Sat, Mar 29, 2025
Whatsapp

ਲਿੰਗ ਜਾਂਚ ਮਾਮਲਾ: ਅੰਮ੍ਰਿਤਸਰ 'ਚ ਫਤਿਹਾਬਾਦ ਸਿਹਤ ਵਿਭਾਗ ਦੀ ਟੀਮ ਨੇ ਮਾਰਿਆ ਛਾਪਾ, ਫੜਿਆ ਡਾਕਟਰ

Reported by:  PTC News Desk  Edited by:  Riya Bawa -- September 03rd 2022 01:30 PM
ਲਿੰਗ ਜਾਂਚ ਮਾਮਲਾ: ਅੰਮ੍ਰਿਤਸਰ 'ਚ ਫਤਿਹਾਬਾਦ ਸਿਹਤ ਵਿਭਾਗ ਦੀ ਟੀਮ ਨੇ ਮਾਰਿਆ ਛਾਪਾ, ਫੜਿਆ ਡਾਕਟਰ

ਲਿੰਗ ਜਾਂਚ ਮਾਮਲਾ: ਅੰਮ੍ਰਿਤਸਰ 'ਚ ਫਤਿਹਾਬਾਦ ਸਿਹਤ ਵਿਭਾਗ ਦੀ ਟੀਮ ਨੇ ਮਾਰਿਆ ਛਾਪਾ, ਫੜਿਆ ਡਾਕਟਰ

