ਮਹਿਲਾ ਹੈੱਡ ਕਾਂਸਟੇਬਲ ਨੂੰ ਰਿਸ਼ਵਤ ਮੰਗਣੀ ਪਈ ਭਾਰੀ, ਹੋਇਆ ਪਰਚਾ ਦਰਜ
ਚੰਡੀਗੜ੍ਹ: ਹਰਿਆਣਾ ਵਿੱਚ ਦਰਜ ਕੇਸ ਵਿੱਚੋਂ ਇੱਕ ਨੌਜਵਾਨ ਦਾ ਨਾਮ ਹਟਾਉਣ ਲਈ ਇੱਕ ਮਹਿਲਾ ਹੈੱਡ ਕਾਂਸਟੇਬਲ ਨੂੰ ਪਿਤਾ ਤੋਂ ਰਿਸ਼ਵਤ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਮਹਿਲਾ ਹੈੱਡ ਕਾਂਸਟੇਬਲ 'ਤੇ ਕਥਿਤ ਤੌਰ 'ਤੇ ਰਿਸ਼ਵਤ ਮੰਗਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਹਰਿਆਣਾ ਰਾਜ ਵਿਜੀਲੈਂਸ ਬਿਊਰੋ ਵੱਲੋਂ ਕੈਥਲ ਜ਼ਿਲ੍ਹੇ ਵਿੱਚ ਤਾਇਨਾਤ ਇੱਕ ਮਹਿਲਾ ਹੈੱਡ ਕਾਂਸਟੇਬਲ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਮਹਿਲਾ ਕਾਂਸਟੇਬਲ 'ਤੇ ਸਿਵਲ ਲਾਈਨ ਥਾਣਾ ਕੈਥਲ 'ਚ ਦਰਜ ਇਕ ਮਾਮਲੇ 'ਚ ਨੌਜਵਾਨ ਦਾ ਨਾਂ ਹਟਾਉਣ ਲਈ ਉਸ ਦੇ ਪਿਤਾ ਤੋਂ 8 ਹਜ਼ਾਰ ਦੀ ਰਿਸ਼ਵਤ ਮੰਗਣ ਦਾ ਇਲਜ਼ਾਮ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਰਾਮਪਾਲ ਵਾਸੀ ਜਨਕਪੁਰੀ ਕਲੋਨੀ, ਕੈਥਲ ਦੀ ਸ਼ਿਕਾਇਤ 'ਤੇ ਮਹਿਲਾ ਹੈੱਡ ਕਾਂਸਟੇਬਲ ਮਹਿੰਦਰਾ ਦੇਵੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀ ਮੁਤਾਬਕ ਮਹਿਲਾ ਹੈੱਡ ਕਾਂਸਟੇਬਲ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਵਿਜੀਲੈਂਸ ਟੀਮ ਨੇ ਮੰਗਲਵਾਰ ਰਾਤ ਥਾਣਾ ਸਿਵਲ ਲਾਈਨ ਵਿਖੇ ਛਾਪਾ ਮਾਰ ਕੇ ਰਿਸ਼ਵਤ ਮੰਗਣ ਦੇ ਦੋਸ਼ ਹੇਠ ਮਹਿਲਾ ਹੈੱਡ ਕਾਂਸਟੇਬਲ (ਐਚ.ਸੀ.) ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਮਹਿਲਾ ਕਾਂਸਟੇਬਲ ਥਾਣੇ ਤੋਂ ਫਰਾਰ ਹੋ ਗਈ। ਵਿਜੀਲੈਂਸ ਨੇ ਉਸ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਇਹ ਵੀ ਪੜ੍ਹੋ: ਅੰਮ੍ਰਿਤਸਰ: BSF ਨੂੰ ਮਿਲੀ ਵੱਡੀ ਕਾਮਯਾਬੀ, 470 ਗ੍ਰਾਮ ਹੈਰੋਇਨ ਕੀਤੀ ਬਰਾਮਦ ਵਿਜੀਲੈਂਸ ਦੇ ਜ਼ਿਲ੍ਹਾ ਇੰਚਾਰਜ ਸੁਰੇਸ਼ ਅਨੁਸਾਰ 15 ਮਈ ਨੂੰ ਥਾਣਾ ਸਿਵਲ ਲਾਈਨ ਵਿੱਚ ਔਰਤ ਨਿਰਮਲਾ ਦੀ ਸ਼ਿਕਾਇਤ ’ਤੇ ਪੁਲੀਸ ਨੇ ਉਸ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਮਾਮਲੇ ਦੀ ਜਾਂਚ ਹੈੱਡ ਕਾਂਸਟੇਬਲ ਮਹਿੰਦਰ ਦੇਵੀ ਕਰ ਰਹੀ ਹੈ। ਇਸ ਮਾਮਲੇ ਵਿੱਚ ਰਾਮਪਾਲ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ। ਉਸ ਨੇ ਦੱਸਿਆ ਸੀ ਕਿ ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਮਹਿੰਦਰੋ ਦੇਵੀ ਉਸ ਦੇ ਲੜਕੇ ਵਿਸ਼ਾਲ ਦਾ ਨਾਂ ਐਫਆਈਆਰ ਵਿੱਚੋਂ ਹਟਾਉਣ ਲਈ ਦਸ ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ। -PTC News