ਚਲਦੀ ਬੱਸ 'ਚ ਲੱਗੀ ਅੱਗ, ਇੱਕ ਮਹਿਲਾ ਹਲਾਕ, ਵੀਡੀਓ ਤੇਜ਼ੀ ਨਾਲ ਵਾਇਰਲ
ਸੂਰਤ: ਗੁਜਰਾਤ ਦੇ ਸੂਰਤ ਵਿੱਚ ਮੰਗਲਵਾਰ ਰਾਤ ਇੱਕ ਨਿੱਜੀ ਲਗਜ਼ਰੀ ਬੱਸ 'ਚ ਅੱਗ ਲੱਗ ਗਈ ਜਿਸ ਕਰਕੇ ਬੱਸ 'ਚ ਸਵਾਰ ਇੱਕ ਮਹਿਲਾ ਦੀ ਮੌਤ ਹੋ ਗਈ। ਇਸ ਹਾਦਸੇ ਦੀ ਇੱਕ ਵੀਡੀਓ ਵੀ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਹਲਾਕ ਹੋਈ ਮਹਿਲਾ ਬੱਸ ਦੀ ਖਿੜਕੀ ਤੋਂ ਚੀਖਾਂ ਮਾਰ ਅਤੇ ਹੱਥ ਹਿੱਲਾ ਮਦਦ ਦੀ ਗੁਹਾਰ ਲੱਗਾ ਰਹੀ ਹੈ ਪਰ ਅਫਸੋਸ ਕੋਈ ਵੀ ਉਸਦੀ ਮਦਦ ਕਰਨ ਤੋਂ ਅਸਮਰਥ ਸੀ। ਇਹ ਵੀ ਪੜ੍ਹੋ: ਕੋਰੋਨਾ ਕਾਰਨ DGCA ਨੇ ਫਰਵਰੀ ਤੱਕ ਇੰਟਰਨੈਸ਼ਨਲ ਫਲਾਈਟ 'ਤੇ ਲਗਾਈ ਰੋਕ ਇਹ ਵੀਡੀਓ ਤੁਹਾਨੂੰ ਤੰਗ ਕਰ ਸਕਦੀ ਹੈ, ਵੀਡੀਓ ਆਪਣੀ ਸੂਝ ਨਾਲ ਵੇਖੋ। ਹਾਦਸੇ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋਇਆ ਹੈ ਜਿਸਨੂੰ ਸੂਰਤ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸੂਰਤ ਦੇ ਮੁੱਖ ਦਮਕਲ ਅਧਿਕਾਰੀ ਬਸੰਤ ਪਾਰਿਕ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚੋਂ ਇਹ ਜਾਣਕਾਰੀ ਹਾਸਿਲ ਹੋਈ ਹੈ ਕਿ ਬੱਸ ਵਿੱਚ ਅੱਗ ਸ਼ੋਟ ਸਰਕਟ ਕਰਕੇ ਲੱਗੀ ਹੈ। ਤਾਰਾਂ ਦੇ ਚਲਦੇ ਰਹਿਣ ਕਰਕੇ ਗਰਮੀ ਬਹੁਤ ਵੱਧ ਗਈ ਜਿਸਦੇ ਨਤੀਜੇ ਵਜੋਂ ਏਸੀ ਦੇ ਕਨਫ਼੍ਰੇਸਰ 'ਚ ਧਮਾਕਾ ਹੋ ਗਿਆ ਅਤੇ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ। ਸਥਾਨਕ ਲੋਕਾਂ ਦੇ ਮੁਤਾਬਕ, ਜਦੋਂ ਬੱਸ ਨੇ ਕਟਾਰਗਾਮ ਖੇਤਰ ਤੋਂ ਭਾਵਨਗਰ ਲਈ ਯਾਤਰਾ ਸ਼ੁਰੂ ਕੀਤੀ ਸੀ ਤਾਂ ਉਸ ਵੇਲੇ ਬੱਸ ਵਿੱਚ ਬਹੁਤ ਘੱਟ ਯਾਤਰੀ ਸਨ। ਪਾਰਿਕ ਦਾ ਕਹਿਣਾ ਕਿ ਜਦੋਂ ਬੱਸ ਰਾਤ ਕਰੀਬ ਸਾਢੇ ਨੌਂ ਵਜੇ ਹੋਰ ਯਾਤਰੂਆਂ ਨੇ ਲੈਣ ਲਈ ਹੀਰਾਬਾਗ਼ ਸਰਕਲ ਪਹੁੰਚੀ ਤਾਂ ਅਚਾਨਕ ਹੀ ਚਿੰਗਾਰੀਆਂ ਮਗਰੋਂ ਧਮਾਕੇ ਨਾਲ ਬੱਸ ਵਿੱਚ ਅੱਗ ਲੱਗ ਗਈ। ਇਹ ਵੀ ਪੜ੍ਹੋ: ਅਮਰੀਕਾ 'ਚ 5 ਜੀ ਬਣਿਆ ਏਅਰ ਇੰਡੀਆ ਲਈ ਵੱਡੀ ਆਫਤ, ਜਾਣੋ ਕਾਰਨ ਪਿੱਛੋਂ ਆਉਂਦੇ ਇੱਕ ਬੱਸ ਦੇ ਡਰਾਈਵਰ ਨੇ ਵੇਖਿਆ ਅਤੇ ਅੱਗ ਲੱਗਣ ਵਾਲੀ ਬੱਸ ਦੇ ਡਰਾਈਵਰ ਨੂੰ ਇਸਦੀ ਜਾਣਕਾਰੀ ਦਿੱਤੀ। ਡਰਾਈਵਰ ਨੇ ਤੁਰੰਤ ਹੀ ਬੱਸ ਖੜ੍ਹਾ ਦਿੱਤੀ ਅਤੇ ਯਾਤਰੀਆਂ ਨੂੰ ਬੱਸ ਖਾਲੀ ਕਰਨ ਲਈ ਕਿਹਾ, ਪਰ 2-3 ਮਿੰਟ ਵਿੱਚ ਹੀ ਬੱਸ 'ਚ ਭਿਆਨਕ ਅੱਗ ਫੈਲ ਗਈ ਤੇ ਵੇਖਦਿਆਂ ਹੀ ਵੇਖਦਿਆਂ ਅੱਗ ਨੇ ਬੱਸ ਵਿੱਚ ਸਭ ਕੁੱਝ ਸੁਆਹ 'ਚ ਬਦਲ ਦਿੱਤਾ। -PTC News