ਅੰਮ੍ਰਿਤਸਰ: ਫਤਿਹਾਬਾਦ ਦੇ ਸਿਹਤ ਵਿਭਾਗ ਨੇ ਇਕ ਸੂਚਨਾ ਦੇ ਆਧਾਰ 'ਤੇ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਰਈਆ ਸਥਿਤ ਅਲਟਰਾਸਾਊਂਡ 'ਚ ਛਾਪੇਮਾਰੀ ਕੀਤੀ। ਇਸ ਦੌਰਾਨ ਸਿਹਤ ਵਿਭਾਗ ਨੇ ਗਰਭਵਤੀ ਔਰਤ ਦੇ ਲਿੰਗ ਦੀ ਜਾਂਚ ਕਰਦੇ ਹੋਏ ਇੱਕ ਮਹਿਲਾ ਡਾਕਟਰ ਨੂੰ ਫੜ ਲਿਆ। ਇਸ ਦੌਰਾਨ ਅੰਮ੍ਰਿਤਸਰ ਪੁਲਿਸ ਵੀ ਮੌਜੂਦ ਸੀ। ਅਲਟਰਾਸਾਊਂਡ ਕਰਵਾਉਣ ਲਈ 20 ਹਜ਼ਾਰ ਰੁਪਏ ਵਿੱਚ ਸੌਦਾ ਤੈਅ ਹੋਇਆ ਸੀ। ਅਜਿਹੇ 'ਚ ਟੀਮ ਅਤੇ ਪੁਲਿਸ ਨੂੰ ਸਿਰਫ ਇਕ ਨੋਟ ਬਰਾਮਦ ਹੋਇਆ। ਹੁਣ ਸਿਹਤ ਵਿਭਾਗ ਨੇ ਇਸ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। test ਦੱਸਿਆ ਜਾ ਰਿਹਾ ਹੈ ਕਿ ਇਸ ਸੈਂਟਰ 'ਚ ਔਰਤ ਦੀ ਕੁੱਖ 'ਚ ਬੱਚੇ ਦਾ ਲਿੰਗ ਦੱਸਣ ਦੇ ਬਦਲੇ 20000 ਰੁਪਏ ਲਏ ਗਏ ਸਨ। ਜਿਵੇਂ ਹੀ ਡਾਕਟਰ ਨੇ ਔਰਤ ਨੂੰ ਗਰਭ ਵਿੱਚ ਬੱਚੇ ਬਾਰੇ ਦੱਸਿਆ ਤਾਂ ਬਾਹਰ ਖੜ੍ਹੀ ਟੀਮ ਨੇ ਡਾਕਟਰ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਫਤਿਹਾਬਾਦ ਸਿਹਤ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਰਈਆ, ਅੰਮ੍ਰਿਤਸਰ, ਪੰਜਾਬ ਵਿਖੇ ਬਾਥ ਅਲਟਰਾਸਾਊਂਡ ਸੈਂਟਰ ਵਿਖੇ ਭਰੂਣ ਲਿੰਗ ਜਾਂਚ ਦਾ ਕੰਮ ਚੱਲ ਰਿਹਾ ਹੈ। ਸਿਵਲ ਸਰਜਨ ਨੇ ਇਸ ਸਬੰਧੀ ਜਾਣਕਾਰੀ ਹਾਸਲ ਕਰਕੇ ਟੀਮ ਦਾ ਗਠਨ ਕੀਤਾ ਜਿਸ ਵਿੱਚ ਫਤਿਹਾਬਾਦ ਤੋਂ ਮਨੋਰੋਗ ਮਾਹਿਰ ਡਾ: ਗਿਰੀਸ਼ ਕੁਮਾਰ, ਡਾ: ਮੇਜਰ ਸ਼ਰਦ ਤੁਲੀ ਅਤੇ ਡਾ: ਸੁਭਾਸ਼ ਹਾਜ਼ਰ ਸਨ। ਫਤਿਹਾਬਾਦ ਦੀ ਟੀਮ ਨੇ ਸਿਰਸਾ ਦੇ ਸਿਹਤ ਵਿਭਾਗ ਦੀ ਟੀਮ ਨਾਲ ਮਿਲ ਕੇ ਜਾਸੂਸ ਤਿਆਰ ਕੀਤਾ।  arrests ਜਾਸੂਸ ਮਰੀਜ਼ ਨੇ ਸਬੰਧਤ ਵਿਚੋਲੇ ਕੋਲ ਪਹੁੰਚ ਕੀਤੀ। ਵਿਚੋਲੇ ਨੇ ਅਲਟਰਾਸਾਊਂਡ ਕਰਨ ਵਾਲੇ ਡਾਕਟਰ ਨਾਲ ਸੰਪਰਕ ਕੀਤਾ ਅਤੇ 25,000 ਰੁਪਏ ਮੰਗੇ। ਦੱਸਿਆ ਜਾ ਰਿਹਾ ਹੈ ਕਿ ਫਤਿਹਾਬਾਦ ਅਤੇ ਸਿਰਸਾ ਦੇ ਸਿਹਤ ਵਿਭਾਗ ਦੀ ਟੀਮ ਨੇ ਸਥਾਨਕ ਟੀਮ ਨਾਲ ਮਿਲ ਕੇ ਡਿਕੋਏ ਦੇ ਮਰੀਜ਼ ਨੂੰ ਸਬੰਧਤ ਅਲਟਰਾਸਾਊਂਡ ਸੈਂਟਰ ਵਿੱਚ ਭੇਜਿਆ। ਮਰੀਜ ਨੇ ਅਲਟਰਾਸਾਊਂਡ 'ਤੇ ਮੌਜੂਦ ਡਾਕਟਰ ਨੂੰ 25 ਹਜ਼ਾਰ ਰੁਪਏ ਦਿੱਤੇ ਅਤੇ ਉਸ ਤੋਂ ਬਾਅਦ ਗਰਭ 'ਚ ਲਿੰਗ ਦੀ ਜਾਂਚ ਕੀਤੀ ਗਈ। ਇਸ ਦੌਰਾਨ ਟੀਮ ਨੇ ਮੌਕੇ 'ਤੇ ਛਾਪੇਮਾਰੀ ਕਰਕੇ ਮੌਕੇ ਤੋਂ ਲਿੰਗ ਜਾਂਚ ਲਈ ਦਿੱਤੀ ਗਈ 25 ਹਜ਼ਾਰ ਰੁਪਏ ਦੀ ਰਾਸ਼ੀ 'ਚੋਂ ਪੰਜ ਸੌ ਦਾ ਨੋਟ ਬਰਾਮਦ ਕੀਤਾ। ਇਹ ਵੀ ਪੜ੍ਹੋ: Asia Cup 2022 ਦੇ ਸੁਪਰ 4 ਪੜਾਅ ਦਾ ਆਖ਼ਰੀ ਸ਼ਡਿਊਲ ਜਾਰੀ, ਭਲਕੇ ਹੋਵੇਗਾ ਭਾਰਤ- ਪਾਕਿਸਤਾਨ ਦਾ ਮੈਚ ਫਤਿਹਾਬਾਦ ਸਿਹਤ ਵਿਭਾਗ ਦੀ ਟੀਮ ਲਿੰਗ ਜਾਂਚ ਨੂੰ ਲੈ ਕੇ ਪੰਜਾਬ ਵਿੱਚ ਪਹਿਲਾਂ ਵੀ ਕਈ ਵਾਰ ਛਾਪੇਮਾਰੀ ਕਰ ਚੁੱਕੀ ਹੈ। ਇਸ ਤੋਂ ਇਲਾਵਾ ਟੀਮ ਨੇ ਯੂਪੀ ਵਿੱਚ ਵੀ ਛਾਪੇਮਾਰੀ ਕੀਤੀ ਹੈ। ਭਰੂਣ ਲਿੰਗ ਜਾਂਚ ਨੂੰ ਲੈ ਕੇ ਜ਼ਿਲ੍ਹੇ ਵਿੱਚ ਕਈ ਗਰੋਹ ਸਰਗਰਮ ਹਨ, ਜਿਨ੍ਹਾਂ ਨੂੰ ਦੂਜੇ ਸੂਬਿਆ ਵਿੱਚ ਲਿਜਾ ਕੇ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ। (ਮਨਿੰਦਰ ਸਿੰਘ ਮੋਂਗਾ ਦੀ ਰਿਪੋਰਟ)   -PTC News


Top News view more...

Latest News view more...

PTC NETWORK