ਪੇਂਟ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ
ਜਲੰਧਰ : ਜਲੰਧਰ ਵਿਖੇ ਸੋਢਲ ਚੌਕ ਸਥਿਤ ਫੈਕਟਰੀ ਵਿੱਚ ਪੇਂਟ ਬਣਾਉਣ ਵਾਲੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਇਸ ਅੱਗ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਸਪੱਸ਼ਟ ਪਤਾ ਨਹੀਂ ਲੱਗਿਆ ਹੈ। ਮੁੱਢਲੀ ਜਾਂਚ ਦੌਰਾਨ ਅੱਗ ਲੱਗਣ ਕਾਰਨ ਬਿਜਲੀ ਸਪਾਰਕ ਮੰਨਿਆ ਜਾ ਰਿਹਾ ਹੈ। ਜਲੰਧਰ ਦੇ ਇੰਡਸਟ੍ਰੀਅਲ ਇਲਾਕੇ ਨਾਲ ਲੱਗਦੇ ਸੋਢਲ ਰੋਡ ਉਤੇ ਸਥਿਤ ਇਕ ਫੈਕਟਰੀ ਨੂੰ ਅੱਗ ਭਿਆਨਕ ਅੱਗ ਲੱਗ ਗਈ। ਫੈਕਟਰੀ ਅੰਦਰੋਂ ਆ ਰਹੀਆਂ ਧਮਾਕੇ ਦੀਆਂ ਆਵਾਜ਼ਾਂ ਕਾਰਨ ਸਾਰਾ ਇਲਾਰਾ ਦਹਿਲ ਉਠਿਆ ਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਾਣਕਾਰੀ ਅਨੁਸਾਰ ਭਾਰਦਵਾਜ ਪੇਂਟ ਅਤੇ ਕੈਮੀਕਲ ਫੈਕਟਰੀ ਸੋਢਰ ਰੋਡ ਇੰਡਸਟ੍ਰੀਅਲ ਏਰੀਏ ਵਿੱਚ ਵੀਰਵਾਰ ਸ਼ਾਮ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਫੈਕਟਰੀ ਵਿੱਚ ਭੱਜਦੌੜ ਮਚ ਗਈ। ਫੈਕਟਰੀ ਦੇ ਮੁਲਾਜ਼ਮ ਤੁਰੰਤ ਫੈਕਟਰੀ ਤੋਂ ਬਾਹਰ ਭੱਜੇ। ਘਟਨਾ ਦੀ ਸੂਚਨਾ ਮਿਲਦੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਮੌਕੇ ਉਤੇ ਪੁੱਜ ਗਈਆਂ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਕਾਫੀ ਮੁਸ਼ੱਕਤ ਨਾਲ ਅੱਗ ਉਤੇ ਕਾਬੂ ਪਾਇਆ। ਅੱਗ ਲੱਗਣ ਨਾਲ ਫੈਕਟਰੀ ਵਿੱਚ ਕਈ ਧਮਾਕੇ ਹੋਏ ਜਿਸ ਕਾਰਨ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਵਿਖਾਈ ਦੇ ਰਹੀਆਂ ਸਨ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਧਮਾਕਿਆਂ ਦੀ ਆਵਾਜ਼ ਕਾਰਨ ਨੇੜੇ ਦੇ ਘਰਾਂ ਦੇ ਲੋਕ ਬਾਹਰ ਨਿਕਲ ਗਏ। ਲੋਕ ਕਾਫੀ ਘਬਰਾ ਰਗਏ ਸਨ। ਇਸ ਅੱਗ ਨਾਲ ਫੈਕਟਰੀ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਕਿਉਂਕਿ ਮੁਲਾਜ਼ਮ ਚੌਕਸੀ ਵਰਤੇ ਜਲਦੀ ਫੈਕਟਰੀ ਵਿਚੋਂ ਬਾਹਰ ਆ ਗਏ। ਜ਼ਿਕਰਯੋਗ ਹੈ ਗਰਮੀ ਤੇ ਹੋਰ ਕਾਰਨਾਂ ਕਰ ਕੇ ਸ਼ਹਿਰ ਵਿਚ ਅੱਗ ਲੱਗਣ ਦੀਆਂ ਕਾਫੀ ਘਟਨਾਵਾਂ ਵਾਪਰ ਰਹੀਆਂ ਹਨ। ਇਹ ਵੀ ਪੜ੍ਹੋ : ਹੁਣ ਪੰਜਾਬ ਦੀਆਂ ਸਰਕਾਰੀ ਬੱਸਾਂ ਜਾਣਗੀਆਂ ਦਿੱਲੀ ਹਵਾਈ ਅੱਡੇ, ਟਾਈਮ ਟੇਬਲ ਜਾਰੀ