ਕਾਂਗਰਸੀ ਆਗੂ ਵੜਿੰਗ ਤੇ ਖਹਿਰਾ ਖ਼ਿਲਾਫ਼ ਐਫਆਈਆਰ ਦਰਜ, ਜਾਣੋ ਪੂਰਾ ਮਾਮਲਾ
ਮੁਹਾਲੀ, 3 ਸਤੰਬਰ: ਐਸ.ਏ.ਐਸ.ਨਗਰ ਪੁਲਿਸ ਨੇ ਸ਼ਨਿਚਰਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਖਿਲਾਫ ਐਫਆਈਆਰ ਦਰਜ ਕੀਤੀ ਹੈ। ਉਨ੍ਹਾਂ ਦੋਵਾਂ 'ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਿਆਸੀ ਤੌਰ 'ਤੇ 'ਝੂਠੀ' ਅਤੇ 'ਮਨਘੜਤ' ਸੂਚੀ ਸਾਂਝੀ ਕਰਨ ਦੇ ਇਲਜ਼ਾਮ ਹੇਠ ਇਹ ਕੇਸ ਦਰਜ ਕੀਤਾ ਗਿਆ ਹੈ। ਜਿਸ ਪੋਸਟ ਪਿੱਛੇ ਕਾਂਗਰਸੀ ਆਗੂਆਂ 'ਤੇ ਮਾਮਲਾ ਦਰਜ ਹੋਇਆ ਉਸ ਵਿਚ ਪੰਜਾਬ ਦੀ 'ਆਪ' ਸਰਕਾਰ ਵੱਲੋਂ ਕਥਿਤ ਤੌਰ 'ਤੇ ਕੁੱਝ ਨਿਯੁਕਤੀਆਂ ਕੀਤੀਆਂ ਗਈਆਂ, ਜਿਸ 'ਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਥਿਤ ਤੌਰ 'ਤੇ 'ਦਸਤਖਤ' ਕੀਤੇ ਗਏ ਹਨ।
ਇਹ ਕੇਸ 'ਆਪ' ਦੀ ਐਸਏਐਸ ਨਗਰ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਕੌਰ ਦੀ ਸ਼ਿਕਾਇਤ 'ਤੇ ਭਾਰਤੀ ਦੰਡਾਵਲੀ ਦੀ ਧਾਰਾ 465 ਅਤੇ 471 ਅਤੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66 (ਡੀ) ਦੇ ਤਹਿਤ ਫੇਜ਼-1 ਦੇ ਥਾਣੇ 'ਚ ਦਰਜ ਕੀਤਾ ਗਿਆ। ਉਸਦਾ ਇਲਜ਼ਾਮ ਹੈ ਕਿ ਉਕਤ ਸੂਚੀ ਆਮ ਆਦਮੀ ਪਾਰਟੀ ਦਾ ਜਾਅਲੀ ਲੈਟਰਹੈੱਡ ਬਣਾ ਕੇ ਤਿਆਰ ਕੀਤੀ ਗਈ ਅਤੇ ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਦੇ ਜਾਅਲੀ ਦਸਤਖਤ ਵੀ ਕੀਤੇ ਗਏ ਹਨ। ਵੜਿੰਗ ਨੇ ਆਪਣੀ ਪੋਸਟ 'ਚ ਕਿਹਾ ਸੀ ਕਿ ਪੰਜਾਬ ਸਰਕਾਰ ਨੂੰ ਦਿੱਲੀ ਤੋਂ ਰਿਮੋਟ ਕੰਟਰੋਲ ਨਾਲ ਚਲਾਉਣ ਬਾਰੇ ਲੋਕਾਂ ਦਾ ਖਦਸ਼ਾ ਸਹੀ ਸਾਬਤ ਹੋ ਰਿਹਾ ਹੈ। ਹਾਲਾਂਕਿ 'ਆਪ' ਪੰਜਾਬ ਨੇ ਇਸ ਪੱਤਰ ਨੂੰ ਫਰਜ਼ੀ ਦੱਸਿਆ ਹੈ।It is now abundantly clear with documented evidence dat @BhagwantMann doesn’t have the authority to make Pb govt appointments as they’re approved by @ArvindKejriwal.Had they been Aap party appointments it would be justified by Kejriwal being party head but govt posts unacceptable pic.twitter.com/EtNlWHWMzN — Sukhpal Singh Khaira (@SukhpalKhaira) September 2, 2022
ਇਸ ਦੌਰਾਨ ਖਹਿਰਾ ਨੇ ਵੀ ਟਵਿੱਟਰ 'ਤੇ ਜਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਕੇਸ ਦਰਜ ਕਰਨ ਦੀ ਚੁਣੌਤੀ ਦਿੱਤੀ ਹੈ। ਕਾਂਗਰਸੀ ਆਗੂ ਦਾ ਕਹਿਣਾ ਕਿ ਅਰਵਿੰਦ ਕੇਜਰੀਵਾਲ 'ਤੇ ਇੱਕ ਟਵਿੱਟਰ ਪੋਸਟ ਲਈ ਉਨ੍ਹਾਂ 'ਤੇ ਅਤੇ ਰਾਜਾ ਵੜਿੰਗ ਦੇ ਖਿਲਾਫ ਐਫਆਈਆਰ ਦਰਜ ਕਰਨ ਅਤੇ ਇਸ "ਲਵ-ਲੈਟਰ" ਦਾ ਉਹ ਸੁਆਗਤ ਕਰਦੇ ਹਨ।ਗੱਲ੍ਹ knowledge ਸ਼ੇਅਰ ਕਰਨ ਦੀ ਹੋਈ ਸੀ ਕੁਰਸੀ ਦੀ ਨਹੀਂ @ArvindKejriwal
ਦਿੱਲੀ ਦੇ ਮੁੱਖ ਮੰਤਰੀ ਦੁਆਰਾ ਪੰਜਾਬ ਦੇ ਰਾਜ ਚੇਅਰਮੈਨਾਂ ਦੀ ਨਿਯੁਕਤੀ ਸੂਬੇ ਦੀ ਲੀਡਰਸ਼ਿਪ ਨੂੰ ਕਮਜ਼ੋਰ ਕਰਦੀ ਹੈ ਅਤੇ ਆਪ ਪਾਰਟੀ ਵਿਚ ਖਿੱਚੋਤਾਣ ਦਿਖਾਉਂਦੀ ਹੈ। All well @AAPPunjab? pic.twitter.com/sbxvbjLIFE — Amarinder Singh Raja Warring (@RajaBrar_INC) September 2, 2022
ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਵੱਲੋਂ 'ਸ਼ਰਾਬ ਨੀਤੀ' ਅਤੇ 'ਨਾਜਾਇਜ਼ ਮਾਈਨਿੰਗ' ਦੀ ਸੀ.ਬੀ.ਆਈ ਜਾਂਚ ਦੀ ਮੰਗ -PTC NewsIn the same words of @ArvindKejriwal i welcome his sponsored “Love-Letter”registering Fir against me & @RajaBrar_INC for a Twitter post.Will @BhagwantMann dare register Fir against Kejriwal for faking to be Aap Pb Convenor for Z-Plus security at d cost of Pb!This is pure hatred ! pic.twitter.com/APSTqoTVAt — Sukhpal Singh Khaira (@SukhpalKhaira) September 3, 2022