ਵਿੱਤ ਮੰਤਰੀ ਨੇ PUNBUS ਅਤੇ PRTC ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਨ ਦਾ ਦਿੱਤਾ ਭਰੋਸਾ: ਰੇਸ਼ਮ ਸਿੰਘ ਗਿੱਲ
ਚੰਡੀਗੜ੍ਹ: ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕ੍ਰੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਸਬ ਕਮੇਟੀ ਅਤੇ ਟਰਾਸਪੋਰਟ ਦੇ ਉੱਚ ਅਧਿਕਾਰੀਆਂ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ। ਮੀਟਿੰਗ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਜਥੇਬੰਦੀ ਤੋ ਸੁਝਾਅ ਮੰਗੇ ਗਏ। ਜਥੇਬੰਦੀ ਵੱਲੋਂ ਟਰਾਂਸਪੋਰਟ ਵਿਭਾਗ ਵਿੱਚ ਸਮੇਂ ਦੀਆਂ ਸਰਕਾਰਾਂ ਵੱਲੋਂ ਸਮੇਂ-ਸਮੇਂ ਉੱਤੇ ਜੋ ਆਉਟ ਸੋਰਸਿੰਗ ਉੱਤੇ ਭਰਤੀ ਕੀਤੇ ਗਏ ਹਨ ਉਹ ਅਖਬਾਰਾਂ ਰਾਹੀਂ ਐਡ ਦੇ ਕੇ ਅਤੇ ਵਿਭਾਗ ਦੁਆਰਾ ਬਣਾਈਆਂ ਕਮੇਟੀਆ ਰਾਹੀ ਪ੍ਰਕਿਰਿਆ ਪੂਰੀ ਕਰਕੇ ਵੱਖ ਵੱਖ ਕੈਟਾਗਿਰੀਆ ਵਿੱਚ ਡਿਊਟੀਆਂ ਨਿਭਾ ਰਹੇ ਹਨ। ਜਿਨਾਂ ਨੂੰ ਵਿਭਾਗ ਵਿੱਚ ਰੈਗੂਲਰ ਕਰਨ ਨਾਲ ਕੋਈ ਵਿੱਤੀ ਬੋਝ ਨਹੀ ਸਗੋ ਆਉਟਸੋਰਸ਼ ਏਜੰਸੀਆ ਰਾਹੀ ਪਨਬੱਸ /ਪੀ ਆਰ ਟੀ ਸੀ ਦਾ ਲੱਗਭਗ 20 ਕਰੋੜ ਸਲਾਨਾ ਜੀ ਐਸ ਟੀ ਅਤੇ ਕਮਿਸ਼ਨ ਦੇ ਰੂਪ ਵਿੱਚ ਵਿਭਾਗ ਨੂੰ ਚੂਨਾ ਲੱਗ ਰਿਹਾ ਹੈ ਉਹ ਵੀ ਬਚਦਾ ਹੈ, ਜਿਸ ਕਰਕੇ ਵਿਭਾਗ ਵਿੱਚੋ ਠੇਕੇਦਾਰ ਨੂੰ ਬਾਹਰ ਕਰਕੇ ਕਰੋੜਾਂ ਰੁਪਿਆਂ ਵਿਭਾਗ ਦਾ ਬਚਾਇਆ ਜਾ ਸਕਦਾ ਹੈ। ਪਨਬੱਸ ਅਤੇ ਪੀ ਆਰ ਟੀ ਸੀ ਵਿੱਚ ਕ੍ਰੰਟਰੈਕਟ ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਕੋਈ ਵੀ ਕਨੂੰਨੀ ਅੜਿਕਾ ਨਹੀ ਆਉਦਾ, ਇਹ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਅਤੇ ਨਿਯਮਾਂ ਅਨੁਸਾਰ ਭਰਤੀ ਕੀਤੇ ਗਏ ਹਨ। ਉਨ੍ਹਾਂ ਨੇ ਸਬ ਕਮੇਟੀ ਦੀ ਮੀਟਿੰਗ ਵਿੱਚ ਕਿਹਾ ਹੈ ਕਿ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ 2021 ਵਿੱਚ 3 ਸਾਲ ਵਾਲੇ ਹੀ ਪੱਕੇ ਕੀਤੇ ਗਏ ਹਨ। ਯੂਨੀਅਨ ਵੱਲੋਂ ਬੱਸਾਂ ਰੋਡਵੇਜ਼ ਵਿੱਚ ਮਰਜ਼ ਕਰਨ ਅਤੇ ਉਸ ਸਬੰਧੀ ਕੋਰਟ ਵਿੱਚ ਪਨਬੱਸ ਦੇ ਮੁਲਾਜ਼ਮਾਂ ਵੱਲੋਂ ਕੇਸ ਜਿੱਤਣ ਉੱਤੇ ਵਿਭਾਗ ਵੱਲੋਂ ਹਾਈਕੋਰਟ ਵਿੱਚ ਅੱਗੇ ਤੋਂ ਬੱਸਾਂ ਨਾ ਮਰਜ਼ ਕਰਨ ਅਤੇ ਮੁਲਾਜ਼ਮਾਂ ਨੂੰ ਨਾ ਪੱਕਾ ਕਰਨ ਨੂੰ ਲੈ ਕੇ ਹਲਫ਼ੀਆ ਬਿਆਨ ਦੇ ਕੇ ਰੋਕ ਲਗਾਈ ਹੈ। ਯੂਨੀਅਨ ਨੇ ਮੀਟਿੰਗ ਵਿੱਚ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਆਊਟ ਸੋਰਸਿੰਗ ਉੱਤੇ ਭਰਤੀ ਨਾ ਕੀਤੀ ਜਾਵੇ। ਇਸ ਮੀਟਿੰਗ ਵਿੱਚ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕ੍ਰੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੂਬਾ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ, ਹਰਕੇਸ਼ ਕੁਮਾਰ ਵਿੱਕੀ, ਕਲਵੰਤ ਸਿੰਘ, ਜਲੋਰ ਸਿੰਘ, ਰਮਨਦੀਪ ਸਿੰਘ, ਗੁਰਪ੍ਰੀਤ ਪੰਨੂੰ, ਜਗਤਾਰ ਸਿੰਘ, ਤਰਸੇਮ ਸਿੰਘ, ਗੁਰਪ੍ਰੀਤ ਸਿੰਘ, ਸੋਹਣ ਸਿੰਘ ਆਦਿ ਆਗੂ ਹਾਜ਼ਰ ਹੋਏ। ਇਹ ਵੀ ਪੜ੍ਹੋ:ਲੁਧਿਆਣਾ 'ਚ ਮੁੜ ਕੋਰੋਨਾ ਦਾ ਕਹਿਰ, 52 ਪੌਜ਼ੀਟਿਵ ਤੇ ਇੱਕ ਦੀ ਹੋਈ ਮੌਤ -PTC News