਆਂ ਇਸ ਤਰ੍ਹਾਂ ਦੀਆਂ ਹਰਕਤਾਂ ਨੂੰ ਕ੍ਰਿਕੇਟ ਪ੍ਰਸੰਸਕ ਕਈ ਸਾਲਾ ਤੱਕ ਯਾਦ ਰੱਖਦੇ ਹਨ ਅਤੇ ਇਹ ਕਦੇ ਨਾ ਭੁੱਲਣ ਵਾਲੇ ਪਲ ਬਣ ਜਾਂਦੇ ਹਨ। ਹੁਣ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਗੇਂਦਬਾਜ ਨੇ ਬੱਲੇਬਾਜ ਨੂੰ ਗੇਂਦ ਸੁੱਟਣ ਤੋਂ ਪਹਿਲਾਂ ਕੁੱਝ ਅਜਿਹਾ ਕਰ ਦਿੱਤਾ ਕਿ ਉਸ ਨੂੰ ਦੇਖ ਕੇ ਮੈਦਾਨ 'ਤੇ ਮੌਜੂਦ ਤਮਾਮ ਖਿਡਾਰੀ ਅਤੇ ਦਰਸ਼ਕ ਹੈਰਾਨ ਰਹਿ ਗਏ। ਹੋਰ ਪੜ੍ਹੋ: ਆਸਟ੍ਰੇਲੀਆ ਦੇ ਮੈਲਬਰਨ ‘ਚ ਦਹਿਸ਼ਤਗਰਦੀ ਹਮਲਾ, 1 ਦੀ ਮੌਤ 2 ਜ਼ਖਮੀ ਹੁਣ ਇਸ ਦੇ ਬਾਅਦ ਇਸ ਗੇਂਦਬਾਜ ਦਾ ਵੀਡੀਓ ਵਾਇਰਲ ਹੋ ਗਿਆ ਹੈ ਅਤੇ ਇਸ ਵਿੱਚ ਉਸ ਦੀ ਇਸ ਹਰਤਕ ਨੂੰ ਦੇਖ ਕੇ ਸਾਰੇ ਹੈਰਾਨ ਹਨ। ਇਸ ਵੀਡੀਓ ਨੂੰ ਸਾਬਕਾ ਭਾਰਤੀ ਸਪਿਨਰ ਬਿਸ਼ਨ ਸਿੰਘ ਬੇਦੀ ਨੇ ਵੀ ਆਪਣੇ ਟਵਿਟਰ ਅਕਾਉਂਟ ਉੱਤੇ ਸਾਂਝਾ ਕੀਤਾ ਹੈ। ਇਸ ਵੀਡੀਓ ਵਿੱਚ ਦਿਖ ਰਿਹਾ ਹੈ ਕਿ ਗੇਂਦਬਾਜ ਆਪਣੀ ਰਨਅਪ ਦੇ ਨਾਲ ਗੇਂਦ ਸੁੱਟਣ ਆਉਂਦਾ ਹੈ ਅਤੇ ਗੇਂਦ ਨੂੰ ਬੱਲੇਬਾਜ ਦੇ ਵੱਲ ਸੁੱਟਣ ਤੋਂ ਪਹਿਲਾਂ 360 ਡਿਗਰੀ ਘੁੰਮ ਜਾਂਦਾ ਹੈ।

—PTC News  

Top News view more...

Latest News view more...

PTC NETWORK