ਪਾਵਰਕਾਮ 'ਤੇ ਛਾਇਆ ਵਿੱਤੀ ਸੰਕਟ, 26 ਬੈਂਕਾਂ ਤੋਂ 1000 ਕਰੋੜ ਰੁਪਏ ਦੇ ਕਰਜ਼ੇ ਦੀ ਕੀਤੀ ਮੰਗ
ਚੰਡੀਗੜ੍ਹ: ਪੰਜਾਬ ਉੱਤੇ ਜਿੱਥੇ ਬਿਜਲੀ ਦਾ ਸੰਕਟ ਛਾਇਆ ਹੋਇਆ ਹੈ ਉੱਥੇ ਹੀ ਹੁਣ ਪਾਵਰਕਾਮ ਉੱਤੇ ਵਿੱਤੀ ਸੰਕਟ ਛਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਪਾਵਰਕਾਮ ਨੂੰ ਸਬਸਿਡੀ ਦਾ ਬਕਾਇਆ ਨਾ ਮਿਲਣ ਕਰ ਕੇ ਵਿੱਤੀ ਸੰਕਟ ਖੜ੍ਹਾ ਹੋ ਗਿਆ। ਪਾਵਰਕਾਮ ਨੇ ਵਿੱਤੀ ਸੰਕਟ ਨੂੰ ਦੂਰ ਕਰਨ ਲਈ 26 ਬੈਂਕਾਂ ਤੋਂ 1000 ਕਰੋੜ ਰੁਪਏ ਦੇ ਕਰਜ਼ੇ ਦੀ ਮੰਗ ਕੀਤੀ ਹੈ। ਪਾਵਰਕਾਮ ਨੇ ਕਰਜ਼ੇ ਲਈ 15 ਜੂਨ ਤੱਕ 26 ਬੈਂਕਾਂ ਨੂੰ ਲਿਖਿਆ ਹੈ ਕਿ ਆਪਣੀਆਂ ਆਪਣੀਆਂ ਕੁਟੇਸ਼ਨਾਂ ਭੇਜੀਆਂ ਜਾਣ ਅਤੇ ਇਹ ਕਰਜ਼ਾ 10 ਸਾਲਾਂ ਵਿਚ 28 ਕਿਸ਼ਤਾਂ ਰਾਂਹੀ ਮੋੜਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਨੇ 31 ਮਾਰਚ ਤੱਕ 9020 ਹਜ਼ਾਰ ਕਰੋੜ ਦੀ ਸਬਸਿਡੀ ਪਾਵਰਕਾਮ ਨੂੰ ਦੇਣੀ ਸੀ ਅਤੇ ਇਸ ਦਾ ਹਵਾਲਾ ਦਿੰਦੇ ਹੋਏ ਪਾਵਰਕਾਮ ਇੱਕ ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਲੈਣ ਦੀ ਕੁਟੇਸ਼ਨਾਂ ਦੀ ਮੰਗ ਕੀਤੀ ਹੈ। ਉਥੇ ਹੀ ਜ਼ਿਕਰਯੋਗ ਹੈ ਕਿ ਪਾਵਰਕਾਮ ਵੱਲੋਂ ਪਿਛਲੇ ਮਹੀਨੇ ਵੀ 500 ਕਰੋੜ ਦਾ ਕਰਜ਼ਾ ਲਿਆ ਸੀ। ਉਧਰ ਕੇਂਦਰ ਸਰਕਾਰ ਦੀਆਂ ਹਦਾਇਤਾਂ ਤੇ ਪਾਵਰਕਾਮ ਵੱਲੋਂ ਵਿਦੇਸ਼ੀ ਕੋਲੇ ਦੇ ਗਲੋਬਲ ਟੈਂਡਰ ਕੱਢਣ ਦੀ ਪ੍ਰੀਕ੍ਰਿਆ ਅਰੰਭੀ ਹੋਈ ਹੈ।ਪਾਵਰਕਾਮ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਝੋਨੇ ਦੇ ਸੀਜ਼ਨ ਲਈ ਨਿਰੰਤਰ ਬਿਜਲੀ ਦੀ ਸਪਲਾਈ ਲਈ ਲਿਕੂਉਡੀਟੀ ਦੀ ਜ਼ਰੂਰਤ ਹੈ। ਬਿਜਲੀ ਬੋਰਡ ਦਾ ਕਹਿਣਾ ਹੈ ਕਿ ਝੋਨੇ ਦੇ ਸ਼ੀਜਨ ਮੌਕੇ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਕਰਜ਼ਾ ਲੈਣ ਦੀ ਜਰੂਰਤ ਪੈ ਗਈ। ਇਹ ਵੀ ਪੜ੍ਹੋ:PSPCL ਤੇ PSTCL ਦੇ ਡਾਇਰੈਕਟਰਾਂ ਦੇ ਕਾਰਜਕਾਲ ’ਚ ਵਾਧਾ -PTC News