ਫਰਾਂਸ ਤੋਂ 5 ਰਾਫੇਲ ਲੜਾਕੂ ਜਹਾਜ਼ਾਂ ਨੇ ਭਰੀ ਉਡਾਣ, 29 ਜੁਲਾਈ ਨੂੰ ਪਹੁੰਚਣਗੇ ਭਾਰਤ
ਫਰਾਂਸ ਤੋਂ 5 ਰਾਫੇਲ ਲੜਾਕੂ ਜਹਾਜ਼ਾਂ ਨੇ ਭਰੀ ਉਡਾਣ, 29 ਜੁਲਾਈ ਨੂੰ ਪਹੁੰਚਣਗੇ ਭਾਰਤ:ਨਵੀਂ ਦਿੱਲੀ : 5 ਰਾਫੇਲ ਲੜਾਕੂ ਜਹਾਜ਼ਾਂ ਨੇ ਫਰਾਂਸ ਦੇ ਏਅਰਬੇਸ ਤੋਂ ਭਾਰਤ ਲਈ ਉਡਾਣ ਭਰ ਦਿੱਤੀ ਹੈ। ਦੁਨੀਆ ਦੇ ਸਭ ਤੋਂ ਤਾਕਤਵਰ ਲੜਾਕੂ ਜਹਾਜ਼ ਰਾਫੇਲ 29 ਜੁਲਾਈ ਨੂੰ ਭਾਰਤ ਪਹੁੰਚ ਜਾਣਗੇ। ਭਾਰਤੀ ਹਵਾਈ ਫ਼ੌਜ ਦੇ ਪਾਇਲਟ 7364 ਕਿਲੋਮੀਟਰ ਦੀ ਹਵਾਈ ਦੂਰੀ ਤੈਅ ਕਰਕੇ ਬੁੱਧਵਾਰ ਨੂੰ ਅੰਬਾਲਾ ਏਅਰਬੇਸ ਪਹੁੰਚਣਗੇ।
[caption id="attachment_420733" align="aligncenter" width="300"] ਫਰਾਂਸ ਤੋਂ 5 ਰਾਫੇਲ ਲੜਾਕੂ ਜਹਾਜ਼ਾਂ ਨੇ ਭਰੀ ਉਡਾਣ, 29 ਜੁਲਾਈ ਨੂੰ ਪਹੁੰਚਣਗੇ ਭਾਰਤ[/caption]
ਇਨ੍ਹਾਂ ਪੰਜ ਲੜਾਕੂ ਜਹਾਜ਼ਾਂ ਦੀ ਸੱਤ ਭਾਰਤੀ ਪਾਇਲਟ ਉਡਾਣ ਭਰ ਕੇ ਅੰਬਾਲਾ ਏਅਰ ਬੇਸ ਲਿਆ ਰਹੇ ਹਨ। ਇਨ੍ਹਾਂ ਰਾਫੇਲ ਜਹਾਜ਼ਾਂ ਦੇ ਰਵਾਨਾ ਹੋਣ ਤੋਂ ਪਹਿਲਾਂ ਫਰਾਂਸ 'ਚ ਭਾਰਤੀ ਦੂਤਾਵਾਸ ਨੇ ਰਾਫੇਲ ਜਹਾਜ਼ਾਂ ਅਤੇ ਭਾਰਤੀ ਹਵਾਈ ਸੈਨਾ ਦੇ ਪਾਇਲਟਾਂ ਦੀ ਤਸਵੀਰ ਵੀ ਜਾਰੀ ਕੀਤੀ ਹੈ।
[caption id="attachment_420732" align="aligncenter" width="300"]
ਫਰਾਂਸ ਤੋਂ 5 ਰਾਫੇਲ ਲੜਾਕੂ ਜਹਾਜ਼ਾਂ ਨੇ ਭਰੀ ਉਡਾਣ, 29 ਜੁਲਾਈ ਨੂੰ ਪਹੁੰਚਣਗੇ ਭਾਰਤ[/caption]
