ਹਰਮੀਤ ਸਿੰਘ ਪਠਾਣ ਮਾਜਰਾ ਦੀ ਦੂਜੀ ਪਤਨੀ ਗੁਰਪ੍ਰੀਤ ਦੇ ਖ਼ਿਲਾਫ਼ ਪਟਿਆਲਾ 'ਚ FIR ਦਰਜ
ਚੰਡੀਗੜ੍ਹ: ਹਰਮੀਤ ਸਿੰਘ ਪਠਾਨਮਾਜਰਾ ਦੀ ਦੂਜੀ ਪਤਨੀ ਗੁਰਪ੍ਰੀਤ 'ਤੇ ਪਟਿਆਲਾ 'ਚ FIR ਦਰਜ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ FIR ਆਈ.ਟੀ.ਐਕਟ ਤਹਿਤ ਵੀਡੀਓ ਵਾਇਰਲ ਕਰਨ ਦੇ ਜੁਰਮ ਤਹਿਤ ਦਰਜ ਕੀਤੀ ਗਈ। ਹਰਮੀਤ ਪਠਾਨਮਾਜਰਾ ਨੇ ਸ਼ਿਕਾਇਤ ਵਿੱਚ ਕਿਹਾ ਕਿ ਮੇਰੀ ਪਤਨੀ ਨੇ ਆਪਣੇ ਰਿਵਾਲਵਰ ਨਾਲ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ।
ਪਠਾਨਮਾਜਰਾ ਦੀ ਪਤਨੀ ਦੀ ਸ਼ਿਕਾਇਤ ’ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਵੀ ਸਾਹਮਣੇ ਆਈ ਹੈ ਕਿ ਪਠਾਨਮਾਜਰਾ ਦੀ ਪਤਨੀ ਦੇ ਘਰ ਵੀ ਪੁਲਿਸ ਵੱਲੋਂ ਰਾਤ ਇੱਕ ਵਜੇ ਛਾਪਾ ਮਾਰਿਆ ਗਿਆ। ਪੁਲਿਸ ਵੱਲੋਂ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
(ਰਵਿੰਦਰ ਸਿੰਘ ਮੀਤ ਦੀ ਰਿਪੋਰਟ )
ਇਹ ਵੀ ਪੜ੍ਹੋ : ਅਮਰਗੜ੍ਹ ਤੋਂ 'ਆਪ' ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਟਿਕਾਣਿਆਂ 'ਤੇ ED ਵੱਲੋਂ ਛਾਪੇਮਾਰੀ
-PTC News