Mon, Dec 23, 2024
Whatsapp

ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ

Reported by:  PTC News Desk  Edited by:  Shanker Badra -- June 30th 2021 11:05 AM -- Updated: June 30th 2021 11:30 AM
ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ  ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ

ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ

ਮੁੰਬਈ : ਮਸ਼ਹੂਰ ਅਦਾਕਾਰਾ ਮੰਦਿਰਾ ਬੇਦੀ (Mandira Bedi )ਦੇ ਪਤੀ ਰਾਜ ਕੌਸ਼ਲ (Raj Kaushal ) ਦਾ 49 ਸਾਲ ਦੀ ਉਮਰ ਵਿਚ ਅੱਜ ਸਵੇਰੇ ਦਿਲ ਦਾ ਦੌਰਾ (Raj Kaushal dies )ਪੈਣ ਨਾਲ ਦੇਹਾਂਤ ਹੋ ਗਿਆ ਹੈ। ਖ਼ਬਰਾਂ ਮੁਤਾਬਕ ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਨਾਲ ਹੋਇਆ ਹੈ। ਮੰਦਿਰਾ ਬੇਦੀ ਅਤੇ ਰਾਜ ਕੌਸ਼ਲ ਦੇ 2 ਬੱਚੇ ਹਨ। ਮੰਦਿਰਾ ਬੇਦੀ ਅਤੇ ਰਾਜ ਕੌਸ਼ਲ ਦਾ ਵਿਆਹ 1999 ਵਿਚ ਹੋਇਆ ਸੀ। ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਯੂਨੀਵਰਸਿਟੀਆਂ ਅਤੇ ਸਕਿਲ ਡਿਵੈਲਪਮੈਂਟ ਸੈਂਟਰ ਖੋਲ੍ਹਣ ਨੂੰ ਲੈ ਕੇ ਵੱਡੀ ਖ਼ਬਰ ਮੰਨੇ - ਪ੍ਰਮੰਨੇ ਸਿਲੇਬ੍ਰਿਟੀ ਫੋਟੋਗ੍ਰਾਫਰ ਵਿਰਲ ਭਯਾਨੀ ਨੇ ਵੀ ਰਾਜ ਕੌਸ਼ਲ ਦੇ ਦੇਹਾਂਤ ਦੀ ਖ਼ਬਰ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਰਾਜ ਕੌਸ਼ਲ ਦੇ ਪਰਿਵਾਰ ਦੀ ਫੋਟੋ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, 'ਅਸੀਂ ਲੋਕ ਇਕਦਮ ਸਦਮੇ ਵਿਚ ਹਾਂ, ਮੰਦਿਰਾ ਬੇਦੀ ਦੇ ਪਤੀ ਅਤੇ ਐਡ ਫਿਲਮਮੇਕਰ ਰਾਜ ਕੌਸ਼ਲ ਦਾ ਦਿਲ ਦਾ ਦੌਰਾ ਪੈਣ ਨਾਲ ਅੱਜ ਸਵੇਰ ਮੌਤ ਹੋ ਗਈ ਹੈ। [caption id="attachment_511101" align="aligncenter" width="300"] ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ[/caption] ਰਾਜ ਕੌਸ਼ਲ ਵੀ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਸੀ ਅਤੇ ਫਿਲਮ ਡਾਇਰੇਕਸ਼ਨ ਅਤੇ ਪ੍ਰੌਡਕਸ਼ਨ ਦਾ ਕੰਮ ਕਰਦੇ ਸੀ। ਰਾਜ ਕੌਸ਼ਲ ਨੇ 'ਪਿਆਰ ਮੈਂ ਕਭੀ ਕਭੀ', 'ਐਂਥਨੀ ਕੌਨ ਹੈ', 'ਸ਼ਾਦੀ ਕਾ ਲੱਡੂ', ਵਰਗੀਆਂ ਫ਼ਿਲਮਾਂ ਪਰਡੂਸ ਕੀਤੀਆਂ ਹਨ। ਮੰਦਿਰਾ ਬੇਦੀ ਅਤੇ ਰਾਜ ਕੌਸ਼ਲ ਨੇ ਲਵ ਮੈਰਿਜ ਕਾਰਵਾਈ ਸੀ। ਮੰਦਿਰਾ ਅਤੇ ਰਾਜ ਨੇ ਪਿਛਲੇ ਸਾਲ ਹੀ ਬੇਟੀ ਤਾਰਾ ਨੂੰ ਗੋਦ ਲਿਆ ਸੀ। [caption id="attachment_511094" align="aligncenter" width="300"] ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਇਨ੍ਹਾਂ ਸ਼ਰਤਾਂ ਤਹਿਤ IELTS ਇੰਸਟੀਚਿਊਟ ਖੋਲ੍ਹਣ ਦੀ ਮਨਜ਼ੂਰੀ , ਜਾਣੋ ਹੋਰ ਕੀ ਕੁਝ ਖੁੱਲ੍ਹੇਗਾ ਮੰਦਿਰਾ ਅਤੇ ਰਾਜ ਦੀ ਪਹਿਲੀ ਮੁਲਾਕਾਤ ਮੁਕੁਲ ਅਨੰਦ ਦੇ ਘਰ 1996 'ਚ ਹੋਈ ਸੀ ,ਜਿੱਥੇ ਮੰਦਿਰਾ ਆਡੀਸ਼ਨ ਦੇਣ ਪਹੁੰਚੀ ਸੀ। ਰਾਜ ਕੌਸ਼ਲ ਉਦੋਂ ਮੁਕੁਲ ਅਨੰਦ ਨਾਲ ਬਤੌਰ ਅਸਿਸਟੈਂਟ ਕੰਮ ਕਰ ਰਹੇ ਸਨ। ਦੋਂਨਾਂ ਨੇ 1999 ਵਿੱਚ 14 ਫ਼ਰਵਰੀ ਨੂੰ ਵਿਆਹ ਕਰਵਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਮੰਦਿਰਾ ਅਤੇ ਰਾਜ ਦੇ ਵਿਆਹ ਤੋਂ ਘਰ ਵਾਲੇ ਖੁਸ਼ ਨਹੀਂ ਸਨ। -PTCNews


Top News view more...

Latest News view more...

PTC NETWORK