ਫਰਾਂਸ ਤੋਂ ਰਵਾਨਾ ਹੋਏ ਇਨ੍ਹਾਂ ਜਹਾਜ਼ਾਂ ਨੂੰ ਸੰਯੁਕਤ ਅਰਬ ਅਮੀਰਾਤ 'ਚ ਇਕ ਏਅਰਬੇਸ 'ਤੇ ਉਤਾਰਿਆ ਜਾਵੇਗਾ ਤੇ ਫਰਾਂਸ ਦੇ ਟੈਂਕਰ ਵਿਭਾਗ ਤੋਂ ਈਂਧਣ ਭਰਿਆ ਜਾਵੇਗਾ। ਇਸ ਤੋਂ ਬਾਅਦ ਜਹਾਜ਼ ਅੰਬਾਲਾ ਏਅਰਬੇਸ ਤੋਂ ਅੱਗੇ ਦਾ ਸਫ਼ਰ ਤਹਿ ਕਰਨਗੇ। ਇਨ੍ਹਾਂ ਨੂੰ ਅੰਬਾਲਾ ਦੇ ਏਅਰਫੋਰਸ ਸਟੇਸ਼ਨ 'ਤੇ 29 ਜੁਲਾਈ ਨੂੰ ਹਵਾਈ ਫ਼ੌਜ 'ਚ ਸ਼ਾਮਲ ਕੀਤਾ ਜਾਵੇਗਾ।
[caption id="attachment_420731" align="aligncenter" width="275"]
ਫਰਾਂਸ ਤੋਂ 5 ਰਾਫੇਲ ਲੜਾਕੂ ਜਹਾਜ਼ਾਂ ਨੇ ਭਰੀ ਉਡਾਣ, 29 ਜੁਲਾਈ ਨੂੰ ਪਹੁੰਚਣਗੇ ਭਾਰਤ[/caption]
ਭਾਰਤ ਦੇ ਇਹ ਜਹਾਜ਼ ਪਹਿਲਾਂ ਮਈ 'ਚ ਮਿਲਣ ਵਾਲੇ ਸੀ ਪਰ ਕੋਰੋਨਾ ਕਾਰਨ ਇਨ੍ਹਾਂ ਦੇ ਮਿਲਣ 'ਚ ਦੋ ਮਹੀਨੇ ਦੀ ਦੇਰੀ ਹੋ ਗਈ ਹੈ। ਰਾਫੇਲ ਜਹਾਜ਼ਾਂ ਦੀ ਪਹਿਲੀ ਖੇਪ 'ਚ 6 ਜੈਟ ਭਾਰਤ ਨੂੰ ਮਿਲਣ ਨੇ ਹਨ। ਭਾਰਤ ਤੇ ਫਰਾਂਸ 'ਚ ਹੋਏ ਸਮਝੌਤੇ ਤਹਿਤ ਪੂਰੀ ਤਿਆਰ 36 ਰਾਫੇਲ ਜੈਟ ਸਤੰਬਰ 2022 ਤੱਕ ਆਉਣੇ ਹਨ। ਪਹਿਲਾਂ ਰਾਫੇਲ ਜਹਾਜ਼ ਨੂੰ ਅਕਤੂਬਰ 2019 'ਚ ਭਾਰਤ ਨੂੰ ਸੌਂਪਿਆ ਗਿਆ ਸੀ।
ਵੋਟ ਕਰਨ ਲਈ ਇਸ ਲਿੰਕ 'ਤੇ ਕਰੋ ਕਲਿੱਕ :https://www.ptcnews.tv/poll-question-27-7-2020p/
ਦੱਸ ਦੇਈਏ ਕਿ ਭਾਰਤ ਨੇ ਸਤੰਬਰ 2016 'ਚ ਫਰਾਂਸ ਨਾਲ ਲਗਭਗ 58 ਹਜ਼ਾਰ ਕਰੋੜ ਰੁਪਏ 'ਚ 36 ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਲਈ ਇਕ ਅੰਤਰ-ਸਰਕਾਰੀ ਸਮਝੌਤਾ ਕੀਤਾ ਸੀ। ਇਹ ਜਹਾਜ਼ ਕਈ ਸ਼ਕਤੀਸ਼ਾਲੀ ਹਥਿਆਰ ਲਿਜਾਣ ਦੇ ਸਮਰੱਥ ਹੈ।
-PTCNews