Thu, Dec 12, 2024
Whatsapp

ਵਿੱਤੀ ਸੰਕਟ ਨਾਲ ਜੂਝ ਰਹੇ ਪਾਵਰਕੌਮ ਨੇ ਡਿਫਾਲਟਰ ਖਪਤਕਾਰਾਂ ਖ਼ਿਲਾਫ਼ ਵਿੱਢੀ ਕਾਰਵਾਈ

Reported by:  PTC News Desk  Edited by:  Jasmeet Singh -- April 26th 2022 09:04 PM
ਵਿੱਤੀ ਸੰਕਟ ਨਾਲ ਜੂਝ ਰਹੇ ਪਾਵਰਕੌਮ ਨੇ ਡਿਫਾਲਟਰ ਖਪਤਕਾਰਾਂ ਖ਼ਿਲਾਫ਼ ਵਿੱਢੀ  ਕਾਰਵਾਈ

ਵਿੱਤੀ ਸੰਕਟ ਨਾਲ ਜੂਝ ਰਹੇ ਪਾਵਰਕੌਮ ਨੇ ਡਿਫਾਲਟਰ ਖਪਤਕਾਰਾਂ ਖ਼ਿਲਾਫ਼ ਵਿੱਢੀ ਕਾਰਵਾਈ

ਮੋਹਾਲੀ, 26 ਅਪ੍ਰੈਲ 2022: ਵਿੱਤੀ ਸੰਕਟ ਨਾਲ ਜੂਝ ਰਹੇ ਪਾਵਰਕੌਮ ਨੇ ਡਿਫਾਲਟਰ ਖਪਤਕਾਰਾਂ ਖ਼ਿਲਾਫ਼ ਕਾਰਵਾਈ ਦਾ ਮਨ ਬਣਾ ਲਿਆ ਹੈ। ਪਾਵਰਕੌਮ ਨੇ ਸਰਕਾਰੀ ਤੇ ਗੈਰ ਸਰਕਾਰੀ ਖਪਤਕਾਰਾਂ ਨੂੰ ਬਕਾਇਆ ਬਿੱਲ ਰਾਸ਼ੀ ਤੁਰੰਤ ਜਮਾਂ ਕਰਵਾਉਣ ਦੀ ਅਪੀਲ ਕਰਨ ਦੇ ਨਾਲ ਅਜਿਹਾ ਨਾ ਹੋਣ ’ਤੇ ਬਿੱਲ ਕਨੈਕਸ਼ਨ ਕੱਟਣ ਦੀ ਸਖ਼ਤ ਚਿਤਾਵਨੀ ਵੀ ਦਿੱਤੀ ਗਈ ਹੈ। ਇਹ ਵੀ ਪੜ੍ਹੋ: ਆਰਥਿਕ ਤੰਗੀ ਦੇ ਚਲਦਿਆਂ ਪਿਤਾ ਨੇ 9 ਸਾਲਾ ਪੁੱਤ ਸਣੇ ਮਾਰੀ ਨਹਿਰ 'ਚ ਛਾਲ ਮੁੱਖ ਇੰਜੀਨੀਅਰ (ਵੰਡ) ਦੱਖਣ ਜ਼ੋਨ, ਪਟਿਆਲਾ ਵੱਲੋਂ ਦੱਖਣ ਜ਼ੋਨ ਅਧੀਨ ਆੳਂਦੇ ਪਟਿਆਲਾ, ਮੋਹਾਲੀ, ਰੋਪੜ, ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਅਧੀਨ ਪੈਂਦੇ ਨਿੱਜੀ ਅਤੇ ਸਰਕਾਰੀ ਡਿਫਾਲਟਰਾਂ ਵਿਰੁੱਧ ਬਿਜਲੀ ਬਿੱਲਾਂ ਦੀ ਖੜੀ ਬਕਾਇਆ ਰਾਸ਼ੀ ਨੂੰ ਉਗਰਾਹੁਣ ਲਈ 22 ਅਪ੍ਰੈਲ 2022 ਤੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦੇ ਸਿੱਟੇ ਵਜੋਂ 24 ਅਪ੍ਰੈਲ ਤੱਕ ਸਰਕਾਰੀ ਖਪਤਕਾਰਾਂ ਤੋਂ 352.55 ਲੱਖ ਰੁਪਏ ਅਤੇ ਗੈਰ ਸਰਕਾਰੀ ਖਪਤਕਾਰਾਂ ਤੋਂ 464.6 ਲੱਖ ਰੁਪਏ ਦੀ ਰਕਮ ਰਿਕਵਰ ਕੀਤੀ ਜਾ ਚੁੱਕੀ ਹੈ। ਇਸ ਤਰਾਂ ਹੁਣ ਤੱਕ ਕੁੱਲ 817.15 ਲੱਖ ਰੁਪਏ ਦੀ ਰਕਮ ਰਿਕਵਰ ਕੀਤੀ ਗਈ ਹੈ। ਇਸ ਰਿਕਵਰੀ ਮੁਹਿੰਮ ਦੌਰਾਨ ਧਿਆਨ ਵਿੱਚ ਆਇਆ ਹੈ ਕਿ ਖਪਤਕਾਰਾਂ ਦੇ ਬਿਜਲੀ ਸਪਲਾਈ ਕੁਨੈਕਸ਼ਨ ਕੱਟਣ ਨਾਲ ਉਨ੍ਹਾਂ ਵੱਲੋਂ ਰਕਮ ਭਰਵਾਉਣ ਉਪਰੰਤ ਕੁਨੈਕਸ਼ਨ ਨੂੰ ਮੁੜ ਚਾਲੂ ਕਰਵਾਉਣ ਲਈ ਕਈ ਵਾਰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਮੁੱਖ ਇੰਜੀਨੀਅਰ ਜ਼ੋਨ ਦੱਖਣ, ਇੰਜ. ਸੰਦੀਪ ਗੁਪਤਾ ਨੇ ਸਮੂਹ ਖਪਤਕਾਰਾਂ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਹੈ ਕਿ ਜਿਹੜੇ ਵੀ ਉਦਯੋਗਿਕ, ਵਪਾਰਿਕ, ਘਰੇਲੂ, ਟੈਂਪਰੇਰੀ ਆਦਿ ਸਰਕਾਰੀ ਜਾਂ ਗੈਰ ਸਰਕਾਰੀ ਖਪਤਕਾਰਾਂ ਵਿਰੁੱਧ ਬਿਜਲੀ ਬਿੱਲਾਂ ਦੀ ਬਕਾਇਆ ਰਕਮ ਖੜੀ ਹੈ ਉਹ ਇਸ ਰਕਮ ਦੀ ਨਗਦੀ ਜਾਂ ਮਹਿਕਮੇ ਵੱਲੋਂ ਜਾਰੀ ਵੱਖ ਵੱਖ ਡਿਜੀਟਲ ਮੋਡ ਦੀ ਸੁਵਿਧਾ ਮੁਤਾਬਿਕ ਆਪਣੀ ਰਕਮ ਤੁਰੰਤ ਜਮਾਂ ਕਰਵਾਉਣ। ਇਹ ਵੀ ਪੜ੍ਹੋ: ਪਟਿਆਲਾ ਦੇ ਅਰਬਨ ਅਸਟੇਟ ਮਾਰਕੀਟ ਵਿਚ ਚੱਲੀਆਂ ਗੋਲੀਆਂ, ਹਲਾਤ ਤਣਾਅਪੂਰਨ ਇਸ ਤੋਂ ਇਲਾਵਾ ਇੰਜੀਨੀਅਰ ਸੰਦੀਪ ਗੁਪਤਾ ਮੁੱਖ ਇੰਜੀਨੀਅਰ ਵੱਲੋਂ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਖਪਤਕਾਰਾਂ ਵੱਲੋਂ ਇਸ ਕੁਤਾਹੀ ਰਕਮ ਦੀ ਕੀਤੀ ਅਦਾਇਗੀ ਦੀ ਰਸੀਦ ਸੰਭਾਲ ਕੇ ਰੱਖੀ ਜਾਵੇ ਤਾਂ ਜੋ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਕਿਸੇ ਵੀ ਅਧਿਕਾਰੀ ਵੱਲੋਂ ਕੁਤਾਹੀ ਰਕਮ ਦੀ ਉਗਰਾਹੀ ਕਰਨ ਆਉਣ ਸਮੇਂ ਪੈਸੇ ਜਮਾਂ ਕਰਵਾਉਣ ਦੀ ਰਸੀਦ ਬਤੌਰ ਸਬੂਤ ਉਨ੍ਹਾਂ ਨੂੰ ਦਿਖਾਈ ਜਾ ਸਕੇ ਤਾਂ ਜੋ ਖਪਤਕਾਰ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। -PTC News


Top News view more...

Latest News view more...

PTC NETWORK